M1 ਚਿੱਪ ਨਾਲ ਐਪਲ ਨੇ ਲਾਂਚ ਕੀਤੀ ਨਵੀਂ MacBook Air

11/11/2020 1:05:26 AM

ਗੈਜੇਟ ਡੈਸਕ—ਐਪਲ ਨੇ ਆਪਣੇ 'ਵਨ ਮੋਰ ਥਿੰਗ' ਈਵੈਂਟ 'ਚ M1 ਚਿੱਪ ਨਾਲ ਨਵੀਂ ਮੈਕਬੁੱਕ ਏਅਰ ਨੂੰ ਲਾਂਚ ਕਰ ਦਿੱਤਾ ਹੈ। ਐਪਲ ਨੇ ਦਾਅਵਾ ਕੀਤਾ ਕਿ ਇਹ ਪਿਛਲੇ ਮਾਡਲ ਤੋਂ 9 ਗੁਣਾ ਤੇਜ਼ ਕੰਮ ਕਰਦੀ ਹੈ। ਖਾਸ ਗੱਲ ਇਹ ਹੈ ਕਿ ਨਵੇਂ ਹਾਰਡਵੇਅਰ ਨਾਲ ਆਉਣ ਵਾਲੀ ਇਸ ਮੈਕਬੁੱਕ ਏਅਰ ਨੂੰ ਖਰੀਦਣ ਲਈ ਤੁਹਾਨੂੰ ਲਗਭਗ ਪੁਰਾਣੇ ਮਾਡਲ ਜਿੰਨੀ ਹੀ ਕੀਮਤ ਦੇਣੀ ਪਵੇਗੀ। ਕੰਪਨੀ ਨੇ ਇਸ ਦੀ ਕੀਮਤ 999 ਡਾਲਰ ਰੱਖੀ ਹੈ, ਉੱਥੇ ਏਜੁਕੇਸ਼ਨ ਪਰਪਜ਼ ਲਈ ਇਸ ਨੂੰ 899 ਡਾਲਰ 'ਚ ਖਰੀਦਿਆ ਜਾ ਸਕੇਗਾ। ਭਾਰਤ 'ਚ ਇਸ ਨੂੰ 17 ਨਵੰਬਰ ਤੋਂ ਉਪਲੱਬਧ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 92,900 ਰੁਪਏ ਹੋਵੇਗੀ।


ਇਹ ਵੀ ਪੜ੍ਹੋ :-ਐਡਵਾਂਸ ਥਰਮਲ ਡਿਜ਼ਾਈਨ ਦੇ ਨਾਲ ਐਪਲ ਲਿਆਈ ਨਵਾਂ ਮੈਕ ਮਿਨੀ 

ਨਵੀਂ ਮੈਕਬੁੱਕ ਏਅਰ 'ਚ ਨਹੀਂ ਦਿੱਤਾ ਗਿਆ ਕੋਈ ਫੈਨ
ਪਾਵਰਫੁੱਲ ਹੋਣ ਤੋਂ ਇਲਾਵਾ ਨਵੀਂ ਮੈਕਬੁੱਕ ਏਅਰ 'ਚ ਕੋਈ ਫੈਨ ਨਹੀਂ ਲਗਾਇਆ ਗਿਆ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਇਸ ਦਾ ਇਸਤੇਮਾਲ ਕਰਦੇ ਸਮੇਂ ਤੁਹਾਨੂੰ ਕੋਈ ਆਵਾਜ਼ ਨਹੀਂ ਆਵੇਗੀ। ਐਪਲ ਨੇ ਆਪਣੀ ਐੱਮ1 ਸਿਲੀਕਾਨ ਚਿੱਪ ਨੂੰ ਇਕ ਬਹੁਤ ਹੀ ਬਿਹਤਰੀਨ ਚਿੱਪ ਦੱਸਿਆ ਹੈ ਜਿਸ ਨਾਲ ਮੈਕਬੁੱਕ ਏਅਰ ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰਸ ਨੂੰ ਬਿਹਤਰ ਬੈਟਰੀ ਬੈਕਅਪ ਵੀ ਮਿਲੇਗੀ।

ਰਿਫਾਇੰਡ ਰੇਟਿਨਾ ਡਿਸਪਲੇਅ
ਕੰਪਨੀ ਨੇ ਇਸ 'ਚ ਰਿਫਾਇੰਡ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ ਜੋ ਕਿ ਮੈਕਬੁੱਕ ਏਅਰ ਦੀ ਲਿਡ ਨੂੰ ਓਪਨ ਕਰਦੇ ਹੀ ਇਕੋ ਦਮ ਆਨ ਹੋ ਜਾਂਦੀ ਹੈ।

ਇਹ ਵੀ ਪੜ੍ਹੋ :13 ਇੰਚ MacBook Pro 'ਚ ਹੁਣ ਮਿਲੇਗੀ ਐਪਲ ਦੀ ਨਵੀਂ M1 ਚਿੱਪ, ਜਾਣੋ ਕੀਮਤ  

macOS Big Sur
ਇਸ ਤੋਂ ਇਲਾਵਾ ਨਵੀਂ ਮੈਕਬੁੱਕ ਏਅਰ ਦੇ ਡਿਜ਼ਾਈਨ ਨੂੰ ਬਿਲੁੱਕਲ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। ਇਹ ਦੇਖਣ 'ਚ ਬਹੁਤ ਸਲੀਕ ਹੈ ਅਤੇ ਇਸ 'ਚ ਤੁਹਾਨੂੰ  macOS Big Sur ਆਪਰੇਟਿੰਗ ਸਿਸਟਮ ਮਿਲਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮੈਕਬੁੱਕ ਏਅਰ 'ਚ ਉਹ ਸਾਰੇ ਐਪਸ ਕੰਮ ਕਰਨਗੀਆਂ ਜੋ ਇੰਟੈਲ ਚਿੱਪ ਵਾਲੇ ਮਾਡਲ 'ਚ ਕਰਦੀਆਂ ਹਨ।

Karan Kumar

This news is Content Editor Karan Kumar