USB ਟਾਈਪ-C ਤੇ ਆਲ ਸਕਰੀਨ ਡਿਜਾਈਨ ਨਾਲ Apple ਨੇ ਲਿਆਂਦਾ 6ਵੀਂ ਜਨਰੇਸ਼ਨ ਦਾ iPad Mini

09/15/2021 3:24:13 AM

ਗੈਜੇਟ ਡੈਸਕ-ਐਪਲ ਨੇ ਆਪਣੇ ਕੈਲੀਫੋਰਨੀਆ ਸਟ੍ਰੀਮਿੰਗ ਈਵੈਂਟ ਦੌਰਾਨ ਆਈਫੋਨ 13 ਸੀਰੀਜ਼ ਤੋਂ ਇਲਾਵਾ 6ਵੀਂ ਜਨਰੇਸ਼ਨ ਦੇ ਆਈਪੈਡ ਮਿੰਨੀ ਨੂੰ ਵੀ ਲਾਂਚ ਕੀਤਾ ਹੈ। ਇਸ ਦੇ ਡਿਜਾਈਨ ਨੂੰ ਰਾਊਂਡ ਕਾਰਨਰ ਅਤੇ ਸਲਿਮ ਬੇਜਲਸ ਨਾਲ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਹੁਣ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ ਜੋ ਕਿ 5ਜੀ.ਬੀ.ਪੀ.ਐੱਸ. ਟ੍ਰਾਂਸਫਰ ਸਪੀਡ ਦੇਵੇਗਾ। ਇਸ ਦੇ ਰਾਹੀਂ ਤੁਸੀਂ ਇਸ ਨੂੰ ਕਈ ਸਾਰੀਆਂ ਡਿਵਾਈਸੇਜ਼ ਜਿਵੇਂ ਕਿ ਕੈਮਰਾ ਅਤੇ ਐਕਸਟਰਨਲ 4ਕੇ ਡਿਸਪਲੇਅ ਨਾਲ ਵੀ ਅਟੈਚ ਕਰ ਸਕੋਗੇ।


 

ਕੀਮਤ
ਆਈਪੈਡ ਮਿੰਨੀ ਦੀ ਸ਼ੁਰੂਆਤੀ ਕੀਮਤ 46,900 ਰੁਪਏ ਹੈ। ਇਹ 1 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।

ਇਹ ਵੀ ਪੜ੍ਹੋ : ਪਾਵਰਫੁਲ A15 Bionic ਪ੍ਰੋਸੈਸਰ ਨਾਲ ਐਪਲ ਨੇ ਲਾਂਚ ਕੀਤੀ iPhone 13 Series, ਜਾਣੋਂ ਕੀਮਤ

iPadOS 15 'ਤੇ ਕੰਮ ਕਰਦਾ ਹੈ ਨਵਾਂ ਆਈਪੈਡ ਮਿੰਨੀ
ਇਸ ਦੇ ਡਿਜਾਈਨ 'ਚ ਬਦਲਾਅ ਕਰਦੇ ਹੋਏ ਐਪਲ ਨੇ ਵਾਲਿਊਮ ਬਟਨਸ ਨੂੰ ਇਸ ਦੇ ਟੌਪ 'ਤੇ ਕਰ ਦਿੱਤਾ ਹੈ। ਨਵਾਂ ਆਈਪੈਡ ਮਿੰਨੀ ਆਈਪੈਡ.ਓ.ਐੱਸ.15 'ਤੇ ਕੰਮ ਕਰਦਾ ਹੈ। ਇਸ ਦੇ ਨਾਲ ਹੀ ਦੂਜੀ ਜਨਰੇਸ਼ਨ ਦੀ ਐਪਲ ਪੈਂਸਿਲ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਅਤੇ ਇਸ ਨੂੰ ਸਾਈਡ 'ਚ ਅਟੈਚ ਕਰਨ ਦੀ ਵੀ ਸੁਵਿਧਾ ਦਿੱਤੀ ਗਈ ਹੈ।

