ਅਲਕਾਟੇਲ ਨੇ ਭਾਰਤ ''ਚ ਲਾਂਚ ਕੀਤਾ ਪਹਿਲਾ ਟੈਬਲੇਟ

08/27/2015 6:49:08 PM

ਜਲੰਧਰ- ਅਲਕਾਟੇਲ ਨੇ ਵੀਰਵਾਰ ਨੂੰ ਭਾਰਤੀ ਟੈਬਲੇਟ ਮਾਰਕੀਟ ''ਚ ਕਦਮ ਰੱਖਦੇ ਹੋਏ ਆਪਣਾ ਵਨਟੱਚ ਪਾਪ 8ਐਸ ਡਿਵਾਈਸ ਲਾਂਚ ਕੀਤਾ। ਇਹ ਐਂਡਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ ''ਤੇ ਚੱਲਣ ਵਾਲਾ ਡਿਵਾਈਸ ਹੈ। 4ਜੀ ਐਲ.ਟੀ.ਈ. ਸਪੋਰਟ ਕਰਨ ਵਾਲਾ ਇਹ ਟੈਬਲੇਟ ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਵੈਬਸਾਈਟ ਫਲਿਪਕਾਰਟ ''ਤੇ ਮਿਲੇਗਾ। ਇਸ ਦੀ ਕੀਮਤ 10499 ਰੁਪਏ ਹੈ।

ਅਲਕਾਟੇਲ ਵਨਟੱਚ ਪਾਪ 8ਐਸ ਟੈਬਲੇਟ ''ਚ 8 ਇੰਚ ਦੀ ਡਬਲਯੂ.ਐਕਸ.ਜੀ.ਏ. (800x1280 ਪਿਕਸਲ) ਟੀ.ਐਫ.ਟੀ. ਡਿਸਪਲੇ ਹੈ। ਟੈਬਲੇਟ 1.2 ਗੀਗਾਹਾਰਟਜ਼ ਕਵਾਡਕੋਰ ਕਵਾਲਕਾਮਰ ਸਨੈਪਡਰੈਗਨ 410 ਪ੍ਰੋਸੈਸਰ ਤੇ 1 ਜੀ.ਬੀ. ਰੈਮ ਦੇ ਨਾਲ ਆਏਗਾ। 3 ਮੈਗਾਪਿਕਸਲ ਦਾ ਫਰੰਟ ਕੈਮਰੇ ਦੇ ਨਾਲ ਅਲਕਾਟੇਲ ਵਨਟੱਚ ਪਾਪ 8ਐਸ ਟੈਬਲੇਟ ''ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਟੈਬਲੇਟ ''ਚ 8 ਜੀ.ਬੀ. ਦੀ ਇਨਬਿਲਟ ਸਟੋਰੇਜ ਹੈ। ਪਾਵਰਬੈਕਅਪ ਦੀ ਗੱਲ ਕਰੀਏ ਤਾਂ ਇਸ ''ਚ 4060 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।