ਅਗਲੇ ਮਹੀਨੇ ਭਾਰਤ ''ਚ ਲਾਂਚ ਹੋਵੇਗਾ ਇਹ 150cc ਸਕੂਟਰ, ਜਾਣੋ ਕੀ ਹਨ ਖੂਬੀਆਂ
Tuesday, Jul 19, 2016 - 03:44 PM (IST)

ਜਲੰਧਰ- ਇਤਾਲਵੀ ਮੋਟਰਸਾਇਕਲ ਨਿਰਮਾਤਾ ਕੰਪਨੀ Aprilia ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ''ਚ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ SR 150 ਸਕੂਟਰ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਸਕੂਟਰ ਨੂੰ ਪੈਰੇਂਟ ਕੰਪਨੀ Piaggio ਵ੍ਹੀਲਸ ਪ੍ਰਾਈਵੇਟ ਲਿਮਟਿਡ ਦੇ ਮਹਾਰਾਸ਼ਟਰ ਪਲਾਂਟ ''ਚ ਬਣਾਇਆ ਜਾਵੇਗਾ। ਇਹ ਸਕੂਟਰ ਅਗਸਤ ਦੇ ਮਹੀਨੇ ''ਚ 65,000 ਰੁਪਏ ਦੀ ਕੀਮਤ ''ਚ ਲਾਂਚ ਹੋਵੇਗਾ।
ਕੰਪਨੀ ਨੇ SR 150 ਸਪੋਰਟ ਸਕੂਟਰ ਨੂੰ ਨੌਜਵਾਨਾਂ ਦੀ ਪਸੰਦ ਨੂੰ ਧਿਆਨ ''ਚ ਰੱਖ ਕੇ ਬਣਾਇਆ ਹੈ। ਦੇਖਿਆ ਜਾਵੇ ਤਾਂ ਇਹ ਸਕੂਟਰ ਕੰਪਨੀ ਦੇ RSV1000 R ਮੋਟਰਸਾਇਕਲ ਨਾਲ ਕਾਫੀ ਮਿਲਦਾ-ਜੁਲਦਾ ਹੈ।
ਇਸ ਸਕੂਟਰ ''ਚ ਕੀ ਹੈ ਖਾਸ-
ਡਿਜ਼ਾਇਨ-
ਸਕੂਟਰ ਦੇ ਫਰੰਟ ''ਚ ਇੰਬੈਡੇਡ ਹੈੱਡਲਾਈਟ ਦੀ ਵਰਤੋਂ ਕੀਤੀ ਗਈ ਹੈ ਅਤੇ ਟਰਨ ਇੰਡੀਕੇਟਰ ਵੀ ਹੈਂਡਲ ਬਾਰ ''ਤੇ ਫਿਕਸ ਹਨ। ਖਾਸ ਗੱਲ ਹੈ ਕਿ ਇਸ ਵਿਚ 14-ਇੰਚ ਦੇ ਵ੍ਹੀਲਸ ਅਤੇ ਟੈਲੀਸਕੋਪਿਕ ਫਰੰਟ ਫੋਕਰਸ ਲੱਗੇ ਹਨ ਜੋ ਭੀੜ ''ਚੋਂ ਆਸਾਨੀ ਨਾਲ ਨਿਕਲਣ ''ਚ ਮਦਦ ਕਰਨਗੇ।
ਇੰਜਣ-
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 150cc 4-ਸਟ੍ਰੋਕ ਇੰਜਣ ਲੱਗਾ ਹੈ।
ਐਨਲਾਗ ਮੀਟਰ-
ਕੰਪਨੀ ਨੇ ਇਸ ਸਕੂਟਰ ''ਚ ਟਵਿਨ ਪੋਡ ਐਨਲਾਗ ਅਰੇਂਜਮੈਂਟ ਵਾਲਾ ਸਪੀਡੋਮੀਟਰ ਦਿੱਤਾ ਹੈ ਜੋ ਫਿਊਲ ਗੇਜ, ਓਡੋਮੀਟਰ ਅਤੇ ਲਾਈਟਸ ਇੰਡੀਗਸ਼ਨ ਆਦਿ ਨੂੰ ਸ਼ੋਅ ਕਰਦਾਹੈ। ਇਸ SR 150 ਸਪੋਰਟ ਸਕੂਟਰ ਨੂੰ ਭਾਰਤ ''ਚ Piaggio ਗਰੁੱਪ ਡਿਸਟ੍ਰੀਬਿਊਟਰ ਨੈਟਵਰਕ ਦੁਆਰਾ ਵੇਚਿਆ ਜਾਵੇਗਾ।