ਆਈਫੋਨਜ਼ ਤੋਂ ਬਾਅਦ ਹੁਣ ਭਾਰਤ ''ਚ ਘੱਟ ਹੋਈ Apple Watch Series 3 ਦੀ ਕੀਮਤ

09/13/2018 5:52:20 PM

ਗੈਜੇਟ ਡੈਸਕ- ਅਮਰੀਕੀ ਕੰਪਨੀ ਐਪਲ ਨੇ ਕੱਲ ਆਪਣੇ ਲਾਂਚਿੰਗ ਈਵੈਂਟ ਦੇ ਦੌਰਾਨ Apple Watch Series 4 ਨੂੰ ਲਾਂਚ ਕੀਤੀ ਹੈ। ਉਥੇ ਹੀ ਨਵੀਂ ਵਾਚ ਸੀਰੀਜ ਦੇ ਲਾਂਚ ਹੁੰਦੇ ਹੀ ਕੰਪਨੀ ਨੇ ਭਾਰਤ 'ਚ Apple Watch Series 3 ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਕੀਮਤ 'ਚ ਕਟੌਤੀ ਤੋਂ ਬਾਅਦ ਹੁਣ ਐਪਲ ਵਾਚ ਸੀਰੀਜ 3 ਦੇ ਜੀ. ਪੀ. ਐੱਸ ਮਾਡਲ ਦੀ ਸ਼ੁਰੂਆਤੀ ਕੀਮਤ 28,900 ਰੁਪਏ ਹੈ। ਉਥੇ ਹੀ ਇਸ ਦੇ ਸੈਲੂਲਰ ਐਡੀਸ਼ਨ ਦੀ ਸ਼ੁਰੂਆਤੀ ਕੀਮਤ 39,080 ਰੁਪਏ ਹੈ।



ਕੀਮਤਾਂ 'ਚ ਬਦਲਾਅ
ਇਸ ਦੇ ਨਾਲ ਹੀ Apple Watch Nike+ ਸੀਰੀਜ 3 ਦੀ ਕੀਮਤ 'ਚ ਵੀ ਕਟੌਤੀ ਕੀਤੀ ਗਈ ਹੈ। ਐਪਲ ਵਾਚ ਨਾਇਕ+ ਸੀਰੀਜ਼ 3 ਜੀ. ਪੀ. ਐੱਸ ਦਾ 38mm ਵੇਰੀਐਂਟ 28,900 ਰੁਪਏ 'ਚ ਵੇਚੀ ਜਾ ਰਹੀ ਹੈ। ਪਹਿਲਾਂ ਇਹ 32,470 ਰੁਪਏ 'ਚ ਮਿਲ ਰਹੀ ਸੀ। ਉਥੇ ਹੀ 42mm ਵੇਰੀਐਂਟ ਦੀ ਕੀਮਤ ਪਹਿਲਾਂ 34,500 ਰੁਪਏ ਸੀ, ਪਰ ਹੁਣ ਗਾਹਕ ਇਹ ਵੇਰੀਐਂਟ 31,900 ਰੁਪਏ 'ਚ ਖਰੀਦ ਸਕਦੇ ਹਨ। 

ਸੈਲੂਲਰ ਵੇਰੀਐਂਟ
ਉੁਥੇ ਹੀ Apple Watch Nike+  Series 3 ਦੇ ਸਲੂਲਰ ਦੇ 38mm ਵੇਰੀਐਂਟ ਦੀ ਕੀਮਤ 39,130 ਰੁਪਏ ਸੀ ਪਰ ਹੁਣ ਇਹ 37,900 ਰੁਪਏ 'ਚ ਵੇਚੀ ਜਾ ਰਿਹਾ ਹੈ।  42mm ਵੇਰੀਐਂਟ ਦੀ ਕੀਮਤ ਪਹਿਲਾਂ 41,180 ਰੁਪਏ ਸੀ, ਪਰ ਹੁਣ ਤੁਸੀਂ ਇਸ ਵੇਰੀਐਂਟ ਨੂੰ 40,900 ਰੁਪਏ 'ਚ ਖਰੀਦ ਸਕਦੇ ਹੋ।

ਤੁਹਾਨੂੰ ਦੱਸ ਦੇ ਕਿ ਪਿਛਲੇ ਸਾਲ 1pple Watch Series 3 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਲਾਂਚ ਦੇ ਦੌਰਾਨ ਇਸ ਦੀ ਸ਼ੁਰੂਆਤੀ ਕੀਮਤ 29,900 ਰੁਪਏ ਸੀ ਪਰ ਕਸਟਮ ਡਿਊਟੀ ਵੱਧਣ ਦੇ ਨਾਲ ਇਸ ਦੀ ਕੀਮਤ 32,380 ਰੁਪਏ ਹੋ ਗਈ ਸੀ।