ਅੱਜ ਲਾਂਚ ਹੋ ਸਕਦੈ ਆਈਫੋਨ 8 ਤੇ 8 ਪਲੱਸ ਦਾ RED ਵੇਰੀਐਂਟ

04/09/2018 4:46:18 PM

ਜਲੰਧਰ- ਐਪਲ ਅੱਜ ਆਈਫੋਨ 8 ਅਤੇ ਆਈਫੋਨ 8 ਪਲੱਸ ਦਾ ਰੈੱਡ ਐਡੀਸ਼ਨ ਲਾਂਚ ਕਰ ਸਕਦੀ ਹੈ। ਇਹ ਕਲਰ ਵੇਰੀਐਂਟ (ਰੈੱਡ) ਸੰਸਥਾ ਦੀ ਸਪੋਰਟ 'ਚ ਉਤਾਰਿਆ ਜਾਵੇਗਾ। ਇਹ ਸੰਸਥਾ ਅਫਰੀਕਾ 'ਚ HIV/AIDS ਖਿਲਾਫ ਲੋਕਾਂ ਨੂੰ ਜਾਗਰੂਕ ਕਰਦੀ ਹੈ। ਐਪਲ ਆਪਣੇ ਇਸ ਰੈੱਡ ਵੇਰੀਐਂਟ ਰਾਹੀਂ ਸੰਸਥਾ ਲਈ ਫੰਡ ਇਕੱਠਾ ਕਰਨ 'ਚ ਮਦਦ ਕਰਦੀ ਹੈ। MacRumors ਦੀ ਰਿਪੋਰਟ ਮੁਤਾਬਕ ਵਰਜਿਨ ਮੋਬਾਇਲਸ ਦੇ ਕਰਮਚਾਰੀਆਂ ਨੂੰ ਇਕ ਮੈਮੋ ਦਿੱਤਾ ਗਿਆ ਹੈ ਜਿਸ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਆਈਫੋਨ 8 ਅਤੇ 8 ਪਲੱਸ ਦਾ ਰੈੱਡ ਕਲਰ ਵੇਰੀਐਂਟ ਸੋਮਵਾਰ ਨੂੰ ਮਤਲਬ 9 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਹਾਲਾਂਕਿ ਆਈਫੋਨ ਐਕਸ ਨੂੰ ਲੈ ਕੇ ਇਸ ਮੈਮੋ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਆਈਫੋਨ 7 ਅਤੇ 7 ਪਲੱਸ ਦਾ ਰੈੱਡ ਵੇਰੀਐਂਟ ਐਪਲ ਨੇ ਸਾਲ 2017 ਮਾਰਚ 'ਚ ਲਾਂਚ ਕੀਤਾ ਸੀ। 

ਕੀ ਹੈ ਰੈੱਡ ਸੰਸਥਾ
ਸਾਲ 2006 'ਚ ਰੈੱਡ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਸੰਸਥਾ HIV/AIDS ਨੂੰ ਲੈ ਕੇ ਜਾਗਰੂਕਤਾ ਲਈ ਅਫਰੀਕਾ ਦੇ 8 ਦੇਸ਼ਾਂ- ਘਾਨਾ, ਕੀਨੀਆ, ਲੇਸੋਥੋ, ਰੰਵਾਂਡਾ, ਸਾਊਥ ਅਫਰੀਕਾ, ਸਵਿੱਟਜ਼ਰਲੈਂਡ, ਤੰਜਾਨੀਆ, ਜਾਂਬੀਆ 'ਚ ਕੰਮ ਕਰਦੀ ਹੈ। ਐਪ ਇਸ ਸੰਸਥਾ ਦੀ ਸਪੋਰਟ 'ਚ ਆਈਪੌਡ, ਆਈਪੈਡ, ਕਈ ਫੋਨ ਕਵਰ ਅਤੇ ਆਈਫੋਨ 7 ਸੀਰੀਜ਼ ਦਾ ਰੈੱਡ ਐਡੀਸ਼ਨ ਲਾਂਚ ਕਰ ਚੁੱਕੀ ਹੈ।