ਪ੍ਰਾਈਵੇਸੀ ਨੂੰ ਲੈ ਕੇ ਐਪਲ ਦਾ ਵੱਡਾ ਕਦਮ, ਯੂਜ਼ਰਜ਼ ਦੀਆਂ ਪਰਸਨਲ ਗੱਲਾਂ ਸੁਣਨ ਵਾਲੇ 300 ਵਰਕਰ ਕੱਢੇ

08/24/2019 2:02:32 PM

ਗੈਜੇਟ ਡੈਸਕ– ਪਿਛਲੇ ਦਿਨੀਂ ਗੂਗਲ, ਅਮੇਜ਼ਨ ਅਤੇ ਐਪਲ ਦੇ ਵਰਚੁਅਲ ਅਸਿਸਟੈਂਟ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆਈਆਂ ਸਨ। ਇਨ੍ਹਾਂ ’ਚ ਕਿਹਾ ਜਾ ਰਿਹਾ ਸੀ ਕਿ ਕੰਪਨੀਆਂ ਦੇ ਥਰਡ ਪਾਰਟੀ ਵਰਕਰ (ਕਾਨਟ੍ਰੈਕਟਰਜ਼) ਯੂਜ਼ਰਜ਼ ਦੀ ਮਨਜ਼ੂਰੀ ਤੋਂ ਬਿਨਾਂ ਉਨ੍ਹਾਂ ਦੀਆਂ ਪਰਸਨਲ ਗੱਲਾਂ ਸੁਣ ਰਹੇ ਹਨ, ਜਿਸ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ ’ਚ ਹੈ। ਇਨ੍ਹਾਂ ਖਬਰੰ ਦੇ ਸਾਹਮਣੇ ਆਉਣ ਤੋਂ ਬਾਅਦ ਐਪਲ ਨੇ ਆਡੀਓ ਕਲਿੱਪ ਸੁਣਨ ਵਾਲੇ ਆਪਣੇ 300 ਕਾਨਟ੍ਰੈਕਟਰਜ਼ ਨੂੰ ਕੰਮ ਤੋਂ ਹਟਾ ਦਿੱਤਾ ਹੈ। ਇਸ ਖਾਸ ਕਦਮ ਨੂੰ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਮੈਨਟੇਨ ਰੱਖਣ ਲਈ ਚੁੱਕਿਆ ਗਿਆ ਹੈ। ਐਪਲ ਨੇ ਜਿਨ੍ਹਾਂ 300 ਕਾਨਟ੍ਰੈਕਟਰਜ਼ ਨੂੰ ਹਟਾਇਆ ਹੈ ਉਹ ਇਕ ਸ਼ਿਫਟ ’ਚ 1,000 ਆਡੀਓ ਕਲਿੱਪਸ ਸੁਣਦੇ ਸਨ। ਡਾਟਾ ਲੀਕ ਦੇ ਵਧਦੇ ਮਾਮਲੇ ਨੂੰ ਦੇਖਦੇ ਹੋਏ ਐਪਲ ਨੂੰ ਮਜਬੂਤ ਸੀਰੀ ਨੂੰ ਇੰਪਰੂਵ ਕਰਨ ਵਾਲੇ ਇਸ ਪ੍ਰੋਗਰਾਮ ਨੂੰ ਰੋਕਣਾ ਪਿਆ ਹੈ। 
- ਰਿਪੋਰਟ ਮੁਤਾਬਕ, ਐਪਲ ਲਈ ਕੰਮ ਕਰ ਰਹੇ ਇਹ ਥਰਡ ਪਾਰਟੀ ਵਰਕਰ ਜ਼ਿਆਦਾਤਰ ਕੈਨੇਡੀਅਨ, ਆਸਟ੍ਰੇਲੀਅਨ ਅਤੇ ਯੂ.ਕੇ. ਇੰਗਲਿਸ਼ ਐਕਸੈਂਟ ਨੂੰ ਸੁਣਦੇ ਸਨ। 

ਐਪਲ ਨੇ ਟਾਲਿਆ ਸੀਰੀ ਨੂੰ ਬਿਹਤਰ ਬਣਾਉਣ ਦਾ ਫੈਸਲਾ
ਐਪਲ ਦੇ ਇਕ ਬੁਲਾਰੇ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਯੂਜ਼ਰਜ਼ ਦੀ ਪ੍ਰਾਈਵੇਸੀ ਲਈ ਐਪਲ ਵਚਨਬੱਧ ਹੈ, ਇਸ ਲਈ ਐਪਲ ਦੇ ਵਰਚੁਅਲ ਅਸਿਸਟੈਂਟ ਸੀਰੀ ਨੂੰ ਬਿਹਤਰ ਕਰਨ ਦੇ ਫੈਸਲੇ ਨੂੰ ਅਜੇ ਟਾਲਿਆ ਜਾ ਰਿਹਾ ਹੈ। ਅਸੀਂ ਆਪਣੀ ਪਾਲਿਸੀ ’ਤੇ ਇਕ ਵਾਰ ਫਿਰ ਤੋਂ ਵਿਚਾਰ ਕਰਾਂਗੇ। 

ਕੰਪਨੀਆਂ ਨੇ ਦਿੱਤੀ ਸੀ ਪ੍ਰਤੀਕਿਰਿਆ
ਖਬਰਾਂ ਸਾਹਮਣੇ ਆਉਣ ’ਤੇ ਕੰਪਨੀਆਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਇਨ੍ਹਾਂ ਕਾਨਟ੍ਰੈਕਟਰਜ਼ ਨੂੰ ਆਡੀਓ ਕਲਿੱਪਸ ਨੂੰ ਰੀਵਿਊ ਕਰਨ ਲਈ ਹਾਇਰ ਕੀਤਾ ਗਿਆ ਸੀ ਤਾਂ ਜੋ ਵਰਚੁਅਲ ਅਸਿਸਟੈਂਟ ਦੀ ਟ੍ਰਾਂਸਕ੍ਰਿਪਸ਼ਨ (ਸਮਝ ਅਤੇ ਰਿਸਪਾਂਸ) ਨੂੰ ਬਿਹਤਰ ਬਣਾਇਆ ਜਾ ਸਕੇ। ਅਜੇ ਫਿਲਹਾਲ ਗੂਗਲ ਅਸਿਸਟੈਂਟ ਅਤੇ ਅਮੇਜ਼ਨ ਅਲੈਕਸਾ ਨੂੰ ਲੈ ਕੇ ਇਨ੍ਹਾਂ ਦੋਵਾਂ ਕੰਪਨੀਆਂ ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ। ਹਾਲਾਂਕਿ, ਅਮੇਜ਼ਨ ਨੇ ਇਹ ਜ਼ਰੂਰ ਮੰਨਿਆ ਹੈ ਕਿ ਅਲੈਕਸਾ ਨੂੰ ਬਿਹਤਰ ਬਣਾਉਣ ਲਈ ਕੁਝ ਰਿਕਾਰਡਿੰਗਸ ਨੂੰ ਕੰਪਨੀ ਦੁਆਰਾ ਸੁਣਿਆ ਜਾਂਦਾ ਹੈ।