ਐਪਲ ਵਾਚ ਨੇ ਇਕ ਵਾਰ ਫਿਰ ਬਚਾਈ ਯੂਜ਼ਰ ਦੀ ਜਾਨ

01/30/2020 11:21:51 AM

ਗੈਜੇਟ ਡੈਸਕ– ਐਪਲ ਵਾਚ ਸੀਰੀਜ਼ ਸਮਾਰਟਫੋਨ ਸੈਗਮੈਂਟ ’ਚ ਮਾਰਕੀਟ ਲੀਡਰ ਹੈ, ਹਾਲਾਂਕਿ ਇਸ ਦਾ ਪ੍ਰਾਈਜ਼ ਟੈਗ ਤੁਹਾਡੀ ਜੇਬ ’ਤੇ ਭਾਰੀ ਬੋਝ ਪਾ ਸਕਦਾ ਹੈ। ਇਸ ਦੀ ਕੀਮਤ ਭਲੇ ਹੀ ਜ਼ਿਆਦਾ ਹੋਵੇ ਪਰ ਕਿਸੇ ਦੀ ਜਾਨ ਤੋਂ ਜ਼ਿਆਦਾ ਕੀਮਤੀ ਕੁਝ ਨਹੀਂ ਹੁੰਦਾ। ਇਕ ਵਾਰ ਫਿਰ ਐਪਲ ਵਾਚ ਨੇ ਯੂਜ਼ਰ ਨੂੰ ਅਲਰਟ ਕਰਕੇ ਉਸ ਦਾ ਜਾਨ ਬਚਾਈ ਹੈ। ਪਹਿਲਾਂ ਵੀ ਕਈ ਵਾਰ ਐਮਰਜੈਂਸੀ ਦੀ ਹਾਲਤ ’ਚ ਐਪਲ ਵਾਚ ਨੇ ਐੱਸ.ਓ.ਐੱਸ. ਅਲਰਟ ਭੇਜ ਕੇ ਯੂਜ਼ਰਜ਼ ਨੂੰ ਖਤਰਨਾਕ ਅਤੇ ਜਾਨਲੇਵਾ ਹਾਲਾਤ ’ਚੋਂ ਬਾਹਰ ਕੱਢਿਆ ਹੈ। ਹੁਣ ਸਾਹਮਣੇ ਆਇਆ ਮਾਮਲਾ ਮਲੇਸ਼ੀਆ ਦਾ ਹੈ। 

ਮਲੇਸ਼ੀਆ ਦੇ ਕੁਆਲਾਲੰਪੁਰ ’ਚ ਰਹਿਣ ਵਾਲੇ ਫਰੀਲਾਂਸ ਆਰਕੀਟੈਕਟ ਅਤੇ ਰੈਸਤਰਾਂ ਦੇ ਮਾਲਕ ਫਰਹਤ ਹਨੀਫ ਲਈ ਐਪਲ ਵਾਚ ਸੀਰੀਜ਼ 4 ਮਦਦਗਾਰ ਸਾਬਤ ਹੋਈ। 20 ਸਾਲ ਦੇ ਹਨੀਫ ਨੇ ਵਾਚ ਨੂੰ ਉਸ ਦੇ ਸਲੀਕ ਡਿਜ਼ਾਈਨ ਦੇ ਚੱਲਦੇ ਖਰੀਦੀ ਸੀ ਪਰ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਦਿਲ ਦੀ ਧੜਕਣ ਦੇ ਅਸਾਧਾਰਣ ਪੈਟਰਨ ਨੂੰ ਡਿਟੈਕਟ ਕਰਕੇ ਐਪਲ ਦੀ ਇਹ ਵਾਚ ਉਸ ਦੀ ਜਾਨ ਬਚਾਉਣ ’ਚ ਮਦਦ ਕਰੇਗੀ। ਫਰਹਤ ਨੇ ਦੱਸਿਆ ਕਿ ਉਹ ਪਿਛਲੇ ਸਾਲ ਅਗਸਤ ’ਚ ਇਕ ਫਲਾਈਟ ’ਤੇ ਸੀ, ਜਦੋਂ ਉਨ੍ਹਾਂ ਦੀ ਵਾਚ ਨੇ ਅਸਾਧਾਰਣ ਦਿਲ ਦੀ ਧੜਕਨ ਦਾ ਅਲਰਟ ਭੇਜਿਆ। 

