ਤੇਜ਼ ਰਫਤਾਰ ਨਾਲ ਫਿਊਲ ਐਫੀਸ਼ੀਐੈਂਟ ਵੀ ਹੈ ਸ਼ੇਵਰਲੇ ਦੀ ਨਵੀਂ CORVETTE Z51

08/03/2015 9:27:47 AM

ਜਲੰਧਰ- ਸ਼ੇਵਰਲੇ ਦੀ ਨਵੀਂ 7ਵੀਂ ਪੀੜ੍ਹੀ ਦੀ CORVETTE ਦੇਖਣ ''ਚ ਸੁਪਰਕਾਰ ਦੀ ਤਰ੍ਹਾਂ ਹੀ ਲੱਗਦੀ ਹੈ, ਹਾਲਾਂਕਿ ਕੁਝ ਲੋਕ ਅਜੇ ਵੀ ਇਸ ਨੂੰ ਸਿਰਫ ਇਕ ਸਪੋਰਟਸ ਕਾਰ ਹੀ ਮੰਨਦੇ ਹਨ। ਜ਼ਬਰਦਸਤ ਪਰਫਾਰਮੈਂਸ ਨਾਲ ਆਉਣ ਵਾਲੀ CORVETTE STINGRAY Z51 V8 ਪਾਵਰ ਹਾਊਸ ਦੇ ਨਾਲ ਆਉਂਦੀ ਹੈ। 

Z51''ਚ 7 ਅਤੇ 8 ਟ੍ਰਾਂਸਮਿਸ਼ਨ ਆਪਸ਼ਨ ਵਾਲਾ 6.2 ਲੀਟਰ ਰੀਅਲ ਵ੍ਹੀਲ ਇੰਜਣ ਲੱਗਾ ਹੈ ਜੋ 455 ਹਾਰਸ ਪਾਵਰ ਪੈਦਾ ਕਰਦਾ ਹੈ। ਸੇਵਰਲੇ ਮੁਤਾਬਿਕ Z51-60mph ਦੀ ਰਫਤਾਰ 3.8 ਸੈਕਿੰਡ ''ਚ ਫੜ ਲੈਂਦੀ ਹੈ। ਕਰੀਬ 66 ਹਜ਼ਾਰ ਡਾਲਰ ਵਾਲੀ ਇਹ ਕਾਰ ਅਡਾਪਟਿਵ ਮੈਗਨੇਟਿਕ ਰਾਈਡ ਕੰਟਰੋਲ ਦੇ ਨਾਲ ਆਉਂਦੀ ਹੈ। 180 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਵਾਲੀ STINGRAY Z51 ਬਹੁਤ ਸਾਰੀਆਂ ਹਾਈ ਪਰਫਾਰਮੈਂਸ ਕਾਰਾਂ ਨੂੰ ਟੱਕਰ ਦੇਣ ਵਾਲੀ ਹੈ। 

7 ਸਪੀਡ ਮੈਨਿਊਲ ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਨਿਰਾਸ਼ ਕਰ ਸਕਦਾ ਹੈ ਹਾਲਾਂਕਿ Z51 ''ਚ ਦਿੱਤਾ ਗਿਆ ਇੰਫੋਟੇਨਮੈਂਟ ਐਂਡ ਕਲਾਈਮੇਟ ਕੰਟਰੋਲ ਇਸਤੇਮਾਲ ਲਈ ਆਸਾਨ ਹੈ। ਸਿਰਫ ਤੇਜ਼ ਰਫਤਾਰ ਹੀ ਨਹੀਂ ਇਸ ਵਿਚ ਦਿੱਤਾ ਗਿਆ ਈਕੋ ਮੋਡ ਫਿਊਲ ਦੀ ਵੀ ਬਚਤ ਕਰਦਾ ਹੈ। ਟੂਰਿੰਗ ਅਤੇ ਈਕੋ ਮੋਡ ''ਚ 4 ਸਿਲੰਡਰ ਹੀ ਇਸਤੇਮਾਲ ਹੁੰਦੇ ਹਨ, ਜਿਸ ਨਾਲ ਇੰਧਣ ਦੀ ਖਪਤ ਘੱਟ ਹੁੰਦੀ ਹੈ। ਇਕ ਨਿਊਜ਼ ਰਿਪੋਰਟ ਮੁਤਾਬਿਕ ਇਹ ਕਾਰ ਇਕ ਗੈਲੇਨ ''ਚ 33 ਮੀਲ ਤਕ ਚੱਲ ਸਕਦੀ ਹੈ, ਹਾਲਾਂਕਿ 4 ਸਿਲੰਡਰਾਂ ਨਾਲ ਇੰਧਣ ਦੀ ਬਚਤ ਤਾਂ ਹੋ ਜਾਂਦੀ ਹੈ ਪਰ ਰਾਈਡ ਕੁਆਲਿਟੀ ਨਾਲ ਸਮਝੌਤਾ ਕਰਨਾ ਪੈਂਦਾ ਹੈ।