Apple Watch 5 ਦੇ ਇਨ੍ਹਾਂ ਫੀਚਰਜ਼ ਨਾਲ ਤੁਹਾਡੀ ਜ਼ਿੰਦਗੀ ਹੋ ਜਾਵੇਗੀ ਆਸਾਨ

09/28/2019 12:52:44 PM

ਗੈਜੇਟ ਡੈਸਕ– ਜੇਕਰ ਤੁਸੀਂ ਪਹਿਲਾਂ ਤੋਂ ਹੀ ਐਪਲ ਵਾਚ ਸੀਰੀਜ਼ 4 ਇਸਤੇਮਾਲ ਕਰ ਰਹੇ ਹੋ ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਐਪਲ ਵਾਚ ਸੀਰੀਜ਼ 5 ਇਸੇਤਮਾਲ ਕਰਨਾ ਸ਼ੁਰੂ ਕਰ ਦਿਓ। ਇਸ ਵਿਚ ਹਮੇਸ਼ਾ ਆਨ-ਰੇਟਿੰਗ ਡਿਸਪਲੇਅ, ਬਿਲਟ-ਇਨ ਕੰਪਾਸ ਅਤੇ ਇੰਟਰਨੈਸ਼ਨਲ ਐਮਰਜੈਂਸੀ ਕਾਲਿੰਗ ਨੂੰ (ਬਿਨਾਂ ਆਈਫੋਨ ਦੇ ਵੀ) ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ। 

ਐਪਲ ਵਾਚ ਸੀਰੀਜ਼ 5 ਨੂੰ ਹੈਲਥ ਫੀਚਰ ਦੇ ਨਾਲ ਲੈਸ ਕੀਤਾ ਗਿਆ ਹੈ। ਇਹ ਤੁਹਾਨੂੰ ਸਿਹਤ ਨਾਲ ਜੁੜੇ ਵਿਅਕਤੀਗਤ ਟੀਚਿਆਂ ਨੂੰ ਪੂਰਾ ਕਰਨ ’ਚ ਮਦਦ ਕਰੇਗਾ। ਐਪਲ ਵਾਚ ਸੀਰੀਜ਼ 5 (ਜੀ.ਪੀ.ਐੱਸ.) ਦੀ ਸ਼ੁਰੂਆਤੀ ਕੀਮਤ 40,990 ਰੁਪਏ ਹੈ ਅਤੇ ਉਥੇ ਹੀ ਐਪਲ ਵਾਚ ਸੀਰੀਜ਼ 5 (ਜੀ.ਪੀ.ਐੱਸ. ਪਲੱਸ ਸੈਲੂਲਰ) ਦੀ ਕੀਮਤ 49,990 ਰੁਪਏ ਹੈ। ਇਹ 40mm ਅਤੇ 44mm ਵੇਰੀਐਂਟ ਦੇ ਨਾਲ ਆਉਂਦੀ ਹੈ। 

ਐਪਲ ਵਾਚ ਸੀਰੀਜ਼ 5 ਵਾਈਡਰ ਰੇਂਜ ਮਟੀਰੀਅਲ ’ਚ ਉਪਲੱਬਧ ਹੈ, ਜਿਸ ਵਿਚ ਐਲਮੀਨੀਅਮ, ਸਟੇਨਲੈੱਸ ਸਟੀਲ, ਸਿਰੇਮਿਕ ਅਤੇ ਨਵੇਂ ਟਾਈਟੇਨੀਅਮ ਵੇਰੀਐਂਟ ਵੀ ਸ਼ਾਮਲ ਹਨ। ਸਪੇਸ ਗ੍ਰੇਅ ਐਲਮੀਨੀਅਮ 44mm (ਜੀ.ਪੀ.ਐੱਸ. ਪਲੱਸ ਸੈਲੂਲਰ) ਵਾਚ ਸੀਰੀਜ਼ 5 ’ਚ ਕਈ ਖੂਬੀਆਂ ਹਨ। 

PunjabKesari

ਯਾਤਰਾ ਕਰਦੇ ਸਮੇਂ ਇਸ ਵਿਚ ਵਿਅਕਤੀਗਤ ਸੁਰੱਖਿਆ ਨੂੰ ਜੋੜਿਆ ਜਾ ਸਕਦਾ ਹੈ। ਇਸ ਗੱਲ ਦੀ ਚਿੰਤਾ ਨਹੀਂ ਹੋਵੇਗੀ ਕਿ ਡਿਵਾਈਸ ਨੂੰ ਮੂਲ ਰੂਪ ਨਾਲ ਕਿਥੋਂ ਖਰੀਦਿਆ ਗਿਆ ਹੈ ਜਾਂ ਇਸ ਵਿਚ ਸੈਲੂਲਰ ਪਲਾਨ ਮੌਜੂਦ ਹੈ ਜਾਂ ਨਹੀਂ, ਯੂਜ਼ਰਜ਼ ਐਪਲ ਵਾਚ ਸੀਰੀਜ਼ 5 ਸੈਲੂਲਰ ਮਾਡਲਸ ਦੀ ਮਦਦ ਨਾਲ ਹੁਣ ਐਮਰਜੈਂਸੀ ਸਰਵਿਸ ’ਚ ਇੰਟਰਨੈਸ਼ਨਲ ਕਾਲ ਕਰ ਸਕਣਗੇ। 

ਯੂਜ਼ਰਜ਼ ਕੋਲ ਆਈਫੋਨ ਰੱਖੇ ਬਿਨਾਂ ਵੀ ਐਪਲ ਵਾਚ ਤੋਂ ਸਿੱਧਾ ਇੰਟਰਨੈਸ਼ਨਲ ਐਮਰਜੈਂਸੀ ਕਾਲਿੰਗ 150 ਦੇਸ਼ਾਂ ’ਚ ਕਰ ਸਕਣਗੇ। ਇੰਟਰਨੈਸ਼ਨਲ ਐਮਰਜੈਂਸੀ ਕਾਲਿੰਗ ਫਾਲ ਡਿਟੈਕਸ਼ਨ ਦੇ ਨਾਲ ਕੰਮ ਕਰਦੀ ਹੈ। ਉਦਾਹਰਣ ਲਈ ਇਨੇਬਲ ਕੀਤੇ ਜਾਣ ’ਤੇ ਜੇਕਰ ਐਪਲ ਵਾਚ ਸੈਂਸਰ ਨੂੰ ਲੱਗਦਾ ਹੈ ਕਿ ਤੁਸੀਂ ਹੇਠਾਂ ਡਿੱਗ ਗਏ ਹੋ ਅਤੇ ਲਗਭਗ ਇਕ ਮਿੰਟ ਤੋਂ ਤੁਸੀਂ ਕੋਈ ਹਿੱਲ-ਜੁਲ ਨਹੀਂ ਕਰ ਰਹੇ ਤਾਂ ਇਹ ਆਟੋਮੈਟਿਕਲੀ ਇਕ ਐਮਰਜੈਂਸੀ ਕਾਲ ਲਗਾ ਸਕਦੀ ਹੈ। 

ਨਵੇਂ ਲੋਕੇਸ਼ਨ ਫੀਚਰ ਨਾਲ ਯੂਜ਼ਰਜ਼ ਨੂੰ ਬਿਹਤਰੀਨ ਨੈਵੇਗੇਟ ਕਰਨ ’ਚ ਮਦਦ ਮਿਲੇਗੀ। 


Related News