ਵਾਚ ਨੇ ਭੇਜੇ ਢੇਰਾਂ ਅਲਰਟ
ਹਨੀਫ ਨੂੰ ਲੱਗਾ ਕਿ ਫਲਾਈਟ ਦੌਰਾਨ ਸਟਰੈੱਸ ਦੇ ਚੱਲਦੇ ਉਨ੍ਹਾਂ ਦੀ ਦਿਲ ਦੀ ਧੜਕਨ ਅਸਾਧਾਰਣ ਡਿਟੈਕਟ ਹੋਈ ਹੈ। ਹਾਲਾਂਕਿ, ਉਨ੍ਹਾਂ ਨੂੰ ਵਾਚ ਵਲੋਂ ਬਾਅਦ ’ਚ ਵੀ ਅਜਿਹੇ ਅਲਰਟ ਮਿਲਣ ਲੱਗੇ ਅਤੇ ਘਰ ’ਚ ਆਰਾਮ ਕਰਦੇ ਸਮੇਂ ਜਾਂ ਟੀ.ਵੀ. ਦੇਖਦੇ ਸਮੇਂ ਵੀ ਕਈਵਾਰ ਵਾਚ ਨੇ ਉਨ੍ਹਾਂ ਨੂੰ ਅਲਰਟ ਸਿਗਨਲ ਦਿੱਤਾ। ਉਨ੍ਹਾਂ ਨੇ ਸਮਝਿਆ ਕਿ ਇਹ ਕੋਈ ਐਰਰ ਹੈ ਅਤੇ ਡਿਵਾਈਸ ਨੂੰ ਰਿਸੈੱਟ ਕੀਤਾ ਪਰ ਫਿਰ ਵੀ ਅਲਰਟ ਮਿਲਣਾ ਬੰਦ ਨਹੀਂ ਹੋਇਆ। ਦੱਸ ਦੇਈਏ ਕਿ ਐਪਲ ਵਾਚ ਯੂਜ਼ਰਜ਼ ਨੂੰ ਤਾਂ ਹੀ ਅਲਰਟ ਕਰਦੀ ਹੈ ਜਦੋਂ ਬਿਨਾਂ ਐਕਸਰਸਾਈਜ਼ ਦੇ ਉਨ੍ਹਾਂ ਦੀ ਦਿਲ ਦੀ ਧੜਕਨ 120 ਬੀਟ ਪ੍ਰਤੀ ਮਿੰਟ ਤੋਂ ਉਪਰ ਜਾਂਦੀ ਹੈ। 

ਯੂਜ਼ਰ ਨੂੰ ਸੀ ਗੰਭੀਰ ਬੀਮਾਰੀ
ਆਖਿਰਕਾਰ ਫਰਹਤ ਨੇ ਇਲੈਕਟ੍ਰੋਕਾਰਡੀਓਗ੍ਰਾਮ (ਈ.ਸੀ.ਜੀ.) ਅਤੇ ਬਲੱਡ ਟੈਸਟ ਕਰਾਉਣ ਦਾ ਫੈਸਲਾ ਕੀਤਾ। ਜਾਂਚ ’ਚ ਪਤਾ ਲੱਗਾ ਕਿ ਉਨ੍ਹਾਂ ਨੂੰ ਇਕਟਾਪਿਕ ਰਿਦਮ ਹੈ, ਜੋ ਆਮ ਨਾਲੋਂ ਤੇਜ਼ ਦਿਲ ਧੜਕਨ ਦੀ ਸਥਿਤੀ ਹੈ ਅਤੇ ਸਮੇਂ ’ਤੇ ਧਿਆਨ ਨਾ ਦਿੱਤੇ ਜਾਣ ਦੀ ਹਾਲਤ ’ਚ ਹਾਰਟ ਅਟੈਕ ਦਾ ਕਾਰਨ ਵੀ ਬਣ ਸਕਦੀ ਹੈ। ਫਰਹਤ ਹੁਣ ਇਲਾਜ ਕਰਵਾ ਰਹੇ ਹਨ ਅਤੇ ਇਸ ਲਈ ਐਪਲ ਵਾਚ ਦਾ ਧੰਨਵਾਦ ਕਰਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਐਪਲ ਵਾਚ ਦੀ ਵਾਚ 4 ਕਾਰਨ 67 ਸਾਲ ਦੇ ਇਕ ਵਿਅਕਤੀ ਨੂੰ ਸਮੇਂ ’ਤੇ ਹਸਪਤਾਲ ਪਹੁੰਚਾਇਆ ਗਿਆ ਸੀ ਅਤੇ ਉਸ ਦੀ ਜਾਨ ਬਚ ਗਈ। 


Related News