ਐਪਲ ਵਾਚ ਨੇ ਬਚਾਈ ਸ਼ਖ਼ਸ ਦੀ ਜਾਨ ਦੀ ਜਾਨ, ਖੁਦ ਹੀ ਕੀਤਾ ਪੁਲਸ ਨੂੰ ਫੋਨ

06/09/2020 6:51:27 PM

ਗੈਜੇਟ ਡੈਸਕ– ਐਪਲ ਵਾਚ ਨੂੰ ਪੂਰੀ ਦੁਨੀਆ ’ਚ ਇਸ ਲਈ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਵਿਚ ਲਾਈਫ ਸੇਵਿੰਗ ਫੀਚਰਜ਼ ਮਿਲਦੇ ਹਨ। ਹਾਲ ਹੀ ’ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਐਪਲ ਵਾਚ ਨੇ ਯੂਜ਼ਰ ਦੀ ਜਾਨ ਬਚਾ ਲਈ ਹੈ। ਇਕ ਸ਼ਖ਼ਸ ਦੇ ਅਚਾਨਕ  ਡਿੱਗ ਜਾਣ ’ਤੇ ਸਮਾਰਟ ਵਾਚ ਨੇ ਖੁਦ ਪੁਲਸ ਨੂੰ ਕਾਲ ਕਰ ਦਿੱਤੀ, ਜਿਸ ਨਾਲ ਸਮਾਂ ਰਹਿੰਦੇ ਯੂਜ਼ਰ ਦੀ ਜਾਨ ਬਚ ਗਈ। 

9to5Mac ਦੀ ਰਿਪੋਰਟ ਮੁਤਾਬਕ, ਅਮਰੀਕਾ ਦੇ ਚੈਂਡਲਰ ਸ਼ਹਿਰ ’ਚ ਅਚਾਨਕ ਇਕ ਸ਼ਖ਼ਸ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਇਸ ਦੌਰਾਨ ਉਸ ਦੀ ਐਪਲ ਵਾਚ ਨੇ ਤੁਰੰਤ ਸ਼ਹਿਰ ਦੀ ਪੁਲਸ ਨੂੰ 911 ’ਤੇ ਫੋਨ ਕੀਤਾ ਅਤੇ ਦੱਸਿਆ ਕਿ ਉਸ ਦਾ ਮਾਲਕ ਅਚਾਨਕ ਡਿੱਗ ਪਿਆ ਹੈ। ਇਸ ਤੋਂ ਇਲਾਵਾ ਵਾਚ ਨੇ ਨਾਲ ਹੀ ਘਟਨਾ ਵਾਲੀ ਥਾਂ ਦੀ ਲੋਕੇਸ਼ਨ ਵੀ ਪੁਲਸ ਨੂੰ ਦੱਸੀ। ਇਸ ਤਰ੍ਹਾਂ ਯੂਜ਼ਰ ਨੂੰ ਸਮਾਂ ਰਹਿੰਦੇ ਮਦਦ ਮਿਲ ਸਕੀ। 

PunjabKesari

ਇਸ ਫੀਚਰ ਨੇ ਬਚਾਈ ਯੂਜ਼ਰ ਦੀ ਜਾਨ
ਦੱਸ ਦੇਈਏ ਕਿ ਐਪਲ ਵਾਚ ਸੀਰੀਜ਼ 4 ਅਤੇ ਸੀਰੀਜ਼ 5 ’ਚ ਫਾਲ ਡਿਟੈਕਸ਼ਨ ਫੀਚਰ ਦਿੱਤਾ ਗਿਆ ਹੈ। ਇਹ ਯੂਜ਼ਰ ਦੇ ਅਚਾਨਕ ਡਿੱਗ ਜਾਣ ਜਾਂ ਬੇਹੋਸ਼ ਹੋ ਜਾਣ ਨੂੰ ਡਿਟੈਕਟ ਕਰਦਾ ਹੈ ਅਤੇ ਇਸ ਨੂੰ ਇਕ ਐਮਰਜੈਂਸੀ ਦੀ ਹਾਲਤ ਸਮਝਦੇ ਹੋਏ ਇਕ ਅਲਾਰਮ ਵਜਦਾ ਹੈ ਅਤੇ ਸਕਰੀਨ ’ਤੇ ਲਿਖਿਆ ਆਉਂਦਾ ਹੈ ਕਿ ਕੀ ਸਭ ਠੀਕ ਹੈ ਜਾਂ ਫਿਰ ਐਮਰਜੈਂਸੀ ਸਰਵਿਸ ਦੀ ਲੋੜ ਹੈ, ਜੇਕਰ ਇਕ ਮਿੰਟ ਤਕ ਕੋਈ ਹਲਚਲ ਮਹਿਸੂਸ ਨਹੀਂ ਹੁੰਦੀ ਤਾਂ ਇਹ ਸਮਾਰਟਵਾਚ ਖੁਦ ਹੀ ਐਮਰਜੈਂਸੀ ਸੇਵਾਵਾਂ ਅਤੇ ਐਮਰਜੈਂਸੀ ਕਾਨਟੈਕਟਸ ਨੂੰ ਕਾਲ ਕਰ ਦਿੰਦੀ ਹੈ। 


Rakesh

Content Editor

Related News