Audi ਤੇ BMW ਦੀ ਕਾਰ ਤੋਂ ਵੀ ਮਹਿੰਗਾ ਹੈ ਐਪਲ ਦਾ ਨਵਾਂ Mac Pro

12/12/2019 11:33:53 AM

ਗੈਜੇਟ ਡੈਸਕ– ਐਪਲ ਨੂੰ ਪ੍ਰੀਮੀਅਮ ਡਿਵਾਈਸ ਬਣਾਉਣ ਵਾਲੀ ਕੰਪਨੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਸਮੇਂ ਕੰਪਨੀ ਕੋਲ ਇਕ ਤੋਂ ਵੱਧ ਕੇ ਇਕ ਸ਼ਾਨਦਾਰ ਪ੍ਰੋਡਕਟ ਮੌਜੂਦ ਹਨ ਜੋ ਬਾਕੀ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਕਾਫੀ ਸ਼ਾਨਦਾਰ ਅਤੇ ਮਹਿੰਗੇ ਹਨ। ਐਪਲ ਦੇ ਪੋਰਟਫੋਲੀਓ ’ਚ ਹੁਣ ਇਕ ਨਵਾਂ ਮਹਿੰਗਾ ਪ੍ਰੋਡਕਟ Mac Pro ਜੁੜਿਆ ਹੈ ਜਿਸ ਦੇ ਟਾਪ-ਐਂਡ ਵੇਰੀਐਂਟ ਦੀ ਕੀਮਤ 59,000 ਡਾਲਰ (ਕਰੀਬ 40 ਲੱਖ ਰੁਪਏ) ਹੈ। ਐਪਲ ਦਾ ਇਹ ਮੈਕ ਪ੍ਰੋ ਐਲਨ ਮਸਕ ਦੀ ‘ਟੈਸਲਾ ਮੋਡਲ 3’ ਕਾਰ ਤੋਂ ਵੀ ਮਹਿੰਗਾ ਹੈ। ਹਾਲ ਹੀ ’ਚ ਕੰਪਨੀ ਨੇ ਅਮਰੀਕਾ ’ਚ ਇਸ ਦੀ ਡਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ। 

40 ਲੱਖ ਰੁਪਏ ਦਾ ਹੈ ਸਭ ਤੋਂ ਮਹਿੰਗਾ Mac Pro
ਮੈਕ ਪ੍ਰੋ ਦਾ ਬੇਸ ਮਾਡਲ ਬਿਨਾਂ XDR ਡਿਸਪਲੇਅ ਦੇ ਆਉਂਦਾ ਹੈ। ਇਹ 32 ਜੀ.ਬੀ., ਆਕਟਾ-ਕੋਰ ਇਨਟੈੱਲ Xeon CPU, ਰੇਡੀਓਨ ਪ੍ਰੋ 580X ਗ੍ਰਾਫਿਕਸ ਅਤੇ 256 ਜੀ.ਬੀ. SSD ਕਾਰਡ ਦਿੱਤਾ ਗਿਆ ਹੈ। ਜੇਕਰ ਤੁਸੀੰ ਇਸ ਮੈਕ ਪ੍ਰੋ ਦਾ ਸਭ ਤੋਂ ਟਾਪ ਮਾਡਲ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 40 ਲੱਖ ਰੁਪਏ ਖਰਚ ਕਰਨੇ ਪੈਣਗੇ। ਇਸ ਕੀਮਤ ਦੇ ਨਾਲ ਆਉਣ ਵਾਲੇ ਹਾਈਐਂਡ ਮੈਕ ਪ੍ਰੋ ਮਸ਼ੀਨ ’ਚ ਤੁਹਾਨੂੰ ਐਪਲ ਦੁਆਰਾ ਆਫਰ ਕੀਤਾ ਜਾਣ ਵਾਲਾ ਸਭ ਤੋਂ ਪਾਵਰਫੁਲ ਪ੍ਰੋਸੈਸਰ ਮਿਲੇਗਾ। 

