ਐਪਲ ਨੇ ਬਣਾਇਆ ਨਵਾਂ ਰੀਸਾਈਕਲਿੰਗ ਰੋਬੋਟ, ਇਕ ਘੰਟੇ ''ਚ 200 ਆਈਫੋਨਸ ਕਰੇਗਾ ਡਿਸੈਂਬਲ

04/23/2018 11:26:40 AM

ਜਲੰਧਰ- ਕੁਝ ਲੋਕ ਹਰ ਸਾਲ ਆਪਣਾ ਆਈਫੋਨ ਬਦਲਦੇ ਹਨ। ਇਸ ਗੱਲ ਵੱਲ ਧਿਆਨ ਦਿੰਦਿਆਂ ਹੁਣ ਐਪਲ ਨੇ ਤੇਜ਼ੀ ਨਾਲ ਪੁਰਾਣੇ ਆਈਫੋਨਸ ਦੀ ਡਿਸੈਂਬਲਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਐਪਲ ਨੇ Daisy  ਨਾਂ ਦਾ ਨਵਾਂ ਰੀਸਾਈਕਲਿੰਗ ਰੋਬੋਟ ਤਿਆਰ ਕਰ ਕੇ ਫੋਟੋਆਂ ਜਾਰੀ ਕੀਤੀਆਂ ਹਨ, ਜੋ ਇਕ ਘੰਟੇ ਵਿਚ 200 ਆਈਫੋਨਸ ਡਿਸੈਂਬਲ ਕਰ ਕੇ ਉਨ੍ਹਾਂ ਦੇ ਪਾਰਟਸ ਵੱਖ-ਵੱਖ ਕਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦੀ ਮੁੜ ਵਰਤੋਂ ਕਰਨ 'ਚ ਮਦਦ ਮਿਲਦੀ ਹੈ। ਐਪਲ ਨੇ ਇਹ ਰੋਬੋਟ ਆਪਣੇ ਡਿਸੈਂਬਲਿੰਗ ਰੋਬੋਟ Liam 'ਤੇ ਆਧਾਰਤ ਬਣਾਇਆ ਹੈ। ਇਸ ਦੇ ਕੁਝ ਪਾਰਟਸ ਦੀ ਮੁੜ ਵਰਤੋਂ ਵੀ ਕੀਤੀ ਗਈ ਹੈ।

9 ਆਈਫੋਨਸ ਵਰਜ਼ਨਸ ਨੂੰ ਕਰ ਸਕਦੈ ਡਿਸੈਂਬਲ
ਐਪਲ ਨੇ ਦੱਸਿਆ ਹੈ ਕਿ ਇਹ ਰੋਬੋਟ ਆਈਫੋਨ ਦੇ 9 ਵਰਜ਼ਨਸ ਨੂੰ ਡਿਸੈਂਬਲ ਕਰ ਸਕਦਾ ਹੈ। ਰੋਬੋਟ ਆਈਫੋਨ ਦੇ ਪਾਰਟਸ ਨੂੰ ਰਿਮੂਵ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਖ-ਵੱਖ ਕਰ ਕੇ ਰੀਸਾਈਕਲ ਤੇ ਮੁੜ ਵਰਤੋਂ 'ਚ ਲਿਆਉਣ 'ਚ ਕੰਪਨੀ ਨੂੰ ਆਸਾਨੀ ਹੋਵੇਗੀ। ਐਪਲ ਅਨੁਸਾਰ ਇਸ ਰੋਬੋਟ ਵਿਚੋਂ ਕੰਪਨੀ ਮਹਿੰਗੇ ਪਾਰਟਸ ਆਸਾਨੀ ਨਾਲ ਕੱਢ ਲਵੇਗੀ। ਅਜਿਹਾ ਆਮ ਤੌਰ 'ਤੇ ਹੋਰ ਰੀਸਾਈਕਲਿੰਗ ਤਕਨੀਕਾਂ ਰਾਹੀਂ ਸੰਭਵ ਨਹੀਂ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਐਪਲ ਇਕ ਸੈਂਟਰਲੀ ਡੇਂਜ਼ੀ ਰੋਬੋਟ ਲਾਏਗੀ ਜਾਂ ਸਾਰੀਆਂ ਲੋਕੇਸ਼ਨਸ 'ਤੇ ਵੱਖ-ਵੱਖ ਰੋਬੋਟਸ ਭੇਜੇ ਜਾਣਗੇ।