ਲਿਕਵਿਡ ਰੇਟੀਨਾ ਡਿਸਪਲੇਅ
ਨਵੇਂ ਆਈਪੈਡ ਮਿੰਨੀ 'ਚ 8.3 ਇੰਚ ਦੀ ਲਿਕਵਿਡ ਰੇਟੀਨਾ ਡਿਸਪਲੇਅ ਮਿਲਦੀ ਹੈ ਜੋ ਕਿ 500 ਨਿਟਸ ਦੀ ਬ੍ਰਾਈਟਨੈਸ ਨੂੰ ਸਪੋਰਟ ਕਰਦੀ ਹੈ। ਇਸ ਦੀ ਡਿਸਪਲੇਅ 'ਤੇ ਕੰਪਨੀ ਐਂਟਰੀ ਰਿਫਲੈਕਟਿਵ ਕੋਟਿੰਗ ਦੇ ਰਹੀ ਹੈ।

ਸਟੀਰੀਓ ਸਪੀਕਰਸ
ਇਸ 'ਚ ਹੁਣ ਸਟੀਰੀਓ ਸਪੀਕਰਸ ਮਿਲਦੇ ਹਨ ਜੋ ਕਿ ਵੀਡੀਓ ਦੇਖਦੇ ਸਮੇਂ ਤੁਹਾਡੇ ਐਕਸਪੀਰੀਐਂਸ ਨੂੰ ਹੋਰ ਵੀ ਬਿਹਤਰ ਬਣਾ ਦੇਣਗੇ।

ਇਹ ਵੀ ਪੜ੍ਹੋ : 10.2 ਇੰਚ ਦੀ Retina ਡਿਸਪਲੇਅ ਨਾਲ ਐਪਲ ਨੇ ਲਾਂਚ ਕੀਤਾ ਨਵਾਂ iPad

ਪਾਵਰਫੁਲ ਏ15 ਬਾਇਓਨਿਕ ਚਿੱਪ
ਐਪਲ ਨੇ ਏ15 ਬਾਇਓਨਿਕ ਚਿੱਪ ਇਸ 'ਚ ਦਿੱਤੀ ਹੈ ਜੋ ਕਿ ਪੁਰਾਣੇ ਆਈਪੈਡ ਮਿੰਨੀ ਤੋਂ 80 ਫੀਸਦੀ ਤੇਜ਼ ਕੰਮ ਕਰਦੀ ਹੈ ਅਜਿਹਾ ਕੰਪਨੀ ਨੇ ਦਾਅਵਾ ਕੀਤਾ ਹੈ। ਇਸ 'ਚ 6 ਸੀ.ਪੀ.ਯੂ. ਕੋਰਸ ਹਨ ਜੋ ਕਿ ਪਰਫਾਰਮੈਂਸ ਨੂੰ ਬੂਸਟ ਕਰਨ 'ਚ ਮਦਦ ਕਰਦੀ ਹੈ।

ਅਪਗ੍ਰੇਡਿਡ ਕੈਮਰਾ
ਨਵੇਂ ਆਈਪੈਡ ਦੇ ਕੈਮਰੇ ਨੂੰ ਅਪਗ੍ਰੇਡ ਕੀਤਾ ਗਿਆ ਹੈ, ਹਾਲਾਂਕਿ ਕੰਪਨੀ ਨੇ ਇਸ ਦੇ ਫਰੰਟ 'ਚ 12 ਮੈਗਾਪਿਕਸਲ ਦਾ ਸੈਂਸਰ ਦਿੱਤਾ ਹੈ ਅਤੇ ਇਸ ਦੇ ਰੀਅਰ 'ਚ ਵੀ ਇਹ ਮਿਲਦਾ ਹੈ।]

ਇਹ ਵੀ ਪੜ੍ਹੋ : ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ

ਕੁਨੈਕਟੀਵਿਟੀ
ਨਵਾਂ ਆਈਪੈਡ ਮਿੰਨੀ ਵਾਈ-ਫਾਈ 6 ਅਤੇ 5ਜੀ ਨੂੰ ਸਪੋਰਟ ਕਰਦਾ ਹੈ। ਤੁਸੀਂ ਇਸ 'ਚ ਗੀਗਾਬਿਟ ਐੱਲ.ਟੀ.ਈ. ਅਤੇ ਈ-ਸਿਮ ਦਾ ਵੀ ਇਸਤੇਮਾਲ ਕਰ ਸਕਦੇ ਹੋ।

Karan Kumar

This news is Content Editor Karan Kumar