Apple ਲਾਂਚ ਕਰੇਗੀ ਸਭ ਤੋਂ ਸਸਤਾ 5ਜੀ iPhone, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ: ਰਿਪੋਰਟ

07/20/2021 1:41:56 PM

ਗੈਜੇਟ ਡੈਸਕ– ਐਪਲ ਵਲੋਂ ਆਈਫੋਨ ਐੱਸ.ਈ. ਮਾਡਲ ’ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਐਪਲ ਦਾ ਸਭ ਤੋਂ ਸਸਤਾ 5ਜੀ ਆਈਫੋਨ ਹੋਵੇਗਾ। ਫੋਨ ਇਕ ਏ14 ਬਾਇਓਨਿਕ ਚਿਪਸੈੱਟ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਸਾਲ 2022 ਦੀ ਪਹਿਲੀ ਤਿਮਾਹੀ ’ਚ ਲਾਂਚ ਕੀਤਾ ਜਾ ਸਕਦਾ ਹੈ। ਐਪਲ ਦੇ ਸਭ ਤੋਂ ਸਸਤੇ 5ਜੀ ਫੋਨ ਨੂੰ ਆਈਫੋਨ ਐੱਸ.ਈ. 3 ਦੇ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਖੁਲਾਸਾ ਡਿਜੀਟਾਈਮਸ ਦੀ ਰਿਪੋਰਟ ਤੋਂ ਹੋਇਆ ਹੈ। ਇਸੇ ਤਰ੍ਹਾਂ ਦਾ ਦਾਅਵਾ ਕੁਝ ਮਹੀਨੇ ਪਹਿਲਾਂ ਟੀ.ਐੱਫ. ਸਕਿਓਰਿਟੀਜ਼ ਵਿਸ਼ਲੇਸ਼ਕ Ming-Chi Kuo ਨੇ ਕੀਤਾ ਸੀ। ਆਈਫੋਨ ਐੱਸ.ਈ. ਸਮਾਰਟਫੋਨ ਨੂੰ ਨਵੀਂ ਚਿਪਸੈੱਟ ਨਾਲ ਅਪਡੇਟ ਕੀਤਾ ਜਾ ਸਕਦਾ ਹੈ। 

ਐਪਲ ਲਾਂਚ ਕਰੇਗੀ ਸਭ ਤੋਂ ਸਸਤਾ 5ਜੀ ਆਈਫੋਨ
ਡਿਜੀਟਾਈਮਜ਼ ਦੇ ਦਾਅਵੇ ਮੁਤਾਬਕ, ਅਪਕਮਿੰਗ ਆਈਫੋਨ ਐੱਸ.ਈ. ਹੁਣ ਤਕ ਦਾ ਸਭ ਤੋਂ ਸਸਤਾ 5ਜੀ ਆਈਫੋਨ ਹੋਵੇਗਾ। ਲੀਕ ਰਿਪੋਰਟਾਂ ਮੁਤਾਬਕ, ਆਈਫੋਨ ਐੱਸ.ਈ. ’ਚ ਟੱਚ ਆਈ.ਡੀ. ਸੈਂਸਰ ਦੀ ਸੁਪੋਰਟ ਦਿੱਤੀ ਜਾ ਸਕਦੀ ਹੈ। ਨਾਲ ਹੀ ਹੋਮ ਬਟਨ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਆਈਫੋਨ ਐੱਸ.ਈ. ਦਾ A14 Bi9onic ਸਭ ਤੋਂ ਅਹਿਮ ਅਪਗ੍ਰੇ਼ਡ ਹੋ ਸਕਦਾ ਹੈ। ਲੀਕ ਰਿਪੋਰਟਾਂ ਦੀ ਮੰਨੀਏ ਤਾਂ ਐਪਲ ਵਲੋਂ ਆਈਫੋਨ ਐੱਸ.ਈ. ਸੀਰੀਜ਼ ਦੇ ਸਮਾਰਟਫੋਨ ਨੂੰ ਪੂਰੀ ਤਰ੍ਹਾਂ ਬਦਲਣ ਦੀ ਦਿਸ਼ਾ ’ਚ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਵਿਚ ਕਰੀਬ 2 ਸਾਲਾਂ ਦਾ ਲੰਬਾ ਸਮਾਂ ਲੱਗ ਸਕਦਾ ਹੈ। ਆਈਫੋਨ ਦੀ ਲਾਈਨਅਪ ਆਈਫੋਨ 13 ਸੀਰੀਜ਼ ਦੀ ਇਸ ਸਾਲ ਸਤੰਬਰ ’ਚ ਲਾਂਚਿੰਗ ਹੋਵੇਗੀ। ਇਸ ਦਾ ਨਾਂ ਆਈਫੋਨ 13 ਹੋਵੇਗਾ। ਹਾਲਾਂਕਿ, ਕੁਝ ਰਿਪੋਰਟਾਂ ’ਚ ਆਈਫੋਨ 13 ਸੀਰੀਜ਼ ਨੂੰ ਆਈਫੋਨ 12S ਦੇ ਨਾਂ ਨਾਲ ਪੇਸ਼ ਕੀਤੇ ਜਾਣ ਦੀ ਸੂਚਨਾ ਹੈ। 

Rakesh

This news is Content Editor Rakesh