ਜੇਬ ''ਚ ਆ ਜਾਵੇਗਾ ਇਹ keyboard

08/27/2015 6:14:35 PM

ਜਲੰਧਰ- LG ਨੇ ਇਕ ਫੁੱਲ ਸਾਈਡ ਫੋਲਡੇਬਲ ਕੀ-ਬੋਰਡ ਨੂੰ ਪੇਸ਼ ਕੀਤਾ ਹੈ ਜਿਸ ਨੂੰ ਅਗਲੇ ਮਹੀਨੇ ਬਰਲਿਨ, ਜਰਮਨੀ ''ਚ ਹੋਣ ਵਾਲੇ IFA 2015 ਈਵੈਂਟ ''ਚ ਲਾਂਚ ਕਰਨ ਦੀ ਯੋਜਨਾ ਹੈ। Rolly Keyboard ਨਾਮ ਦੇ ਇਸ ਕੀ-ਬੋਰਡ ਨੂੰ ਸਤੰਬਰ ''ਚ ਅਮਰੀਕਾ ਤੇ ਇਸ ਸਾਲ ਦੀ ਚੌਥੀ ਤਿਮਾਹੀ ''ਚ ਯੂਰਪ, ਲੈਟਿਨ ਅਮਰੀਕਾ ਤੇ ਏਸ਼ੀਆ ''ਚ ਲਾਂਚ ਕੀਤਾ ਜਾਵੇਗਾ।

ਵਾਇਰਲੈਸ Rolly Keyboard ਨੂੰ ਆਰਾਮ ਨਾਲ ਫੋਲਡ ਕਰਕੇ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ। ਇਸ ਕੀ-ਬੋਰਡ ''ਚ ਹਾਈ ਕਾਨਟ੍ਰਾਸਟ ਬਟਨ ਤੇ ਕਿਸੀ ਮੋਬਾਈਲ ਡਿਵਾਈਸ ਦੇ ਸਟੈਂਡ ਵੱਲ ਫੋਲਡ ਕਰਨ ਦੀ ਸਹੂਲਤ ਮਿਲਦੀ ਹੈ। ਕੰਪਨੀ ਅਨੁਸਾਰ ਨਵਾਂ Rolly Keyboard ਵਰਤੋਂ ''ਚ ਆਸਾਨ ਹੈ ਕਿਉਂਕਿ ਆਮ ਲੈਪਟਾਪਸ ਤੇ ਇਸ ਕੀ-ਬੋਰਡ ਦੇ ਬਟਨਸ ''ਚ ਵੱਧ ਫਰਕ ਨਹੀਂ ਹੈ।

LG Rolly Keyboard ਨੂੰ ਇਕ ਹੀ ਸਮੇਂ ''ਚ ਦੋ ਵੱਖ-ਵੱਖ ਡਿਵਾਈਸ ਦੇ ਨਾਲ ਬਲਿਊਟੁੱਥ 3.0 ਦੀ ਮਦਦ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। LG ਨੇ ਕਿਹਾ ਹੈ ਕਿ ਜਿਥੋਂ ਤਕ ਟੈਬਲੇਟਸ ਦੀ ਗੱਲ ਹੈ ਤਾਂ ਇਹ ਕੀ-ਬੋਰਡ ਉਨ੍ਹਾਂ ਟੈਬਲੇਟਸ ਨੂੰ ਸਪੋਰਟ ਕਰੇਗਾ ਜਿਨ੍ਹਾਂ ਦੀ ਡਿਸਪਲੇ 10.1 ਇੰਚ ਜਾਂ ਉਸ ਤੋਂ ਵੱਧ ਹੈ। ਸਿੰਗਲ AAA ਬੈਟਰੀ ਵਾਲਾ Rolly Keyboard ਆਮ ਵਰਤੋਂ ''ਤੇ ਤਿਨ ਮਹੀਨੇ ਤਕ ਚੱਲ ਸਕਦਾ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।