ਫੇਸ ਸਕੈਨ ਅਤੇ ਫਿਗਰਪ੍ਰਿੰਟ ਨੂੰ ਕਹੋ ਬਾਏ, ਹੁਣ ਹਾਰਟ ਨੂੰ ਸਕੈਨ ਕਰਕੇ ਖੁੱਲੇਗਾ ਕੰਪਿਊਟਰ

09/26/2017 8:41:06 PM

ਜਲੰਧਰ—ਹੁਣ ਤਕ ਤੁਸੀਂ ਫਿਗਰਪਿੰ੍ਰਟ ਜਾਂ ਫੇਸ਼ਿਅਲ ਰਿਕਾਗਨਿਸ਼ਨ ਜ਼ਰੀਏ ਮੋਬਾਈਲ ਅਤੇ ਕੰਪਿਊਟਰ ਨੂੰ ਓਪਨ ਕਰਨ ਦੀ ਗੱਲ ਤਾਂ ਸੁਣਦੇ ਆ ਰਹੇ ਹੋਵੋਗੇ, ਪਰ ਉਹ ਦਿਨ ਦੂਰ ਨਹੀਂ ਜਦੋਂ ਹੁਣ ਤੁਹਾਡੇ ਹਾਰਟ ਨੂੰ ਸਕੈਨ ਕਰਨ ਤੋਂ ਬਾਅਦ ਹੀ ਤੁਹਾਡਾ ਕੰਪਿਊਟਰ ਖੁੱਲੇਗਾ।
ਤੇਜ਼ੀ ਨਾਲ ਡਿਜੀਟਲਕਰਣ ਵੱਲ ਵਧ ਰਹੇ ਯੁੱਗ 'ਚ ਕੰਪਿਊਟਰ ਦੀ ਸੁਰੱਖਿਆ ਅਤੇ ਗੁਪਤਤਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਇਸ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਇਕ ਅਜਿਹੀ ਨਵੀਂ ਕੰਪਿਊਟਰ ਸੁਰੱਖਿਆ ਪ੍ਰਣਾਲੀ ਵਿਕਸਤ ਕੀਤੀ ਹੈ, ਜਿਸ ਨਾਲ ਤੁਹਾਡਾ ਕੰਪਿਊਟਰ ਤੁਹਾਡੇ ਹਾਰਟ ਨੂੰ ਸਕੈਨ ਕਰਨ ਦੇ ਬਾਅਦ ਹੀ ਖੁੱਲੇਗਾ। ਇਸ 'ਚ ਹਾਰਟ ਦੀ ਵਰਤੋਂ ਇਕ ਯੂਨੀਕ ਪੱਛਾਣ ਦੇ ਰੂਪ 'ਚ ਕੀਤਾ ਜਾਵੇਗੀ।
ਕਿਵੇਂ ਕੰਮ ਕਰਦਾ ਹੈ ਹਾਰਟ ਸਕੈਨਰ?
ਇਹ ਸਿਸਟਮ ਘਟ ਸੈਸ਼ਨ ਦੇ ਡਾਪਲਰ ਰਾਡਾਰ ਦੀ ਵਰਤੋਂ ਕਰਦੇ ਹੋਏ ਤੁਹਾਡੇ ਹਾਰਟ ਦਾ ਮਾਪ ਕਰਦੀ ਹੈ। ਇਸ ਲਗਾਤਾਰ ਤੁਹਾਡੇ ਹਾਰਟ ਦੀ ਨਿਗਰਾਨੀ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਕੋਈ ਹੋਰ ਤੁਹਾਡੇ ਕੰਪਿਊਟਰ ਨੂੰ ਨਾ ਖੋਲ ਪਾਵੇ। ਅਮਰੀਕਾ ਦੀ ਬੁਫਾਲੋਅ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਪ੍ਰਣਾਲੀ ਨੂੰ ਵਿਕਸਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਹੋਰ ਕਿਸੇ ਵੀ ਬਾਇਓਮੀਟਰੀਕ ਪੱਛਾਣ ਜਾਂ ਪਾਸਵਰਡ ਦਾ ਜ਼ਿਆਦਾ ਪ੍ਰਭਾਵੀ ਵਿਕਲਪ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਇਸ ਦੀ ਵਰਤੋਂ ਸਮਾਰਟਫੋਨ ਅਤੇ ਏਅਰਪੋਰਟ ਸਕਰੀਨਿੰਗ ਬੈਰਿਕੇਡਰਸ 'ਚ ਕੀਤੀ ਜਾ ਸਕਦੀ ਹੈ। ਬੁਫਾਲੋਅ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਵੈਨਾਯੋ ਸ਼ੂ ਨੇ ਕਿਹਾ ਕਿ ਅਸੀਂ ਇਸ ਦੀ ਵਰਤੋਂ ਸਾਰੇ ਕੰਪਿਊਟਰਸ ਲਈ ਕਰਨਾ ਚਾਹੁੰਦੇ ਹਾਂ ਕਿਉਂਕਿ ਹਰ ਕੋਈ ਗੁਪਤਤਾ ਚਾਹੁੰਦਾ ਹੈ। ਉੱਥੇ, ਇਸ ਪ੍ਰਣਾਲੀ ਦੇ Signal ਦੀ ਸਮਰੱਥਾ ਵਾਈ-ਫਾਈ ਤੋਂ ਘੱਟ ਹੈ, ਜਿਸ ਦੀ ਮਦਦ ਨਾਲ ਤੁਹਾਡੀ ਸਿਹਤ ਲਈ ਕੋਈ ਖਤਰਾ ਪੈਦਾ ਨਹੀਂ ਕਰਦਾ ਹੈ।