ECG ਸਪੋਰਟ ਨਾਲ ਲਾਂਚ ਹੋਈ Apple Watch Series 4, ਜਾਣੋ ਕੀਮਤ ਤੇ ਫੀਚਰਸ

09/13/2018 1:16:02 AM

ਗੈਜੇਟ ਡੈਸਕ— ਐਪਲ ਨੇ ਕੈਲੀਫੋਰਨੀਆ ਦੇ ਕੁਪਰਟੀਨੋ 'ਚ ਸਥਿਤ ਐਪਲ ਪਾਰਕ ਕੈਂਪਸ 'ਚ ਚੱਲ ਰਹੇ ਆਪਣੇ ਸਾਲਾਨਾ ਈਵੈਂਟ 'ਚ ਨਵੀਂ ਨੈਕਸਟ ਜਨਰੇਸ਼ਨ ਐਪਲ ਵਾਚ ਸੀਰੀਜ਼ 4 ਨੂੰ ਲਾਂਚ ਕਰ ਦਿੱਤਾ ਹੈ। ਨਵੀਂ ਵਾਚ 'ਚ ਇਸ ਵਾਰ 6 ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਐਪਲ ਵਾਚ ਦੁਨੀਆ ਦੀ ਪਹਿਲੀ ਵਾਚ ਹੈ ਜਿਸ ਵਿਚ 537 ਸਪੋਰਟ ਦਿੱਤਾ ਗਿਆ ਹੈ। ਕੰਪਨੀ ਮੁਤਾਬਕ ਐਪਲ ਵਾਚ ਦੁਨੀਆ ਦਾ ਨੰਬਰ 1 ਸਮਾਰਟ ਵਾਚ ਹੈ। 

ਕੀਮਤ ਤੇ ਉਪਲੱਬਧਤਾ
ਐਪਲ ਵਾਚ ਸੀਰੀਜ਼ 4 ਦੇ ਬੇਸ ਵੇਰੀਐਂਟ ਦੀ ਕੀਮਤ 399 ਡਾਲਰ (ਕਰੀਬ 28,600 ਰੁਪਏ) ਹੈ। ਉਥੇ ਹੀ ਇਸ ਦੇ ਟਾਪ ਵੇਰੀਐਂਟ ਨੂੰ ਤੁਸੀਂ 499 ਡਾਲਰ (ਕਰੀਬ 35,800 ਰੁਪਏ) 'ਚ ਖਰੀਦ ਸਕੋਗੇ। ਇਸ ਦੀ ਬੁਕਿੰਗ 14 ਸਤੰਬਰ ਤੋਂ ਸ਼ੁਰੂ ਹੋਵੇਗੀ। ਜਦੋਂ ਕਿ ਇਸ ਦੀ ਡਲਿਵਰੀ 21 ਸਤੰਬਰ ਤੋਂ ਹੋਵੇਗੀ।

-ਐਪਲ 'ਚ ਦਿੱਤਾ ਗਿਆ 50 ਫੀਸਦੀ ਲਾਊਡਰ ਸਪੀਕਰ

-ਐਪਲ ਵਾਚ ਸੀਰੀਜ਼ 4 ਦੀ ਸਕਰੀਨ 30 ਫੀਸਦੀ ਵੱਡੀ ਹੈ।

- ਐਪਲ ਵਾਚ 'ਚ 64 ਬਿਟ ਡਿਊਲ ਕੋਰ ਐੱਸ 4 ਪ੍ਰੋਸੈਸਰ ਜੋ ਪਹਿਲੇ ਪ੍ਰੋਸੈਸਰ ਨਾਲੋਂ ਦੁਗਣਾ ਤੇਜ਼ ਹੈ।

- ਐਪਲ ਵਾਚ ਸੀਰੀਜ਼ 4 'ਚ ਮਿਲੇਗਾ ਨੈਕਸਟ ਜਨਰੇਸ਼ਨ ਜਾਇਰੋਸਕੋਪ

-ਜ਼ਮੀਨ 'ਤੇ ਡਿੱਗਣ ਦੇ 1 ਮਿੰਟ ਦੇ ਅੰਦਰ SOS ਕਾਲ ਕਰੇਗੀ ਐਪਲ ਵਾਚ ਸੀਰੀਜ਼ 4, ਲੋਕੇਸ਼ਨ ਵੀ ਕਰੇਗੀ ਪਰਿਵਾਰਕ ਮੈਂਬਰਾਂ ਨੂੰ ਸੈਂਡ

-ਲੋ ਹਾਰਟ ਰੇਟ ਨੂੰ ਵੀ ਆਸਾਨੀ ਨਾਲ ਕਰੇਗੀ ਡਿਟੈਕਸ ਨਵੀਂ ਐਪਲ ਵਾਚ

-ਨਵੀਂ ਐਪਲ ਵਾਚ ਦੇਵੇਗੀ 18 ਘਟਿੰਆਂ ਦਾ ਬੈਟਰੀ ਬੈਕਅਪ

-ਤਿੰਨ ਰੰਗਾਂ ਦੀ ਮਿਲੇਗੀ ਆਪਸ਼ਨ (ਗੋਲਡ, ਸਿਲਵਰ ਅਤੇ ਸਪੇਸ ਗ੍ਰੇ)