ਐਪਲ ਵਾਚ ਨੇ ਬਚਾਈ ਡੁਬ ਰਹੇ ਵਿਅਕਤੀ ਦੀ ਜਾਨ, ਜਾਣੋ ਕਿਵੇਂ

07/16/2019 12:46:32 PM

ਗੈਜੇਟ ਡੈਸਕ– ਐਪਲ ਵਾਚ ਕਈ ਲੋਕਾਂ ਦੀ ਮਦਦ ਕਰਨ ਲਈ ਸੁਰਖੀਆਂ ’ਚ ਰਹਿੰਦੀ ਹੈ ਅਤੇ ਇਕ ਵਾਰ ਫਿਰ ਇਸ ਨੇ ਇਕ ਯੂਜ਼ਰ ਦੀ ਜ਼ਿੰਦਗੀ ਬਚਾਈ ਹੈ। ਦਰਅਸਲ ਇਕ ਸ਼ਖਸ ਸ਼ਿਕਾਗੋ ’ਚ ਐਪਲ ਵਾਚ ਕਾਰਨ ਡੁੱਬਣ ਤੋਂ ਬਚ ਗਿਆ। ਵਿਅਕਤੀ ਨੇ ਘੜੀ ਨੂੰ ਹੀ ਉਸ ਦੀ ਜਾਨ ਬਚਾਉਣ ਦਾ ਕ੍ਰੈਡਿਟ ਦਿੱਤਾ ਹੈ। ਨਿਊਜ਼ ਪੋਰਟਲ 9 ਟੂ 5 ਐੱਮ.ਏ.ਸੀ. ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਐਤਵਾਰ ਨੂੰ ਫਿਲਿਪ ਐਸ਼ੋ, ਜੋ ਸ਼ਿਕਾਗੋ ਸਕਾਈਲਾਈਨ ਦੀ ਫੋਟੋ ਕਲਿੱਕ ਕਰਨ ਲਈ ਜੈੱਟ ਸਕੀਅ ਦੀ ਰਾਈਡਿੰਗ ਕਰ ਰਿਹਾ ਸੀ ਕਿ ਅਚਾਨਕ ਇਕ ਵੱਡੀ ਲਹਿਰ ਸ਼ਖਸ ਦੇ ਜੈੱਟ ਨਾਲ ਟਕਰਾਈ ਅਤੇ ਉਹ ਪਾਣੀ ’ਚ ਡਿੱਗ ਗਿਆ। ਇਸ ਦੌਰਾਨ ਸ਼ਖਸ ਦਾ ਫੋਨ ਵੀ ਪਾਣੀ ’ਚ ਡਿੱਗ ਗਿਆ ਸੀ। ਐਸ਼ੋ ਦੇ ਆਲੇ-ਦੁਆਲੇ ਮੌਜੂਦ ਕਿਸ਼ਤੀਆਂ ’ਚ ਸਵਾਰ ਲੋਕਾਂ ਨੂੰ ਮਦਦ ਲਈ ਲਗਾਈਆਂ ਗਈਆਂ ਆਵਾਜ਼ਾਂ ਵੀ ਨਹੀਂ ਸੁਣਾਈ ਦੇ ਰਹੀਆਂ ਸਨ, ਜਦੋਂਕਿ ਲਹਿਰਾਂ ਇਸ ਕਦਰ ਉੱਠ ਰਹੀਆਂ ਸਨ ਜੋ ਐਸ਼ੋ ਨੂੰ ਸਤ੍ਹਾ ਦੇ ਹੇਠਾਂ ਧਕੇਲ ਰਹੀਆਂ ਸਨ। 

ਇਸ ਤੋਂ ਬਾਅਦ ਐਸ਼ੋ ਨੇ ਆਪਣੀ ਸਮਾਰਟ ਵਾਚ ’ਚ ਮੌਜੂਦ ਫੀਚਰ ਸੋਫਿਸਟਿਕੇਡਿਟ ਆਪਰੇਟਿੰਗ ਸਿਸਟਮ (SOS) ਦੀ ਮਦਦ ਨਾਲ ਐਮਰਜੈਂਸੀ ਸੇਵਾ ਲਈ ਇਕ ਕਾਲ ਕੀਤੀ। ਕਾਲ ਕਰਨ ਦੇ ਤੁਰੰਤ ਬਾਅਦ, ਉਸ ਨੇ ਬਚਾਅ ਲਈ ਸ਼ਿਕਾਗੋ ਪੁਲਸ ਅਤੇ ਫਾਇਰ ਬੋਟ ਦੇ ਨਾਲ ਇਕ ਹੈਲੀਕਾਪਟਰ ਦੇਖਿਆ, ਜਿਸ ਨੇ ਐਸ਼ੋ ਨੂੰ ਪਾਣੀ ’ਚੋਂ ਸਹੀ-ਸਲਾਮਤ ਬਾਹਰ ਕੱਢ ਲਿਆ। 

ਜਦੋਂ ਕੋਈ ਯੂਜ਼ਰ ਐੱਸ.ਓ.ਐੱਸ. ਕਾਲ ਕਰਦੈ ਹੈ ਤਾਂ ਉਸ ਦੀ ਐਪਲ ਵਾਚ ਆਟੋਮੈਟਿਕ ਤਰੀਕੇ ਨਾਲ ਸਥਾਨਕ ਐਮਰਜੈਂਸੀ ਨੰਬਰ ’ਤੇ ਕਾਲ ਕਰ ਦਿੰਦੀ ਹੈ। ਕੁਝ ਦੇਸ਼ਾਂ ਅਤੇ ਖੇਤਰਾਂ ’ਚ ਯੂਜ਼ਰਜ਼ ਨੂੰ ਆਪਣੀ ਜ਼ਰੂਰਤ ਮੁਤਾਬਕ, ਇਸ ਸੇਵਾ ਨੂੰ ਸੁਣਨਾ ਪੈਂਦਾ ਹੈ।