iPhone ਯੂਜ਼ਰਸ ਨੂੰ ਜਲਦ ਮਿਲੇਗਾ Car Key ਫੀਚਰ, ਫੋਨ ਨਾਲ ਸਟਾਰਟ ਕਰ ਸਕੋਗੇ ਗੱਡੀ

06/24/2020 5:08:18 PM

ਗੈਜੇਟ ਡੈਸਕ– ਐਪਲ ਨੇ ਆਪਣੀ ਸਾਲਾਨਾ ਡਿਵੈਲਪਰ ਕਾਨਫਰੰਸ (WWDC 2020) ’ਚ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਫੀਚਰ ਕਾਰ-ਕੀਅ (Car Key) ਪੇਸ਼ ਕਰ ਦਿੱਤਾ ਹੈ। ਇਸ ਰਾਹੀਂ ਯੂਜ਼ਰ ਵਾਹਨ ਨੂੰ ਬਿਨ੍ਹਾਂ ਚਾਬੀ ਦੇ ਸਟਾਰਟ ਕਰਨ ਦੇ ਨਾਲ-ਨਾਲ ਇਸ ਨੂੰ ਅਨਲਾਕ ਵੀ ਕਰ ਸਕਣਗੇ। ਦੱਸ ਦੇਈਏ ਕਿ ਕੰਪਨੀ ਨੇ ਇਸ ਫੀਚਰ ਲਈ ਵਾਹਨ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ. ਨਾਲ ਸਾਂਝੇਦਾਰੀ ਕੀਤੀ ਹੈ ਅਤੇ ਇਸ ਫੀਚਰ ਨੂੰ ਸਭ ਤੋਂ ਪਹਿਲਾਂ BMW 5 series ’ਚ ਵੇਖਿਆ ਜਾ ਸਕੇਗਾ। 

PunjabKesari

ਇੰਝ ਕੰਮ ਕਰਦੀ ਹੈ ਵਰਚੁਅਲ ਕਾਰ-ਕੀਅ
ਵਰਚੁਅਲ ਕਾਰ-ਕੀਅ ਇਕ ਤਰ੍ਹਾਂ ਦੀ ਡਿਜੀਟਲ-ਕੀਅ ਹੈ ਜੋ ਡਿਵਾਈਸ ਨਾਲ ਲੱਗੀ ਐੱਨ.ਐੱਫ.ਸੀ. ਦੀ ਮਦਦ ਨਾਲ ਕੰਮ ਕਰਦੀ ਹੈ। ਯੂਜ਼ਰ ਸਿਰਫ ਆਪਣੇ ਵਾਹਨ ਨੂੰ ਆਈਫੋਨ ਨਾਲ ਟੱਚ ਕਰਕੇ ਇਸ ਨੂੰ ਅਨਲਾਕ ਅਤੇ ਸਟਾਰਟ ਕਰ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਯੂਜ਼ਰ ਐਪਲ ਕਾਰ-ਕੀਅ ਦੀ ਨਕਲ ਬਣਾ ਕੇ ਆਈ-ਮੈਸੇਜ ਰਾਹੀਂ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨਾਲ ਇਸ ਨੂੰ ਸਾਂਝਾ ਵੀ ਕਰ ਸਕਦਾ ਹੈ। 


Rakesh

Content Editor

Related News