ਇਕ ਵਾਰ ਫਿਰ ਮਸੀਹਾ ਬਣੀ ਐਪਲ ਵਾਚ, ਬਚਾਈ 24 ਸਾਲਾ ਨੌਜਵਾਨ ਦੀ ਜਾਨ

10/01/2021 5:08:01 PM

ਗੈਜੇਟ ਡੈਸਕ– ਐਪਲ ਵਾਚ ਦੁਨੀਆ ਦੀ ਸਭ ਤੋਂ  ਜ਼ਿਆਦਾ ਵਿਕਣ ਵਾਲੀ ਪ੍ਰੀਮੀਅਮ ਸਮਾਰਟਵਾਚ ਹੈ। ਐਪਲ ਵਾਚ ਨੂੰ ਲੈ ਕੇ ਕੰਪਨੀ ਦਾਅਵਾ ਕਰਦੀ ਹੈ ਕਿ ਉਹ ਦੁਨੀਆ ਦੀ ਬੈਸਟ ਸਮਾਰਟਵਾਚ ਹੈ। ਦੱਸ ਦੇਈਏ ਕਿ ਐਪਲ ਵਾਚ ਦੇ ਮੈਡੀਕਲ ਫੀਚਰ (Spo2,ECG) ਆਦਿ ਲਈ ਐਪਲ ਮੈਡੀਕਲ ਅਪਰੂਵਲ ਲੈਂਦੀ ਹੈ। ਐਪਲ ਵਾਚ ਦੀ ਸਭ ਤੋਂ ਜ਼ਿਆਦਾ ਚਰਚਾ ਕਿਸੇ ਦੀ ਜਾਨ ਬਚਾਉਣ ਲਈ ਹੁੰਦੀ ਹੈ ਅਤੇ ਇਸ ਵਾਰ ਵੀ ਐਪਲ ਵਾਚ ਦੀ ਚਰਚਾ ਇਸੇ ਕਾਰਨ ਹੋ ਰਹੀ ਹੈ। 

ਇਹ ਵੀ ਪੜ੍ਹੋ– iPhone ਖ਼ਰੀਦਣ ਦਾ ਸ਼ਾਨਦਾਰ ਮੌਕਾ, ਸਿਰਫ 26 ਹਜ਼ਾਰ ਰੁਪਏ ’ਚ ਮਿਲ ਰਿਹੈ ਇਹ ਮਾਡਲ

ਜਾਣਕਾਰੀ ਮੁਤਾਬਕ, ਸਿੰਗਾਪੁਰ ’ਚ ਇਕ 24 ਸਾਲਾ ਨੌਜਵਾਨ ਦੀ ਜਾਨ ਐਪਲ ਵਾਚ ਕਾਰਨ ਹੀ ਬਚੀ ਹੈ। ਰਿਪੋਰਟ ਮੁਤਾਬਕ, 24 ਸਾਲਾ ਮੁਹੰਮਦ ਫਿਤਰੀ ਨਾਂ ਦਾ ਇਕ ਨੌਜਵਾਨ ਆਪਣੀ ਬਾਈਕ ’ਤੇ ਬੈਠ ਕੇ ਕਿਤੇ ਜਾ ਰਿਹਾ ਸੀ ਕਿ ਅਚਾਨਕ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ ਅਤੇ ਉਹ ਕਾਫੀ ਦੂਰ ਜਾ ਕੇ ਡਿੱਗਾ। ਉਸ ਦੇ ਡਿੱਗਦੇ ਹੀ ਐਪਲ ਵਾਚ ਨੇ ਆਪਣੇ-ਆਪ ਐਮਰਜੈਂਸੀ ਕਾਨਟੈਕਟ ਨੰਬਰ ਅਤੇ ਐਮਰਜੈਂਸੀ ਸਰਵਿਸ ਨੂੰ ਫੋਨ ਕਰ ਦਿੱਤਾ, ਜਿਸ ਨਾਲ ਨੌਜਵਾਨ ਨੂੰ ਸਮਾਂ ਸਿਰ ਮਦਦ ਮਿਲ ਗਈ ਅਤੇ ਉਸ ਦੀ ਜਾਨ ਬਚ ਗਈ। 

ਦੱਸ ਦੇਈਏ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਨੌਜਵਾਨ ਨੇ ਐਪਲ ਵਾਚ ਸੀਰੀਜ਼ 4 ਪਹਿਨੀ ਹੋਈ ਸੀ। ਇਹ ਵਾਚ ਯੂਜ਼ਰ ਦੇ ਹੇਠਾਂ ਡਿੱਗਦੇ ਹੀ ਇਕ ਅਲਰਟ ਦਿੰਦੀ ਹੈ ਅਤੇ ਜੇਕਰ 60 ਸਕਿੰਟਾਂ ਤਕ ਤੁਸੀਂ ਉਸ ਅਲਰਟ ਨੂੰ ਕੈਂਸਲ ਨਹੀਂ ਕਰਦੇ ਤਾਂ ਇਹ ਐਮਰਜੈਂਸੀ ਕਾਲ ਲਗਾ ਦਿੰਦੀ ਹੈ। ਕਾਲ ਖਤਮ ਹੋਣ ਤੋਂ ਬਾਅਦ ਉਹ ਐਮਰਜੈਂਸੀ ਲਈ ਸੇਵ ਕੀਤੇ ਗਏ ਨੰਬਰ ’ਤੇ ਲੋਕੇਸ਼ਨ ਅਤੇ ਮੈਸੇਜ ਭੇਜਦੀ ਹੈ। 

ਇਹ ਵੀ ਪੜ੍ਹੋ– iOS 15 ’ਚ ਸਾਹਮਣੇ ਆਈ ਵੱਡੀ ਖਾਮੀ, iPhone ਯੂਜ਼ਰਸ ਪਰੇਸ਼ਾਨ

Rakesh

This news is Content Editor Rakesh