ਕਿਉਂ ਹੈ ਇੰਨੀ ਮਹਿੰਗੀ ਕੀਮਤ
ਮੈਕ ਪ੍ਰੋ ਦੀ ਇੰਨੀ ਮਹਿੰਗੀ ਕੀਮਤ ਇਸ ਵਿਚ ਦਿੱਤੇ ਗਏ ਸਪੈਸੀਫਿਕੇਸ਼ੰਸ ਕਾਰਨ ਹੈ। ਇਸ ਵਿਚ ਤੁਹਾਨੂੰ 7,000 ਡਾਲਰ ਤੋਂ ਜ਼ਿਆਦਾ ਦੀ ਕੀਮਤ ’ਚ ਆਉਣ ਵਾਲਾ 2.5GHz ਇਨਟੈੱਲ Xeon W ਪ੍ਰੋਸੈਸਰ (28 ਕੋਰਸ), 56 ਥ੍ਰੈਡ ਅਤੇ 4.4GHz ਤਕ ਦਾ ਟਰਬੋ ਬੂਸਟ ਮਿਲਦਾ ਹੈ। ਇਸ ਵਿਚ 2933Mhz ਦੀ 1 ਟੀਬੀ ਰੈਮ ਦਿੱਤੀ ਗਈ ਹੈ ਜਿਸ ਦੀ ਕੀਮਤ 25000 ਡਾਲਰ ਤੋਂ ਵੀ ਜ਼ਿਆਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਇਸ ਮਸ਼ੀਨ ’ਚ 4 ਟੀਬੀ ਦਾ ਐੱਸ.ਐੱਸ.ਡੀ. ਮਿਲੇਗਾ ਜੋ 1400 ਡਾਲਰ ਤੋਂ ਵੀ ਜ਼ਿਆਦਾ ਕੀਮਤ ’ਚ ਆਉਂਦਾ ਹੈ। ਇਨ੍ਹਾਂ ਸਾਰੇ ਕੰਪੋਨੈਂਟ ਦੀ ਕੁਲ ਕੀਮਤ 39,399 ਡਾਲਰ ਹੋ ਜਾਂਦੀ ਹੈ। 

ਸ਼ਾਨਦਾਰ ਗ੍ਰਾਫਿਕਸ ਲਈ ਲੱਗੇ 10,800 ਡਾਲਰ
ਮੈਕ ਪ੍ਰੋ ਦੀ ਮਹਿੰਗੀ ਕੀਮਤ ਦੇ ਪਿੱਛੇ ਇਸ ਵਿਚ ਲੱਗੇ 32 ਜੀ.ਬੀ. ਦੇ ਗ੍ਰਾਫਿਕ ਕਾਰਡ ਦਾ ਬਹੁਤ ਵੱਡਾ ਹੱਥ ਹੈ। ਇਸ ਦੀ ਕੀਮਤ 10,800 ਡਾਲਰ ਹੈ। ਡਿਸਪਲੇਅ ਲਈ ਮੈਕ ਪ੍ਰੋ ਦੇ ਟਾਪ-ਐਂਡ ਵੇਰੀਐਂਟ ’ਚ Pro Display XDR ਮਾਨੀਟਰ ਦਿੱਤਾ ਗਿਆ ਹੈ। ਇਸ ਦੀ ਕੀਮਤ 5,999 ਡਾਲਰ ਹੈ। ਉਥੇ ਹੀ ਮੈਕ ਪ੍ਰੋ ਦਾ ਸਟੈਂਡ 999 ਡਾਲਰ, ਆਫਟਬਰਨਰ ਐਕਸਲਰੇਟਰ ਕਾਰਡ 2000 ਡਾਲਰ ਅਤੇ ਮੈਕ ਪ੍ਰੋ ਦੇ ਵ੍ਹੀਲ 400 ਡਾਲਰ ਦੀ ਕੀਮਤ ਦੇ ਹਨ। ਇਨ੍ਹਾਂ ਸਭ ਨੂੰ ਜੋੜ ਕੇ ਮੈਕ ਪ੍ਰੋ ਦੀ ਕੀਮਤ 59,597 ਡਾਲਰ ਹੋ ਜਾਂਦੀ ਹੈ।