ਐਪਲ ਨੇ ਲਾਂਚ ਕੀਤਾ ਆਈਪੈਡ ਤੇ ਵਾਚ ਸੀਰੀਜ਼ 5

09/11/2019 2:19:03 AM

ਗੈਜੇਟ ਡੈਸਕ—ਐਪਲ ਨੇ ਆਪਣੇ ਸਪੈਸ਼ਲ ਲਾਂਚ ਈਵੈਂਟ 2019 'ਚ ਆਖਿਰਕਾਰ ਆਪਣੀ ਸਮਾਰਟਵਾਚ ਸੀਰੀਜ਼ ਐਪਲ ਵਾਚ ਸੀਰੀਜ਼ 5 ਨੂੰ ਲਾਂਚ ਕਰ ਦਿੱਤਾ ਹੈ। ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਸਭ ਤੋਂ ਪਹਿਲਾਂ ਇਸ ਦਾ ਟ੍ਰੇਲਰ ਲਾਂਚ ਕੀਤਾ ਹੈ ਜਿਸ ਤੋਂ ਬਾਅਦ ਇਸ ਦੇ ਬਾਰੇ 'ਚ ਵਿਸਤਾਰ 'ਚ ਉਸ ਨੇ ਆਪਣੇ ਸਾਥੀਆਂ ਨਾਲ ਇਸ ਸਮਾਰਟਵਾਚ ਬਾਰੇ ਦੱਸਿਆ।

ਐਪਲ ਵਾਚ ਸੀਰੀਜ਼ 5 ਦਾ ਸਭ ਤੋਂ ਪਹਿਲਾਂ ਅਤੇ ਮਹਤੱਵਪੂਰਨ ਟਾਪ ਫੀਚਰ ਹੈ ਇਸ ਦਾ ਆਲਵੇਜ਼ ਆਨ ਡਿਸਪਲੇਅ ਜੋ ਕਿ ਸਮਾਰਟਵਾਚ ਦੀ ਸਕਰੀਨ ਨੂੰ ਲਗਾਤਾਰ ਆਨ ਰੱਖਦਾ ਹੈ। ਇਸ ਦਾ ਬੈਟਰੀ ਬੈਅਕਪ 18 ਘੰਟਿਆਂ ਦਾ ਹੈ। ਇਸ ਦੀ ਪੂਰੀ ਬਾਡੀ ਰੀਸਾਈਕਲਡ ਐਲਮੂਨੀਅਮ ਨਾਲ ਬਣੀ ਹੋਈ ਹੈ।

ਇਸ 'ਚ ਬਿਲਟ-ਇਨ ਕੰਪਾਸ ਅਤੇ 150 ਦੇਸ਼ਾਂ 'ਚ ਐਮਰਜੈਂਸੀ ਕਾਲਸ ਲਈ ਇੰਟਰਨੈਸ਼ਨਲ ਕਾਲਰ ਆਈ.ਡੀ. ਫੀਚਰ ਹੈ। ਇਸ ਤੋਂ ਇਲਾਵਾ ਇਸ 'ਚ ਲੋਕੇਸ਼ਨ ਲਈ ਨਵਾਂ ਕੰਪਾਸ ਫੀਚਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਐਮਰਜੈਂਸੀ ਕਾਲ ਤੁਸੀਂ ਬਿਨਾਂ ਆਈਫੋਨ ਭਾਵ ਐਪਲ ਵਾਚ 5 ਤੋਂ ਵੀ ਕਰ ਸਕੋਗੇ। ਐਮਰਜੈਂਸੀ ਕਾਲਿੰਗ ਫੀਚਰ ਕਾਲ ਡਿਟੈਕਸ਼ਨ (ਡਿੱਗਣ) ਦੇ ਦੌਰਾਨ ਵੀ ਕੰਮ ਕਰੇਗਾ।

