Apple ਅੱਜ ਲਾਂਚ ਕਰ ਸਕਦੀ ਹੈ ਵੀਡੀਓ ਸਟਰੀਮਿੰਗ ਸਰਵਿਸ

03/25/2019 12:50:00 PM

ਗੈਜੇਟ ਡੈਸਕ– ਐਪਲ ਸੋਮਵਾਰ ਯਾਨੀ ਅੱਜ ਆਪਣਾ ‘ਸ਼ੋਅ ਟਾਈਮ’ ਈਵੈਂਟ ਆਯੋਜਿਤ ਕਰ ਰਹੀ ਹੈ। ਇਹ ਈਵੈਂਟ ਕੈਲੀਫੋਰਨੀਆ ਦੇ ਕੂਪਰਟਿਨੋ ’ਚ ਐਪਲ ਦੇ ਸਟੀਵ ਜੋਬਸ ਥਿਏਟਰ ’ਚ ਆਯੋਜਿਤ ਕੀਤਾ ਗਿਆ ਹੈ। ਖਬਰ ਹੈ ਕਿ ਇਸ ਈਵੈਂਟ ’ਚ ਕੰਪਨੀ ਆਪਣੀ ਸਟਰੀਮਿੰਗ ਸਰਵਿਸ ਨੂੰ ਲਾਂਚ ਕਰੇਗੀ। ਈਵੈਂਟ ਭਾਰਤੀ ਸਮੇਂ ਮੁਤਾਬਕ, ਰਾਤ ਨੂੰ 10:30 ਸ਼ੁਰੂ ਹੋਵੇਗਾ। ਇਸ ਮੌਕੇ ਐਪਲ ਸਬਸਕ੍ਰਿਪਸ਼ਨ ਟੀਵੀ ਅਤੇ ਵੀਡੀਓ ਸਰਵਿਸ ਦੋਵੇਂ ਲਾਂਚ ਕਰ ਸਕਦੀ ਹੈ। ਇਸ ਲਈ ਐਪਲ ਨੇ ਕੰਟੈਂਟ ਪ੍ਰੋਵਾਈਡਰਾਂ ਦੇ ਨਾਲ ਡੀਲ ਸਾਈਨ ਕੀਤੀ ਹੈ। ਨਾਲ ਹੀ ਕੰਪਨੀ ਓਰਿਜਨਲ ਸ਼ੋਅ ਵੀ ਪੇਸ਼ ਕਰੇਗੀ। ਇਹ ਵੀਡੀਓ ਸਟਰੀਮਿੰਗ ਸਰਵਿਸ ਗਲੋਬਲੀ ਉਪਲੱਬਧ ਹੋਵੇਗੀ। ਇਸ ਦੀ ਟੱਕਰ ਅਮੇਜ਼ਨ ਪ੍ਰਾਈਮ ਵੀਡੀਓ ਅਤੇ ਨੈੱਟਫਲਿਕਸ ਨਾਲ ਹੋਵੇਗੀ। 

ਇੰਝ ਦੇਖੋ ਲਾਈਵ ਸਟਰੀਮ
ਐਪਲ ਦੇ ‘ਸ਼ੋਅ ਟਾਈਮ’ ਈਵੈਂਟ ਦੀ ਲਾਈਵ ਸਟਰੀਮਿੰਗ apple.com ’ਤੇ ਦੇਖੀ ਜਾ ਸਕੇਗੀ। ਲਾਈਵ ਸਟਰੀਮਿੰਗ ਦੇਖਣ ਲਈ ਸਫਾਰੀ ਬਰਾਊਜ਼ਰ ਰਾਹੀਂ ਤੁਸੀਂ ਪੇਜ ਨੂੰ ਨੈਵਿਗੇਟ ਕਰ ਸਕੋਗੇ। ਆਈਫੋਨ, ਆਈਪੈਡ ਅਤੇ ਆਈਪੈਡ ਟੱਚ ਯੂਜ਼ਰਜ਼ ਸਫਾਰੀ ਦਾ ਇਸਤੇਮਾਲ ਕਰ ਸਕਦੇ ਹੋ ਜਦੋਂਕਿ ਵਿੰਡੋਜ਼ 10 ਯੂਜ਼ਰਜ਼ ਨੂੰ ਮਾਈਕ੍ਰੋਸਾਫਟ ਐੱਜ ਦੀ ਲੋੜ ਹੋਵੇਗੀ। ਕੰਪਨੀ ਮੁਤਾਬਕ, ਏਅਰ ਪਲੇਅ ਰਾਹੀਂ ਐਪਲ ਟੀਵੀ ਦਾ ਇਸਤੇਮਾਲ ਕਰਨ ਲਈ ਸੈਕਿੰਡ ਜਨਰੇਸ਼ਨ ਜਾਂ ਉਸ ਤੋਂ ਲੇਟੈਸਟ ਐਪਲ ਟੀਵੀ ਦੀ ਲੋੜ ਹੋਵੇਗੀ। 

