ਐਪਲ ਸਪੈਸ਼ਲ ਈਟੈਂਵ, ਮੈਕਬੁੱਕ ਸਮੇਤ ਲਾਂਚ ਹੋਏ ਇਹ ਸ਼ਾਨਦਾਰ ਪ੍ਰੋਡਕਟਸ

10/30/2018 7:11:18 PM

ਗੈਜੇਟ ਡੈਸਕ—ਅਮਰੀਕਾ ਦੀ ਟੈਕਨਾਲੋਜੀ ਕੰਪਨੀ ਐਪਲ ਨੇ ਅੱਜ ਨਿਊਯਾਰਕ ਦੇ ਬਰੁਕਲੀਨ ਅਕੈਡਮੀ ਆਫ ਹਾਰਵਰਡ ਗਿਲਮੈਨ ਦੇ ਓਪੇਰਾ ਹਾਊਸ 'ਚ ਆਪਣੇ ਹਾਰਡਵੇਅਰ ਈਵੈਂਟ ਦਾ ਆਯੋਜਨ ਕੀਤਾ। ਇਸ ਈਵੈਂਟ 'ਚ ਕੰਪਨੀ ਨੇ ਸਭ ਤੋਂ ਪਹਿਲਾਂ ਮੈਕਬੁੱਕ ਏਅਰ2018 ਨੂੰ ਪੇਸ਼ ਕੀਤਾ ਹੈ।

ਇਸ ਨੂੰ ਕੰਪਨੀ ਨੇ ਰੇਟੀਨਾ ਡਿਸਪਲੇਅ ਅਤੇ ਕਈ ਸ਼ਾਨਦਾਰ ਫੀਚਰਸ ਨਾਲ ਲਾਂਚ ਕੀਤਾ ਹੈ। ਇਸ ਨੂੰ ਕੰਪਨੀ 7 ਨਵੰਬਰ ਤੋਂ ਉਪਲੱਬਧ ਕਰਵਾਵੇਗੀ ਅਤੇ ਇਸ ਦੀ ਸ਼ੁਰੂਆਤੀ ਕੀਮਤ 1199 ਡਾਲਰ ਕਰੀਬ 88,000 ਹਜ਼ਾਰ ਰੁਪਏ ਹੋਵੇਗੀ। 

 


ਕੰਪਨੀ ਦਾ ਕਹਿਣਾ ਹੈ ਕਿ ਇਹ ਮੈਕਬੁੱਕ ਏਅਰ ਬਹੁਤ ਸੇਫ ਹੈ ਜਿਸ ਦੇ ਚੱਲਦੇ ਯੂਜ਼ਰਸ ਨੂੰ ਸਕਿਓਰਟੀ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਕੰਪਨੀ ਨੇ ਮੈਕਬੁੱਕ ਏਅਰ 2018 ਦੇ ਕੀਬੋਰਡ 'ਚ ਹਰ ਵਰਡ ਦੇ ਅੰਦਰ ਐੱਲ.ਈ.ਡੀ. ਲਾਈਟ ਦਿੱਤੀ ਹੈ। ਐਪਲ ਦੇ ਨਵੀਂ ਮੈਕਬੁੱਕ ਏਅਰ 'ਚ 13 ਘੰਟੇ ਦੀ ਬੈਟਰੀ ਲਾਈ ਹੈ। ਨਾਲ ਹੀ ਇਸ 'ਚ ਆਈਟੀਊਨਸ ਅਤੇ ਮੂਵੀ ਪਲੇਅਬੈਕ ਲਈ 13 ਘੰਟੇ ਦੀ ਬੈਟਰੀ ਲਾਈਫ ਵੀ ਦਿੱਤੀ ਗਈ ਹੈ।

