ਐਪਲ ਇਸ ਮਹੀਨੇ 16 ਇੰਚ ਮੈਕਬੁੱਕ ਦੇ ਨਾਲ ਲਾਂਚ ਕਰ ਸਕਦੀ ਹੈ ਨਵਾਂ ਆਈਪੈਡ

10/04/2019 10:45:42 AM

ਗੈਜੇਟ ਡੈਸਕ– ਐਪਲ ਵਲੋਂ ਕੀਤਾ ਜਾਣ ਵਾਲਾ ਸਾਲ ਦਾ ਦੂਜਾ ਈਵੈਂਟ ਖਾਸਤੌਰ ’ਤੇ ਆਈਪੈਡ ਅਤੇ ਮੈਕਬੁੱਕ ਦੇ ਲਾਂਚ ਲਈ ਜਾਣਿਆ ਜਾਂਦਾ ਹੈ। ਹੀਚੇ ਮਹੀਨੇ ਹੋਏ ਐਪਲ ਦੇ ਈਵੈਂਟ ’ਚ ਲਾਂਚ ਹੋਈ ਆਈਫੋਨ 11 ਸੀਰੀਜ਼ ਤੋਂ ਬਾਅਦ ਹੁਣ ਲੋਕਾਂ ਨੂੰ ਐਪਲ ਦੇ ਅਗਲੇ ਈਵੈਂਟ ਦਾ ਇੰਤਜ਼ਾਰ ਹੈ ਜੋ ਇਸੇ ਮਹੀਨੇ ਹੋ ਸਕਦਾ ਹੈ। 

ਐਲ ਦੇ ਇਸੇ ਮਹੀਨੇ ਹੋਣ ਜਾ ਰਹੇ ਈਵੈਂਟ ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆ ਰਹੀਆਂ ਹਨ। ਟੈੱਕ ਮਾਹਿਰਾਂ ਦੀ ਮੰਨੀਏ ਤਾਂ ਕੰਪਨੀ ਦੇ ਆਉਣ ਵਾਲੇ ਈਵੈਂਟ ’ਚ ‘ਸੀਜ਼ਰ ਕੀਬੋਰਡ’ ਦੇ ਨਾਲ 16 ਇੰਚ ‘ਮੈਕਬੁੱਕ ਪ੍ਰੋ’, ‘ਐਪਲ ਟੈਗ ਆਈਟਮ ਟ੍ਰੈਕਰਸ’ ਦੇ ਨਾਲ ਇਕ ‘ਆਈਪੈਡ ਪ੍ਰੋ’ ਮਾਡਲ ਵੀ ਸ਼ਾਮਲ ਹੈ। ਮੈਕਰੂਮਰਸ ਮੁਤਾਬਕ, ਕੰਪਨੀ ਨੇ ਨਿਊਯਾਰਕ ਸਿਟੀ ’ਚ 30 ਅਕਤੂਬਰ 2018 ਨੂੰ ਬਰੁਕਲਿਨ ਅਕਾਦਮੀ ਆਫ ਮਿਊਜ਼ਿਕ ’ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਇਸੇ ਸਾਲ ਫਿਰ ਤੋਂ ਉਸੇ ਸਮੇਂ ਦੇ ਆਸਪਾਸ ਇਸ ਦਾ ਆਯੋਜਨ ਹੋ ਦੀ ਉਮੀਦ ਹੈ। 

ਇਸ ਮਹੀਨੇ ਲਾਂਚ ਹੋਣ ਵਾਲੇ ਮੈਕਬੁੱਕ ਦੇ ਸਾਈਜ਼ ਬਾਰੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਲਾਂਚ ਹੋਣ ਵਾਲੇ ਮੈਕਬੁੱਕ ਦਾ ਸਾਈਜ਼ 16 ਇੰਚ ਹੋ ਸਕਦਾ ਹੈ। ਇਹ 15 ਇੰਚ ਵਾਲੇ ਮੈਕਬੁੱਕ ਵਰਗਾ ਹੀ ਹੋਵੇਗਾ ਪਰ ਇਸ ਵਿਚ ਵੱਡੀ ਡਿਸਪਲੇਅ ਲਈ ਛੋਟੇ ਬੇਜ਼ਲ ਆਕਾਰ ਦੀ ਸੁਵਿਧਾ ਹੋਵੇਗੀ। ਡਿਸਪਲੇਅ ’ਚ 3072x1920 ਪਿਕਸਲ ਰੈਜ਼ੋਲਿਊਸ਼ਨ ਹੋਵੇਗਾ। 

ਅਕਤੂਬਰ 2018 ’ਚ ਡੈਬਿਊ ਕਰਨ ਵਾਲੇ 11 ਇੰਚ ਅਤੇ 12.9 ਇੰਚ ਆਈਪੈਡ ਪ੍ਰੋ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਵਾਰ ਇਨ੍ਹਾਂ ਨੂੰ ਅਪਗ੍ਰੇਡ ਕਰ ਸਕਦੀ ਹੈ। 


Related News