ਐਪਲ ਨੇ ਆਪਣੇ ਯੂਜ਼ਰਸ ਨੂੰ ਦਿੱਤੀ ਵੱਡੀ ਰਾਹਤ

Tuesday, Oct 20, 2015 - 06:01 PM (IST)

ਐਪਲ ਨੇ ਆਪਣੇ ਯੂਜ਼ਰਸ ਨੂੰ ਦਿੱਤੀ ਵੱਡੀ ਰਾਹਤ

ਵਾਸ਼ਿੰਗਟਨ- ਐਪਲ ਨੇ ਆਪਣੇ ਐਪਲ ਸਟੋਰ ਤੋਂ ਕਰੀਬ 250 ਤੋਂ ਵੱਧ ਐਪ ਹਟਾ ਦਿੱਤੇ ਹਨ ਜੋ ਚੀਨ ਦੀ ਇਕ ਕੰਪਨੀ ਵੱਲੋਂ ਵਿਕਸਿਤ ਕੀਤੀ ਗਈ ਗੁਪਤ ਸਾਫਟਵੇਅਰ ਕਿਟ ਦੇ ਜ਼ਰੀਏ ਫੋਨ ਤੋਂ ਨਿਜੀ ਸੂਚਨਾਵਾਂ ਇੱਕਠਾ ਕਰਦੇ ਸਨ।

ਐਪਲ ਨੇ ਇਕ ਬਿਆਨ ''ਚ ਕਿਹਾ ਕਿ ਅਸੀਂ ਇਕ ਐਪਲੀਕੇਸ਼ਨ ਸਮੂਹ ਦੀ ਪਛਾਣ ਕੀਤੀ ਹੈ ਜੋ ਤੀਜੀ ਧਿਰ ਵਾਲੀ ਵਿਗਿਆਪਨ ਇਕਾਈ ਐੱਸ.ਡੀ.ਕੇ. ਦੀ ਵਰਤੋਂ ਕਰ ਰਹੇ ਹਨ, ਜੋ ਨਿਜੀ ਏ.ਪੀ.ਆਈ. ਦੀ ਵਰਤੋਂ ਕਰਦੇ ਹਨ ਤਾਂ ਜੋ ਈ-ਮੇਲ ਪਤੇ, ਰੂਟ ਡਾਟਾ ਜਿਹੀਆਂ ਨਿਜੀ ਜਾਣਕਾਰੀਆਂ ਆਪਣੀ ਕੰਪਨੀ ਦੇ ਸਰਵਰ ਨੂੰ ਦਿੰਦੇ ਹਨ। ਐੱਸ.ਡੀ.ਕੇ. ਦਾ ਵਿਕਾਸ ਚੀਨ ਦੀ ਮੋਬਾਈਲ ਵਿਗਿਆਪਨ ਦੇਣ ਵਾਲੀ ਯੂਮੀ ਨੇ ਕੀਤਾ ਹੈ।

ਕੰਪਨੀ ਨੇ ਕਿਹਾ ਕਿ ਇਹ ਸਾਡੀ ਸੁਰੱਖਿਆ ਅਤੇ ਨਿਜਤਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਯੂਮੀ ਦੇ ਐੱਸ.ਡੀ.ਕੇ. ਦੀ ਵਰਤੋਂ ਕਰਨ ਵਾਲੇ ਐਪ ਨੂੰ ਐਪ ਸਟੋਰ ਤੋਂ ਹਟਾਇਆ ਜਾਵੇਗਾ ਅਤੇ ਨਵਾਂ ਐਪ ਜੇਕਰ ਐੱਸ.ਡੀ.ਕੇ. ਦੀ ਵਰਤੋਂ ਕਰ ਰਿਹਾ ਹੋਵੇਗਾ ਤਾਂ ਇਸ ਨੂੰ ਐਪ ਸਟੋਰ ''ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਅਸੀਂ ਡਿਵੈਲਪਰਾਂ ਤੋਂ ਉਨ੍ਹਾਂ ਦੇ ਐਪ ਦੇ ਉੱਨਤ ਮਾਡਲ ਹਾਸਲ ਕਰਨ ''ਤੇ ਵਿਚਾਰ ਕਰ ਰਹੇ ਹਾਂ ਜੋ ਉਪਭੋਗਤਾਵਾਂ ਲਈ ਸੁਰੱਖਿਅਤ ਹਨ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News