ਇਸ 'ਚ ਦੋ ਥੰਡਰਬੋਲਡ 3 ਪੋਰਟਸ ਦਿੱਤੇ ਗਏ ਹਨ। ਨਾਲ ਹੀ ਇਸ 'ਚ 8th ਜਨਰੇਸ਼ਨ ਕੋਰ ਆਈ5 ਸੀ.ਪੀ.ਯੂ., 16ਜੀ.ਬੀ. ਤੋਂ ਜ਼ਿਆਦਾ ਰੈਮ ਅਤੇ 1.5ਟੀ.ਬੀ. ਐੱਸ.ਐੱਸ.ਡੀ. ਕਾਰਡ ਦਿੱਤਾ ਗਿਆ ਹੈ। ਇਸ ਦਾ ਵਜ਼ਨ 1.25 ਕਿਲੋਗ੍ਰਾਮ ਹੈ ਜੋ ਆਪਣੇ ਪੁਰਾਣੇ ਵਰਜ਼ਨ ਤੋਂ ਕਾਫੀ ਹਲਕਾ ਹੈ। ਇਸ 'ਚ 13 ਇੰਚ ਦੀ ਰੇਟੀਨਾ ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਐਕਸਟਰਾ ਸਕਿਓਰਟੀ ਲਈ ਕੰਪਨੀ ਨੇ ਇਸ 'ਚ ਆਈਫੋਨ ਦੀ ਤਰ੍ਹਾਂ ਹੀ ਟੱਚ ਆਈ.ਡੀ. ਦੀ ਫੀਚਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਬਣਾਉਣ 'ਚ 100 ਫੀਸਦੀ ਰਿਸਕਾਇਲ ਐਲੂਮੀਨੀਅਮ ਦਾ ਇਸਤੇਮਾਲ ਕੀਤਾ ਹੈ।
ਐਪਲ ਨੇ ਮੈਕ ਮਿਨੀ ਵੀ ਲਾਂਚ ਕਰ ਦਿੱਤੀ ਹੈ। ਇਸ 'ਚ 64ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਯੂਜ਼ਰਸ ਨੂੰ 5 ਗੁਣਾ ਜ਼ਿਆਦਾ ਫਾਸਟੈਟ ਸਪੀਡ ਮਿਲੇਗੀ। ਇਹ 100 ਫੀਸਦੀ ਐਲੂਮੀਨੀਅਨਮ ਨਾਲ ਬਣਾਈ ਗਈ ਹੈ।


ਇਸ ਦੀ ਕੀਮਤ 799 ਡਾਲਰ ਕਰੀਬ 59 ਹਜ਼ਾਰ ਰੁਪਏ ਹੈ। ਇਸ ਤੋਂ ਇਲਾਵਾ ਐਪਲ ਨੇ ਆਈਫੋਨ ਪ੍ਰੋਅ ਵੀ ਲਾਂਚ ਕਰ ਦਿੱਤਾ ਹੈ। ਨਵੇਂ ਆਈਪੈੱਡ 'ਚ ਟੁੱਚ ਆਈ.ਡੀ. ਦੀ ਸਪੋਰਟ ਵੀ ਦਿੱਤੀ ਗਈ ਹੈ।

ਐਪਲ ਨੇ ਆਈਪੈੱਡ ਪ੍ਰੋਅ ਵੀ ਲਾਂਚ ਕਰ ਦਿੱਤਾ ਹੈ। ਆਈਪੈੱਡ ਪ੍ਰੋਅ ਨੂੰ 11 ਇੰਚ ਅਤੇ12.9 ਇੰਚ ਦੀ ਡਿਸਪਲੇਅ ਨਾਲ ਲਾਂਚ ਕੀਤਾ ਗਿਆ ਹੈ। ਇਸ 'ਚ ਇਨਬਿਲਟ ਫੋਟੋਸ਼ਾਪ ਵੀ ਮਿਲੇਗੀ। ਪੁਰਾਣੇ ਮਾਡਲ ਤੋਂ ਇਹ 2 ਗੁਣਾ ਤੇਜ਼ ਕੰਮ ਕਰੇਗਾ।

ਇਸ 'ਚ ਟੱਚ ਆਈ.ਡੀ. ਦੀ ਸਪੋਰਟ ਵੀ ਦਿੱਤੀ ਗਈ ਹੈ। ਐਪਲ ਨੇ ਨੈਕਸਟ ਜਨਰੇਸ਼ਨ ਪੈਂਸਿਲ ਵੀ ਲਾਂਚ ਕਰ ਦਿੱਤੀ ਹੈ।