5 ਇੰਚ ਦੀ ਡਿਸਪਲੇਅ ਨਾਲ ਲਾਂਚ ਹੋਇਆ Aqua Jazz ਸਮਾਰਟਫੋਨ

02/07/2018 3:32:07 PM

ਜਲੰਧਰ- Aqua Jazz ਸਮਾਰਟਫੋਨ ਨੂੰ ਕੰਪਨੀ ਵੱਲੋਂ 5,999 ਰੁਪਏ ਦੀ ਕੀਮਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 4G VoLTE ਸਪੋਰਟ ਨਾਲ ਪੇਸ਼ ਹੋਇਆ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਇਕ ਡਿਊਲ-ਰਿਅਰ ਕੈਮਰਾ ਸੈੱਟਅਪ ਵੀ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਤੁਸੀਂ ਦੋਵਾਂ ਹੀ ਆਨਲਾਈਨ ਅਤੇ ਆਫਲਾਈਨ ਰਾਹੀਂ ਖਰੀਦ ਸਕਦੇ ਹੋ। 

ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5 ਇੰਚ ਦੀ HD IPS ਡਿਸਪੇਲਅ 1280x720 ਪਿਕਸਲ ਰੈਜ਼ੋਲਿਊਸ਼ਨ, ਐਂਡ੍ਰਾਇਡ ਨੂਗਟ, 1.3GHz ਮੀਡੀਆਟੈੱਕ ਕਵਾਡ-ਕੋਰ ਪ੍ਰੋਸੈਸਰ, 1 ਜੀ. ਬੀ. ਰੈਮ ਨਾਲ ਲਾਂਚ ਕੀਤਾ ਗਿਆ ਹੈ। ਇਸ 'ਚ 16 ਜੀ. ਬੀ. ਇੰਟਰਨਲ ਸਟੋਰੇਜ, 128 ਜੀ. ਬੀ. ਤੱਕ ਮਾਈਕ੍ਰੋ ਐੱਸ. ਡੀ. ਕਾਰਡ, 2800 ਐੱਮ. ਏ. ਐੱਚ. ਦੀ ਬੈਟਰੀ, ਇਕ ਫਰੰਟ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਵੀ ਮਲਟੀ-ਲੈਂਗਵੇਜ਼ ਸਪੋਰਟ ਨਾਲ ਪੇਸ਼ ਕੀਤਾ ਗਿਆ ਹੈ। 

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਟੈਲੀਫੋਟੋ ਲੈਂਜ਼, 0.3 ਮੈਗਾਪਿਕਸਲ ਦਾ ਇਕ ਵਾਈਡ-ਐਂਗਲ ਲੈਂਜ਼, 5 ਮੈਗਾਪਿਕਸਲ ਦਾ ਫਰੰਟ ਕੈਮਰਾ, ਕਨੈਕਟੀਵਿਟੀ ਆਪਸ਼ਨਜ਼ ਲਈ ਇਸ 'ਚ ਵਾਈ-ਫਾਈ, ਬਲੂਟੁੱਥ, FM ਰੇਡਿਓ, OTG ਸਪੋਰਟ ਦਿੱਤਾ ਗਿਆ ਹੈ। ਇਹ ਕਈ ਸੈਂਸਰ ਨਾਲ ਵੀ ਲੈਸ ਹੈ, ਇਸ ਨੂੰ ਤੁਸੀਂ ਦੋ ਅਲੱਗ-ਅਲੱਗ ਰੰਗਾਂ ਵਾਲੇ ਵੇਰੀਐਂਟਸ 'ਚ ਲੈ ਸਕਦੇ ਹੋ। ਇਹ ਗੋਲਡ ਅਤੇ ਬਲੈਕ ਰੰਗਾਂ 'ਚ ਮਿਲ ਜਾਵੇਗਾ।


Related News