ਇਸ ਹਫਤੇ ਦੇ ਅੰਤ ਤੱਕ ਭਾਰਤ ''ਚ ਉਪਲੱਬਧ ਹੋਵੇਗਾ iPhone 7 ਦਾ ਰੈੱਡ ਵੇਰੀਅੰਟ

04/10/2017 3:27:31 PM

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਐਪਲ ਜਲਦ ਹੀ ਆਈਫੋਨ 7 ਅਤੇ ਆਈਫੋਨ 7 ਪਲੱਸ ਦਾ ਰੈੱਡ ਕਲਰ ਵੇਰੀਅੰਟ ਭਾਰਤ ''ਚ ਉਪਲੱਬਧ ਕਰਨ ਵਾਲੀ ਹੈ। ਉਮੀਦ ਹੈ ਕਿ ਇਹ ਸ਼ੁੱਕਰਵਾਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਜਾਣਕਾਰੀ ਦੇ ਅਨੁਸਾਰ ਇਸ ਸਮਾਰਟਫੋਨ ਦੀ ਵਿਕਰੀ ਤੋਂ ਹੋਣ ਵਾਲੇ ਮੁਨਾਵੇ ਦਾ ਇਕ ਹਿੱਸਾ ਏਡਜ਼ ਦੀ ਰੋਕਥਾਮ ਅਤੇ ਰਿਸਰਚ ਨਾਲ ਜੁੜੀ RED ਸੰਸਥਾ ਨੂੰ ਦਿੱਤਾ ਜਾਵੇਗਾ। 

128 ਜੀ. ਬੀ. ਅਤੇ 256 ਜੀ. ਬੀ. ਸਟੋਰੇਜ ''ਚ ਮਿਲੇਗਾ ਆਈਫੋਨ 7 -
ਆਈਫੋਨ 7 ਅਤੇ ਆਈਫੋਨ 7 ਪਲੱਸ ਦਾ ਨਵੇਂ ਲਾਲ ਰੰਗ ਵਾਲਾ ਲਿਮਟਿਡ ਐਡੀਸ਼ਨ ਵੇਰੀਅੰਟ ਸਿਰਫ 128 ਜੀ. ਬੀ. ਅਤੇ 256 ਜੀ. ਬੀ. ਸਟੋਰੇਜ ਆਪਸ਼ਨ ''ਚ ਹੀ ਮਿਲੇਗਾ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਆਈਫੋਨ 7 ਦੇ ਰੈੱਡ ਲਿਮਟਿਡ ਐਡੀਸ਼ਨ 128 ਜੀ. ਬੀ. ਵਾਲੇ ਵੇਰੀਅੰਟ ਦੀ ਭਾਰਤ ''ਚ ਕੀਮਤ 70,000 ਰੁਪਏ ਰੱਖੀ ਗਈ ਹੈ। ਇਸ ਦਾ 256 ਜੀ. ਬੀ. ਵਾਲਾ ਲਿਮਟਿਡ ਐਡੀਸ਼ਨ ਵੇਰੀਅੰਟ 80,000 ਰੁਪਏ ''ਚ ਮਿਲੇਗਾ।
ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਆਈਫੋਨ 7 ਪਲੱਸ ਦੀ ਤਾਂ ਇਸ ਦਾ ਜੀ. ਬੀ. ਵੇਰੀਅੰਟ 82,000 ਰੁਪਏ ''ਚ ਉਪਲੱਬਧ ਹੋਵੇਗਾ ਇਸ ਦਾ 256 ਜੀ. ਬੀ. ਵਾਲਾ ਵੇਰੀਅੰਟ 92,000 ਰੁਪਏ ''ਚ ਵਿਕੇਗਾ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਲਾਲ ਰੰਗ ਵਾਲੇ ਆਈਫੋਨ 7 ਵੇਰੀਅੰਟ ਨੂੰ ਲੋਕਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਦੀ ਹੈ।