ਈਵੈਂਟ ’ਚ ਕੀ ਹੈ ਖਾਸ
ਇਸ ਈਵੈਂਟ ’ਚ ਕੰਪਨੀ ਆਪਣੀ ਵੀਡੀਓ ਸਟਰੀਮਿੰਗ ਸਰਵਿਸ ਲਾਂਚ ਕਰ ਸਕਦੀ ਹੈ। ਇਸ ਸਰਵਿਸ ’ਤੇ ਕੰਪਨੀ ਨੇ 2 ਬਿਲੀਅਨ ਡਾਲਰ (ਕਰੀਬ 14,000 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਇਸ ਲਈ ਕੰਪਨੀ ਨੇ ਕਈ ਵੱਡੇ ਹਾਲੀਵੁੱਡ ਸਟਾਰਾਂ ਨੂੰ ਸਾਈਨ ਕੀਤਾ ਹੈ। 

ਲਾਂਚ ਹੋ ਸਕਦਾ ਹੈ ਆਈਫੋਨ SE 2
ਇਸ ਈਵੈਂਟ ’ਚ ਕੰਪਨੀ ਆਈਫੋਨ SE 2 ਵੀ ਲਾਂਚ ਕਰ ਸਕਦੀ ਹੈ। ਹਾਲਾਂਕਿ ਇਸ ਨੂੰ ਲੈ ਕੇ ਕੰਪਨੀ ਵਲੋਂ ਕੋਈ ਪੁੱਸ਼ਟੀ ਨਹੀਂ ਕੀਤੀ ਗਈ, ਫਿਰ ਵੀ ਮੰਨਿਆ ਜਾ ਰਿਹਾ ਹੈ ਸੀ ਕਿ ਐਪਲ ਜਲਦੀ ਹੀ ਇਹ ਸਮਾਰਟਫੋਨ ਲਾਂਚ ਕਰ ਸਕਦੀ ਹੈ। ਓਰਿਜਨਲ ਆਈਫੋਨ ਐੱਸ.ਈ. ਨੂੰ ਕਈ ਬਾਜ਼ਾਰਾਂ ’ਚ ਹੁਣ ਬੰਦ ਕਰ ਦਿੱਤਾ ਗਿਆ ਹੈ ਪਰ ਐਪਲ ਭਾਰਤ ’ਚ ਬਜਟ ਫੋਨਜ਼ ਦੀ ਵਿਕਰੀ ਜਾਰੀ ਰੱਖਣਾ ਚਾਹੁੰਦੀ ਹੈ। ਬਜਟ ਆਈਫੋਨਜ਼ ਭਾਰਤ ’ਚ 4 ਇੰਚ ਦੀ ਸਕਰੀਨ, ਟੱਚ ਆਈ.ਡੀ. ਅਤੇ ਏ9 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਐਪਲ ਆਪਣੇ ਪ੍ਰੋਡਕਟਸ ਨੂੰ ਅਖੀਰ ਤੱਕ ਲੁਕਾ ਕੇ ਰੱਖਦੀ ਹੈ ਅਤੇ ਖਾਸ ਤਰੀਕੇ ਨਾਲ ਲਾਂਚ ਕਰਦੀ ਹੈ। ਅਜਿਹੇ ’ਚ ਖਾਸ ਕਰਕੇ ਜਦੋਂ ਗਲੋਬਲ ਬਾਜ਼ਾਰ ਅਤੇ ਭਾਰਤ ’ਚ ਵੀ ਕੰਪਨੀ ਦੇ ਸਮਾਰਟਫੋਨਜ਼ ਦੀ ਵਿਕਰੀ ’ਚ ਗਿਰਾਵਟ ਹੋਈ ਹੈ, ਐਪਲ ਜਲਦੀ ਹੀ ਅਗਲਾ ਬਜਟ ਸਮਾਰਟਫੋਨ ਵੀ ਉਤਾਰਨਾ ਚਾਹੇਗੀ। ਭਾਰਤ ’ਚ ਆਈਫੋਨ ਐੱਸ.ਈ. 2 ਵਰਗਾ ਸਮਾਰਟਫੋਨ ਸਿੱਧਾ ਸੈਮਸੰਗ ਅਤੇ ਸ਼ਾਓਮੀ ਦੇ ਬਜਟ ਸਮਾਰਟਫੋਨਜ਼ ਨੂੰ ਟੱਕਰ ਦੇ ਸਕਦਾ ਹੈ।