ਆਈਫੋਨ ਯੂਜ਼ਰਜ਼ ਨੂੰ ਜਲਦ ਮਿਲੇਗੀ iOS 14 ਦੀ ਅਪਡੇਟ : ਰਿਪੋਰਟ

01/28/2020 10:46:31 AM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਐਪਲ, ਆਈਫੋਨ ਯੂਜ਼ਰਜ਼ ਲਈ ਜਲਦ ਹੀ ਨਵਾਂ ਆਈ.ਓ.ਐੱਸ. 14 ਆਪਰੇਟਿੰਗ ਸਿਸਟਮ ਲਾਂਚ ਕਰਨ ਦੀ ਤਿਆਰੀ ’ਚ ਹੈ। ਇਸ ਆਪਰੇਟਿੰਗ ਸਿਸਟਮ ਦੀ ਅਪਡੇਟ ਨਵੇਂ ਤੋਂ ਲੈ ਕੇ ਪੁਰਾਣੇ ਆਈਫੋਨ ਯੂਜ਼ਰਜ਼ ਨੂੰ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਆਈ.ਓ.ਐੱਸ. 14 ਦੀ ਅਪਡੇਟ ਆਈਫੋਨ ਐੱਸ.ਈ., ਆਈਫੋਨ 7 ਅਤੇ ਆਈਫੋਨ 11 ਸੀਰੀਜ਼ ਨੂੰ ਮਿਲੇਗੀ। ਦੱਸ ਦੇਈਏਕਿ ਇਹ ਜਾਣਕਾਰੀ ਟੈਕਨਾਲੋਜੀ ਸਾਈਟ ਆਈਫੋਨ ਸਾਫਟ ਦੀ ਰਿਪੋਰਟ ਤੋਂ ਮਿਲੀ ਹੈ। ਹਾਲਾਂਕਿ ਕੰਪਨੀ ਨੇ ਇਸ ਅਪਡੇਟ ਦੀ ਲਾਂਚਿੰਗ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। ਮੀਡੀਆ ਰਿਪੋਰਟ ਮੁਤਾਬਕ, ਐਪਲ ਆਈ.ਓ.ਐੱਸ. 14 ਨੂੰ WWDC 2020 ’ਚ ਪੇਸ਼ ਕਰੇਗੀ। ਇਸ ਤੋਂ ਇਲਾਵਾ ਇਸ ਸਾਫਟਵੇਅਰ ਦੀ ਅਪਡੇਟ 2015 ’ਚ ਲਾਂਚ ਹੋਏ ਆਈਫੋਨ 6 ਸੀਰੀਜ਼ ਨੂੰ ਵੀ ਮਿਲੇਗੀ। ਨਾਲ ਹੀ ਆਈਪੈਡ ਯੂਜ਼ਰਜ਼ ਵੀ ਇਸ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਸਕਣਗੇ। 

ਇਨ੍ਹਾਂ ਆਈਫੋਨਜ਼ ਨੂੰ ਮਿਲੇਗੀ iOS 14 ਦੀ ਸੁਪੋਰਟ
ਆਈਫੋਨ 11 ਪ੍ਰੋ ਮੈਕਸ, ਆਈਫੋਨ 11 ਪ੍ਰੋ, ਆਈਫੋਨ 11, ਆਈਫੋਨ XS MAX, ਆਈਫੋਨ XS, ਆਈਫੋਨ XR, ਆਈਫੋਨ X, ਆਈਫੋਨ 8 ਪਲੱਸ, ਆਈਫੋਨ 8, ਆਈਫੋਨ 7 ਪਲੱਸ, ਆਈਫੋਨ 7, ਆਈਫੋਨ ਐੱਸ.ਈ., ਆਈਫੋਨ 6ਐੱਸ ਪਲੱਸ ਅਤੇ ਆਈਫੋਨ 6ਐੱਸ ਨੂੰ ਆਈਫੋਨ 14 ਦੀ ਅਪਡੇਟ ਮਿਲਣ ਦੀ ਉਮੀਦ ਹੈ। 

ਆਈਪੈਡ ਨੂੰ ਵੀ ਮਿਲੇਗੀ iOS 14 ਅਪਡੇਟ
ਲੀਕ ਰਿਪੋਰਟ ਮੁਤਾਬਕ, ਕੁਲ 11 ਆਈਪੈਡਸ ਨੂੰ ਨਵੇਂ ਆਪਰੇਟਿੰਗ ਸਿਸਟਮ ਦੀ ਸੁਪੋਰਟ ਮਿਲੇਗੀ, ਜਿਸ ਵਿਚ 12.9 ਇੰਚ ਵਾਲਾ ਆਈਪੈਡ ਪ੍ਰੋ (2015, 2016, 2017), ਆਈਪੈਡ ਪ੍ਰੋ 10.5 ਇੰਚ, ਆਈਪੈਡ ਪ੍ਰੋ 9.7 ਇੰਚ, ਸਾਲ 2018 ’ਚ ਆਇਆ ਆਈਪੈਡ ਪ੍ਰੋ 11 ਇੰਚ, ਆਈਪੈਡ ਏਅਰ 3, ਆਈਪੈਡ 5, ਆਈਪੈਡ 6, ਆਈਪੈਡ 7 ਅਤੇ ਆਈਪੈਡ ਮਿੰਨੀ 5 ਸ਼ਾਮਲ ਹਨ।