ਐਪਲ Siri ਅਸਿਸਟੈਂਟ ਤੋਂ ਹੋਈ ਗਲਤੀ, ਬੋਲੀਵੀਆ ਦੇ ਰਾਸ਼ਟਰਪਤੀ ਨੂੰ ਦੱਸਿਆ 'ਤਾਨਾਸ਼ਾਹ'

11/08/2019 10:01:54 PM

ਗੈਜੇਟ ਡੈਸਕ—ਵੁਆਇਸ ਬੇਸਡ ਆਰਟੀਫਿਅਸ਼ਲ ਇੰਟੈਲੀਜੈਂਸ (ਏ.ਆਈ.) ਅਸਿਸਟੈਂਟ 'ਤੇ ਹਮੇਸ਼ਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਪਰਫੈਕਟ ਕੰਪੈਨੀਅਨ ਨਹੀਂ ਹੈ ਅਤੇ ਕਈ ਵਾਰ ਇਸ ਦੇ ਉਦਾਹਰਣ ਵੀ ਦੇਖਣ ਨੂੰ ਮਿਲਦੇ ਹਨ। ਏ.ਆਈ. ਦੀ ਮਦਦ ਨਾਲ ਕੰਮ ਕਰਨ ਦੇ ਬਾਵਜੂਦ ਕਈ ਵਾਰ ਵੁਆਇਸ ਅਸਿਸਟੈਂਟਸ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਹਨ। ਹਾਲ ਹੀ 'ਚ ਸਾਹਮਣੇ ਆਏ ਇਕ ਮਾਮਲੇ 'ਚ ਐਪਲ ਦੇ siri ਅਸਿਸਟੈਂਟ ਨੇ ਸਪੈਨਿਸ਼ 'ਚ ਜਵਾਬ ਦਿੰਦੇ ਸਮੇਂ ਵੱਡੀ ਗਲਤ ਕਰ ਦਿੱਤੀ। ਰਾਇਟਰਸ ਰਿਪੋਰਟ ਮੁਤਾਬਕ ਸਪੈਨਿਸ਼ 'ਸੀਰੀ' ਤੋਂ ਯੂਜ਼ਰ ਨੇ ਪੁੱਛਿਆ 'ਬੋਲੀਵੀਆ ਦੇ ਰਾਸ਼ਟਰਪਤੀ ਕੌਣ ਹਨ? ਬਦਲੇ 'ਚ ਸੀਰੀ ਨੇ ਜਵਾਬ ਦਿੱਤਾ, 'ਬੋਲੀਵੀਆ ਦੇ ਤਾਨਾਸ਼ਾਹ ਇਵੋ ਮੋਰੇਲਸ ਹਨ।'

ਬੋਲੀਵੀਆ ਦੇ ਰਾਸ਼ਟਰਪਤੀ ਹਾਲ ਹੀ 'ਚ ਇਕ ਵਿਵਾਦਿਤ ਚੋਣਾਂ 'ਚ ਹੀ ਸਹੀ, ਚੌਥੀ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ। ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਹੀ ਬੋਲੀਵੀਆ ਭਰ 'ਚ ਜਗ੍ਹਾ-ਜਗ੍ਹਾ ਵਿਰੋਧ ਅਤੇ ਪ੍ਰਦਰਸ਼ਨ ਹੋ ਰਹੇ ਹਨ, ਨਾਲ ਹੀ ਨਾਗਰਿਕਾਂ ਨੇ ਨਵੇਂ ਰਾਸ਼ਟਰਪਤੀ 'ਤੇ ਵੋਟਰ ਫਰਾਡ ਕਰਨ ਦਾ ਦੋਸ਼ ਵੀ ਲਗਾਇਆ ਹੈ। ਖਾਸ ਗੱਲ ਇਹ ਰਹੀ ਕਿ ਜਦ ਸੀਰੀ ਤੋਂ ਇਹ ਸਵਾਲ ਸਪੈਨਿਸ਼ ਦੀ ਜਗ੍ਹਾ ਇੰਗਲਿਸ਼ 'ਚ ਪੁੱਛਿਆ ਗਿਆ ਤਾਂ ਉਸ ਨੇ 'ਤਾਨਾਸ਼ਾਹ' ਦੀ ਜਗ੍ਹਾ 'ਰਾਸ਼ਟਰਪਤੀ' ਸ਼ਬਦ ਦਾ ਹੀ ਇਸਤੇਮਾਲ ਕੀਤਾ। ਰਾਇਟਰਸ ਦਾ ਕਹਿਣਾ ਹੈ ਕਿ ਐਪਲ ਵੱਲੋਂ ਇਸ ਖਾਮੀ ਨੂੰ ਦੂਰ ਕਰ ਦਿੱਤਾ ਗਿਆ ਹੈ।