ਕੀਮਤ
ਐਪਲ ਵਾਚ ਸੀਰੀਜ਼ 5 ਦੀ ਪ੍ਰੀ-ਬੁਕਿੰਗ 10 ਸਤੰਬਰ ਤੋਂ ਹੀ ਸ਼ੁਰੂ ਹੋ ਗਈ ਹੈ। ਐਪਲ ਵਾਚ ਸੀਰੀਜ਼ 5 (GPS + Cellular) ਅਤੇ ਜੀ.ਪੀ.ਐੱਸ. ਦੋ ਵੇਰੀਐਂਟ 'ਚ ਮਿਲੇਗਾ। 20 ਸਤੰਬਰ ਤੋਂ ਇਸ ਦੀ ਵਿਕਰੀ ਸ਼ੁਰੂ ਹੋਵੇਗੀ। ਇਸ 'ਚ ਸਾਈਕਲ ਟ੍ਰੈਕਿੰਗ ਐਪ ਮਿਲੇਗੀ। ਐਪਲ ਵਾਚ ਸੀਰੀਜ਼ 5 ਦੇ ਜੀ.ਪੀ.ਐੱਸ. ਦੀ ਕੀਮਤ $399 (28,678 रुपये) ਰੁਪਏ ਅਤੇ Cellular ਵੇਰੀਐਂਟ ਦੀ ਕੀਮਤ $499 (35,865 रुपये) ਰੁਪਏ ਹੈ। ਉੱਥੇ ਐਪਲ ਵਾਚ ਸੀਰੀਜ਼ 3 ਦੀ ਕੀਮਤ ਘੱਟ ਹੋ ਗਈ ਹੈ। 

iPad
ਐਪਲ ਨੇ ਆਪਣੇ ਈਵੈਂਟ 'ਚ ਐਪਲ ਵਾਚ ਸੀਰੀਜ਼ 5 ਅਤੇ ਆਈਫੋਨ 11 ਸੀਰੀਜ਼ ਦੇ ਨਾਲ ਨਵਾਂ ਆਈਪੈਡ ਵੀ ਲਾਂਚ ਕੀਤਾ ਹੈ। ਇਸ 'ਚ 10.2 ਇੰਚ ਦੀ ਰੇਟੀਨਾ ਡਿਸਪਲੇਅ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਐਪਲ ਦੇ ਨਵੇਂ ਆਈਪੈਡ ਦੀ ਬਾਡੀ 100 ਫੀਸਦੀ ਰਿਸਾਈਕਲ ਐਲੂਮੀਨੀਅਮ ਦੀ ਬਣੀ ਹੈ। ਆਈਪੈਡ ਦੀ ਸ਼ੁਰੂਆਤੀ ਕੀਮਤ ਕਰੀਬ 329 ਡਾਲਰ ਹੈ।

ਇਸ ਕੀਮਤ 'ਚ 32ਜੀ.ਬੀ. ਸਟੋਰੇਜ਼ ਵਾਲਾ ਵਾਈ-ਫਾਈ ਵੇਰੀਐਂਟ ਮਿਲੇਗਾ। ਉੱਥੇ Wi-Fi+Cellular ਵੇਰੀਐਂਟ ਦੀ ਕੀਮਤ ਕਰੀਬ 459 ਡਾਲਰ ਹੈ। ਭਾਰਤ 'ਚ ਇਸ ਦੀ ਵਿਕਰੀ 30 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਇਸ 'ਚ ਫਿਗਰਪ੍ਰਿੰਟ ਸੈਂਸਰ ਅਤੇ ਐੱਲ.ਟੀ.ਈ. ਦਾ ਸਪੋਰਟ ਹੈ। ਇਸ 'ਚ ਐਪਲ ਪੈਂਸਿਲ ਦਾ ਵੀ ਸਪੋਰਟ ਦਿੱਤਾ ਗਿਆ ਹੈ। ਪੈਂਸਿਲ ਤੁਹਾਨੂੰ ਵੱਖ ਤੋਂ ਖਰੀਦਣੀ ਹੋਵੇਗੀ।

Karan Kumar

This news is Content Editor Karan Kumar