ਐਪਲ ਨੇ ਭਾਰਤ ’ਚ ਬੰਦ ਕੀਤੇ ਇਹ 4 ਪਾਪੁਲਰ iPhone

07/15/2019 12:34:28 PM

ਗੈਜੇਟ ਡੈਸਕ– ਐਪਲ ਨੇ ਭਾਰਤ ’ਚ ਆਪਣੇ ਚਾਰ ਸਸਤੇ ਆਈਫੋਨਜ਼ ਦੀ ਵਿਕਰੀ ਬੰਦ ਕਰ ਦਿੱਤੀ ਹੈ। ਕੰਪਨੀ ਦੇ ਇਸ ਕਦਮ ਤੋਂ ਬਾਅਦ ਹੁਣ ਭਾਰਤੀ ਗਾਹਕਾਂ ਨੂੰ ਐਂਟਰੀ ਲੈਵਲ ਆਈਫੋਨ ਵੀ ਖਰੀਦਣਾ ਮਹਿੰਗਾ ਪਵੇਗਾ। ਐਪਲ ਆਪਣੀ ਨਵੀਂ ਰਣਨੀਤੀ ਤਹਿਤ ਹੁਣ ਸੇਲ ਦੀ ਸੰਖਿਆ ਤੋਂ ਜ਼ਿਆਦਾ ਵੈਲਿਊ ’ਤੇ ਫੋਕਸ ਕਰੇਗੀ। ਇਸ ਲਈ ਕੰਪਨੀ ਨੇ ਭਾਰਤ ’ਚ iPhone SE, iPhone 6, iPhone 6Plus ਅਤੇ iPhone 6sPlus ਦੀ ਵਿਕਰੀ ਬੰਦ ਕਰ ਦਿੱਤੀ ਹੈ ਇਨ੍ਹਾਂ ਚਾਰਾਂ ਡਿਵਾਈਸਿਜ਼ ਦੀ ਸੇਲ ਬੰਦ ਹੋਣ ਤੋਂ ਬਾਅਦ ਭਾਰਤ ’ਚ ਐਪਲ ਦੇ ਐਂਟਰੀ ਲੈਵਲ ਫੋਨ ਦੀ ਕੀਮਤ ਕਰੀਬ 8,000 ਰੁਪਏ ਤਕ ਵਧ ਜਾਵੇਗੀ। 

ਪਿਛਲੇ ਮਹੀਨੇ ਬੰਦ ਹੋਈ ਸਪਲਾਈ
ਇੰਡਸਟਰੀ ਦੇ ਤਿੰਨ ਸੀਨੀਅਰ ਐਗਜ਼ਿਕਿਊਟਿਵਜ਼ ਨੇ ਦੱਸਿਆ ਕਿ ਇਨ੍ਹਾਂ ਮਾਡਲਾਂ ਦੀ ਸਪਲਾਈ ਨੂੰ ਪਿਛਲੇ ਮਹੀਨੇ ਹੀ ਰੋਕ ਦਿੱਤਾ ਗਿਆ ਹੈ। ਐਪਲ ਦੇ ਡਿਸਟਰੀਬਿਊਟਰਜ਼ ਨੂੰ ਸੇਲਸ ਟੀਮ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸ ਦਿੱਤਾ ਗਿਆ ਹੈ ਕਿ ਪੁਰਾਣੇ ਮਾਡਲਾਂ ਦੇ ਸਟਾਕ ਦੇ ਖਤਮ ਹੋਣ ਤੋਂ ਬਾਅਦ ਭਾਰਤ ’ਚ ਆਈਫੋਨ ਦਾ ਨਵਾਂ ਐਂਟਰੀ ਲੈਵਲ ਸਮਾਰਟਫੋਨ iPhone 6S ਹੋਵੇਗਾ। ਦੱਸ ਦੇਈਏ ਕਿ ਆਈਫੋਨ 6ਐੱਸ ਇਸ ਸਮੇਂ 29,500 ਰੁਪਏ ਦੀ ਕੀਮਤ ਨਾਲ ਆਉਂਦਾ ਹੈ। ਜਦੋਂਕਿ ਪਿਛਲਾ ਐਂਟਰੀ ਲੈਵਲ ਸਮਾਰਟਫੋਨ ਯਾਨੀ iPhone SE 21,000-22,000 ਰੁਪਏ ’ਚ ਵਿਕਦਾ ਸੀ। 

