ਮੋਬਾਈਲ ਡਿਜ਼ਾਈਨ ਦੀ ਮਸ਼ਹੂਰ ਕੰਪਨੀ ਮਟਰੋਲਾ ਕੀ ਪੇਸ਼ ਕਰੇਗੀ ਅੱਜ

07/28/2015 2:43:30 PM

ਜਲੰਧਰ- ਮਟੋਰਲਾ ਮੋਬਾਈਲ ਦੀ ਦੁਨੀਆ ''ਚ ਇਕ ਵੱਡਾ ਨਾਮ ਹੈ। 1984 ਤੋਂ ਮਟਰੋਲਾ ਆਪਣੇ ਮੋਬਾਈਲ ਫੋਨ ਦੇ ਡਿਜ਼ਾਈਨਾਂ ਕਾਰਨ ਇੰਡਸਟਰੀ ''ਚ ਮਸ਼ਹੂਰ ਹੈ। ਚਾਹੇ ਉਸ ਦਾ ਫੋਨ StarTAC, RAZR V3 ਤੇ original Droid ਹੋਵੇ ਉਸ ਦੇ ਡਿਜ਼ਾਈਨਾਂ ''ਚ ਕੁਝ ਨਾ ਕੁਝ ਅਹਿਮ ਖਾਸੀਅਤਾਂ ਹਨ। ਇਸ ਦੇ ਡਿਵਾਈਸਿਜ਼ ਨੂੰ ਤੁਸੀਂ ਆਪਣੇ ਅਨੁਸਾਰ ਢਾਲ ਸਕਦੇ ਹੋ ਬੇਸ਼ਕ ਉਹ ਕਲਰ ਸਕੀਮ ਹੀ ਚੇਂਜ ਕਰਨੀ ਕਿਉਂ ਨਾ ਹੋਵੇ। ਸਾਰਿਆਂ ਨੇ ਹੁਣ ਕੰਪਨੀ ਦੇ ਅਗਲੇ ਵੱਡੇ ਕਦਮ ਵੱਲ ਨਜ਼ਰਾਂ ਟਿਕਾਈਆਂ ਹੋਈਆਂ ਹਨ ਕਿ ਕੰਪਨੀ ਆਪਣੇ ਯੂਜ਼ਰਸ ਲਈ ਕਿਹੜਾ ਡਿਵਾਈਸ ਪੇਸ਼ ਕਰੇਗੀ ਹੈ।

ਜ਼ਿਕਰਯੋਗ ਹੈ ਕਿ ਮਟਰੋਲਾ ਅੱਜ ਦਿੱਲੀ ''ਚ ਇਕ ਪ੍ਰੈਸ ਕਾਨਫਰੈਂਸ ਦਾ ਆਯੋਜਨ ਕਰ ਰਿਹਾ ਹੈ ਤੇ ਉਮੀਦ ਹੈ ਕਿ ਅੱਜ ਭਾਰਤ ਸਣੇ ਵਿਸ਼ਵ ਪੱਧਰ ''ਤੇ ਮੋਟੋ ਐਕਸ (3 ਜੇਨ) ਤੇ ਮੋਟੋ ਜੀ (2015) ਨੂੰ ਲਾਂਚ ਕੀਤਾ ਜਾ ਸਕਦਾ ਹੈ। ਪਿੱਛਲੇ ਕੁਝ ਲੀਕਸ ਤੋਂ ਮੋਟੋ ਦੇ ਇਨ੍ਹਾਂ ਦੋਵਾਂ ਡਿਵਾਈਸਿਜ਼ ਨਾਲ ਸੰਬੰਧਿਤ ਕਈ ਸੂਚਨਾਵਾਂ ਉਪਲੱਬਧ ਹੋਈਆਂ ਹਨ।