ਪਹਿਲੇ ਵੀ ਆਈਆਂ ਸ਼ਿਕਾਇਤਾਂ
ਐਪਲ ਦੇ ਅਸਿਸਟੈਂਟ ਸੀਰੀ ਨਾਲ ਜੁੜੇ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ 'ਤੇ ਸ਼ਿਕਾਇਤ ਸਾਹਮਣੇ ਆ ਚੁੱਕੀ ਹੈ। ਕੁਝ ਯੂਜ਼ਰਸ ਦੀ ਸ਼ਿਕਾਇਤ ਰਹੀ ਕਿ ਸੀਰੀ ਸਮਲੈਂਗਿਕ ਮੈਰਿਜ ਨਾਲ ਜੁੜੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ ਹੈ ਅਤੇ ਇਸ ਤੋਂ ਇਨਕਾਰ ਕਰ ਦਿੰਦਾ ਹੈ। ਐਪਲ ਨੇ ਅਜਿਹੇ ਕਈ ਮਾਮਲਿਆਂ ਨੂੰ ਵੀ ਯੂਜ਼ਰਸ ਦੀ ਸ਼ਿਕਾਇਤ ਤੋਂ ਬਾਅਦ ਫਿਕਸ ਕਰ ਦਿੱਤੇ ਹਨ। ਇਸ ਸਾਲ ਦੀ ਸ਼ੁਰੂਆਤ 'ਚ ਸਾਹਮਣੇ ਆਇਆ ਹੈ ਕਿ ਐਪਲ ਆਪਣੇ ਅਸਿਸਟੈਂਟ ਸੀਰੀ ਨਾਲ ਯੂਜ਼ਰਸ ਦੀਆਂ ਗੱਲਾਂ ਦਾ ਇਕ ਹਿੱਸਾ ਸੁਣ ਰਿਹਾ ਸੀ। ਇਸ ਤੋਂ ਬਾਅਦ ਅਗਸਤ 'ਚ ਐਪਲ ਨੇ ਆਡੀਓ ਕਲਿੱਪ ਸੁਣਨ ਵਾਲੇ ਆਪਣੇ 300 ਕਾਨਟਰੈਕਟਸ ਨੂੰ ਹਟਾ ਦਿੱਤਾ ਹੈ।

ਐਪਲ ਕਰਮਚਾਰੀ ਸੁਣਦੇ ਸਨ ਕਲਿੱਪਸ
ਐਪਲ ਨੇ ਆਪਣੀ ਸੀਰੀ ਵਰਚੁਅਲ ਅਸਿਸਟੈਂਟ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਮੇਨਟੇਨ ਰੱਖਣ ਲਈ ਇਹ ਕਦਮ ਚੁੱਕਿਆ। ਐਪਲ ਨੇ ਜਿਨ੍ਹਾਂ 300 ਕਾਨਟਰੈਕਟਰਸ ਨੂੰ ਹਟਾਇਆ ਉਹ ਇਕ ਸ਼ਿਫਟ 'ਚ ਇਕ ਹਜ਼ਾਰ ਆਡੀਓ ਕਲਿੱਪਸ ਨੂੰ ਸੁਣਦੇ ਸਨ ਤਾਂ ਕਿ ਸੀਰੀ ਦੇ ਰਿਪਸਾਂਸ ਅਤੇ ਸਮਝ ਨੂੰ ਬਿਹਤਰ ਬਣਾਇਆ ਜਾ ਸਕੇ। ਪ੍ਰਾਈਵੇਸੀ ਅਤੇ ਡਾਟਾ ਲੀਕ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਐਪਲ ਨੂੰ ਮਜ਼ਬੂਰਨ ਸੀਰੀ ਦੇ ਇੰਪਰੂਵ ਕਰਨ ਵਾਲੇ ਇਸ ਪ੍ਰੋਗਰਾਮ ਨੂੰ ਰੋਕਣਾ ਪਿਆ ਹੈ। The Examiner ਦੀ ਇਕ ਰਿਪੋਰਟ ਮੁਤਾਬਕ ਇਹ ਥਰਡ ਪਾਰਟੀ ਵਰਕਰ ਜ਼ਿਆਦਾਤਰ ਕੈਨੇਡੀਅਨ, ਆਸਟ੍ਰੇਲੀਅਨ ਅਤੇ ਯੂ.ਕੇ. ਇੰਗਲਿਸ਼ ਐਕਸੈਂਟ ਨੂੰ ਸੁਣਿਆ ਕਰਦੇ ਸਨ।

Karan Kumar

This news is Content Editor Karan Kumar