ਐਪਲ ਆਪਣੀ ਵਾਚ ਲਈ ਬੰਦ ਕਰਨ ਜਾ ਰਹੀ ਹੈ ਇਹ ਫੀਚਰ

08/19/2018 6:08:48 PM

ਜਲੰਧਰ—  ਐਪਲ ਦਾ ਕਹਿਣਾ ਹੈ ਕਿ ਉਸ ਦੀਆਂ ਘੜੀਆਂ 'ਚ ਸਭ ਤੋਂ ਘੱਟ ਇਸਤੇਮਾਲ ਕੀਤੇ ਜਾਣ ਵਾਲੇ ਫੀਚਰ 'ਟਾਈਮ ਟ੍ਰੈਵਲ' ਨੂੰ ਇਸ਼ ਸਾਲ ਰਿਲੀਜ਼ ਹੋਣ ਵਾਲੇ ਵਾਚ ਓ.ਐੱਸ. 5 'ਚ ਹਟਾ ਲਿਆ ਜਾਵੇਗਾ। ਐਪਲਲਾਈਨਸਾਈਡਰ ਰਿਪੋਰਟ ਮੁਤਾਬਕ, 'ਟਾਈਮ ਟਰੈਵਲ' ਫੀਚਰ ਨੂੰ ਵਾਚ ਓ.ਐੱਸ. 2 ਅਪਡੇਟ ਦੇ ਨਾਲ ਜਾਰੀ ਕੀਤਾ ਗਿਆ ਸੀ। 'ਟਾਈਮ ਟ੍ਰੈਵਲ' ਨਾਲ ਯੂਜ਼ਰਸ ਪਿਛਲੇ ਦਿਨਾਂ ਦੀਆਂ ਜਾਂ ਆਉਣ ਵਾਲੇ ਦਿਨਾਂ ਦੀਆਂ ਕਈ ਸੂਚਨਾਵਾਂ ਆਪਣੀ ਵਾਚ 'ਚ ਦੇਖ ਸਕਦੇ ਸਨ।

ਇਸ ਫੀਚਰ ਨੂੰ ਵਾਚ ਦੇ 'ਡਿਜੀਟਲ ਕ੍ਰਾਊਨ' ਨੂੰ ਘੜੀ ਦੀਆਂ ਸੂਈਆਂ ਦੀ ਦਿਸ਼ਾ 'ਚ ਜਾਂ ਘੜੀ ਦੀਆਂ ਸੂਈਆਂ ਦੀ ਉਲਟ ਦਿਸ਼ਾ 'ਚ ਘੁਮਾ ਕੇ ਸਰਗਰਮ ਕੀਤਾ ਜਾ ਸਕਦਾ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੋ ਡਿਵੈਲਪਰਸ ਵਾਚ 5 ਦੇ ਬੀਟਾ ਰਿਲੀਜ਼ ਦਾ ਪ੍ਰੀਖਣ ਕਰ ਰਹੇ ਹਨ ਉਨ੍ਹਾਂ ਦਾ ਧਿਆਨ ਇਸ 'ਤੇ ਉਦੋਂ ਗਿਆ ਜਦੋਂ ਉਨ੍ਹਾਂ ਨੇ ਸੈਟਿੰਗਸ 'ਚੋਂ ਇਸ ਫੀਚਰ ਨੂੰ ਗਾਇਬ ਦੇਖਿਆ। ਇਸ ਤੋਂ ਬਾਅਦ ਇਸ ਫੀਚਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।