ਈ-ਕਾਮਰਸ ਪਲੇਟਫਾਰਮ ’ਤੇ ਸਟਾਕ ਖਤਮ
ਅਮੇਜ਼ਨ ’ਤੇ ਚਾਰੋ ਮਾਡਲਸ ਆਊਟ-ਆਫ-ਸਟਾਕ ਹੋ ਚੁੱਕੇ ਹਨ। ਉਥੇ ਹੀ ਫਲਿਪਕਾਰਟ ’ਤੇ ਸਿਰਫ ਆਈਫੋਨ ਐੱਸ.ਈ. ਹੀ ਆਊਟ-ਆਫ-ਸਟਾਕ ਹੋਏ ਹਨ। ਹਾਲਾਂਕਿ ਅਮਰੀਕਾ ’ਚ ਐਪਲ ਦੀ ਵੈੱਬਸਾਈਟ ’ਤੇ ਇਹ ਚਾਰੋ ਮਾਡਲਸ ਅਜੇ ਵੀ ਉਪਲੱਬਧ ਦੱਸੇ ਜਾ ਰਹੇ ਹਨ। 

ਪ੍ਰੋਫਿਟ ’ਚ ਹੋਇਆ ਵਾਧਾ
ਐਪਲ ਨੇ ਇਹ ਫੈਸਲਾ ਸਾਲ 2018-19 ’ਚ ਭਾਰਤ ’ਚ ਕੰਪਨੀ ਦੇ ਰੈਵੇਨਿਊ ਅਤੇ ਪ੍ਰੋਫਿਟ ’ਚ ਹੋਏ ਸੁਧਾਰ ਤੋਂ ਬਾਅਦ ਲਿਆ ਹੈ। ਇਸ ਦੌਰਾਨ ਆਈਫੋਨ ਦੀ ਵਿਕਰੀ ’ਚ ਕਮੀ ਤਾਂ ਆ ਰਹੀ ਸੀ ਪਰ ਇਸ ਦੇ ਬਾਵਜੂਦ ਵੀ ਕੰਪਨੀ ਨੇ ਮਹਿੰਗੀ ਕੀਮਤ ਵਾਲੇ ਆਈਫੋਨਜ਼ ’ਤੇ ਫੋਕਸ ਬਣਾਈ ਰੱਖਿਆ। ਇੰਡਸਟਰੀ ਦੇ ਇਕ ਐਗਜ਼ਿਕਿਊਟਿਵ ਨੇ ਦੱਸਿਆ ਕਿ ਅਪ੍ਰੈਲ-ਜੂਨ ’ਚ ਆਈਫੋਨ ਐਕਸ ਆਰ ਦੀ ਕੀਮਤ ਘੱਟ ਹੋਣ ਤੋਂ ਬਾਅਦ ਐਪਲ ਦੀ ਸੇਲ ’ਚ ਵਾਧਾ ਹੋਇਆ ਹੈ। ਵਿੱਤੀ ਸਾਲ 2018 ’ਚ ਐਪਲ ਦਾ ਰੈਵੇਨਿਊ 12 ਫੀਸਦੀ ਦੇ ਵਾਧੇ ਨਾਲ 13,097 ਕਰੋੜ ਹੋ ਗਿਆ। ਇਸ ਦੇ ਨਾਲ ਹੀ ਕੰਪਨੀ ਦਾ ਨੈੱਟ ਪ੍ਰੋਫਿਟ ਵੀ ਦੁਗਣਾ ਹੋ ਕੇ 896 ਕਰੋੜ ਹੋ ਗਿਆ।