Apple ਦਾ ਵੱਡਾ ਐਕਸ਼ਨ, ਆਪਣੇ ਐਪ ਸਟੋਰ ਤੋਂ ਹਟਾਏ 14 ਐਪਸ, ਜਾਣੋ ਵਜ੍ਹਾ

05/23/2023 8:33:27 PM

ਗੈਜੇਟ ਡੈਸਕ- ਐਪਲ ਨੇ ਭਾਰਤ ਸਰਕਾਰ ਦੇ ਆਦੇਸ਼ ਤੋਂ ਬਾਅਦ ਦੇਸ਼ 'ਚ 14 ਮੋਬਾਇਲ ਐਪਸ ਬੈਨ ਕੀਤੇ ਹਨ। ਇਸਦੀ ਜਾਣਕਾਰੀ ਐਪਲ ਦੀ ਸਾਲਾਨਾ “2022 App Store Transparency Report” ਤੋਂ ਮਿਲੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2022 'ਚ ਐਪਲ ਨੇ ਭਾਰਤ 'ਚ ਸਭ ਤੋਂ ਜ਼ਿਆਦਾ ਐਪਸ ਬੈਨ ਕੀਤੇ ਹਨ। ਇਸਤੋਂ ਪਹਿਲਾਂ ਭਾਰਤ 'ਚ ਇੰਨੇ ਐਪ ਬੈਨ ਨਹੀਂ ਹੋਏ ਸਨ। ਭਾਰਤ ਸਰਕਾਰ ਦੇ ਐਪ ਦੇ ਨਿਯਮਾਂ ਦਾ ਉਲੰਘਣ ਕਰਨ ਕਰਕੇ ਇਨ੍ਹਾਂ ਐਪਸ 'ਤੇ ਬੈਨ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ– YouTube ਨੇ ਕਰ ਦਿੱਤਾ ਵੱਡਾ ਬਦਲਾਅ, ਹੁਣ ਸਮਾਰਟ ਟੀਵੀ 'ਤੇ ਵੀਡੀਓ ਦੇਖਣ ਦਾ ਮਜ਼ਾ ਹੋਵੇਗਾ ਕਿਰਕਿਰਾ

ਗਲੋਬਲੀ ਗੱਲ ਕਰੀਏ ਤਾਂ ਐਪਲ ਨੇ ਕੁੱਲ 1,474 ਐਪਸ ਆਪਣੇ ਐਪ ਸਟੋਰ ਤੋਂ ਹਟਾਏ ਹਨ। ਸਭ ਤੋਂ ਜ਼ਿਆਦਾ ਐਪ ਚੀਨ 'ਚ ਬੈਨ ਹੋਏ ਹਨ। ਚੀਨ 'ਚ ਐਪਲ ਨੇ ਆਪਣੇ ਸਟੋਰ ਤੋਂ ਕੁੱਲ 1,435 ਐਪਸ ਹਟਾਏ ਹਨ। ਐਪਲ ਨੇ ਕਿਹਾ ਕਿ ਐਪ ਸਟੋਰ ਤੋਂ ਐਪ ਨੂੰ ਕਈ ਕਾਰਨਾਂ ਕਰਕੇ ਹਟਾਇਆ ਜਾ ਸਕਦਾ ਹੈ, ਜਿਸ ਵਿਚ ਸਥਾਨਕ ਕਾਨੂੰਨਾਂ ਦਾ ਉਲੰਘਣ, ਐਪ ਸਟੋਰ ਦੀਆਂ ਨੀਤੀਆਂ ਦਾ ਵਾਰ-ਵਾਰ ਉਲੰਘਣ, ਧੋਖਾਧੜੀ ਅਤੇ ਰੈਗੂਲੇਟਰੀ ਮੰਗਾਂ ਸ਼ਾਮਲ ਹਨ।

ਇਹ ਵੀ ਪੜ੍ਹੋ– ChatGPT ਬਣਿਆ ਆਨਲਾਈਨ ਧੋਖਾਧੜੀ ਦਾ ਨਵਾਂ ਅੱਡਾ, ਭੁੱਲ ਕੇ ਵੀ ਡਾਊਨਲੋਡ ਨਾ ਕਰੋ ਇਹ AI ਐਪਸ

ਭਾਰਤ ਵੱਲੋਂ 2022 'ਚ 709 ਐਪਸ ਦੇ ਖਿਲਾਫ ਅਪੀਲ ਕੀਤੀ ਗਈ ਸੀ ਪਰ 24 ਐਪਸ ਨੂੰ ਡਿਵੈਲਪਰਾਂ ਵੱਲੋਂ ਅਪੀਲ ਤੋਂ ਬਾਅਦ ਰੀ-ਸਟੋਰ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਐਪਸ ਨੂੰ ਲੈ ਕੇ ਅਪੀਲ ਕਰਨ ਦੇ ਮਾਮਲੇ 'ਚ ਭਾਰਤ ਚੌਥੇ ਨੰਬਰ 'ਤੇ ਹੈ।

ਐਪਲ ਨੇ ਕਿਹਾ ਹੈ ਕਿ ਉਹ ਐਪ ਸਟੋਰ 'ਤੇ ਪਬਲਿਸ਼ ਹੋਣ ਵਾਲੇ ਸਾਰੇ ਐਪਸ ਦਾ ਰੀਵਿਊ ਕਰਦਾ ਹੈ। 2022 'ਚ ਐਪ ਸਟੋਰ 'ਤੇ ਗਲੋਬਲੀ ਕੁੱਲ 1.78 ਮਿਲੀਅਨ ਐਪ ਪਬਲਿਸ਼ ਹੋਏ ਸਨ ਅਤੇ ਕੁੱਲ 6.1 ਮਿਲੀਅਨ ਐਪਸ ਦਾ ਰੀਵਿਊ ਉਨ੍ਹਾਂ ਨੂੰ ਪਬਲਿਸ਼ ਕਰਨ ਤੋਂ ਪਹਿਲਾਂ ਕੀਤਾ ਗਿਆ। ਇਸ ਸਮਾਂ ਮਿਆਦ 'ਚ ਐਪਲ ਨੇ 282 ਮਿਲੀਅਨ ਯੂਜ਼ਰਜ਼ ਦੇ ਅਕਾਊਂਟ ਨੂੰ ਵੀ ਡਿਲੀਟ ਕੀਤਾ ਹੈ। ਪਿਛਲੇ ਸੈਲ ਐਪਲ ਸਟੋਰ 'ਤੇ 36.9 ਮਿਲੀਅਨ ਡਿਵੈਲਪਰਾਂ ਨੇ ਰਜਿਸਟ੍ਰੇਸ਼ਨ ਕੀਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਐਪਲ ਨੇ ਐਪ ਸਟੋਰ ਲਈ ਯੂ.ਪੀ.ਆਈ. ਦੀ ਸੁਵਿਧਾ ਦਿੱਤੀ ਹੈ।

ਇਹ ਵੀ ਪੜ੍ਹੋ– RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ 'ਚ ਕਰਵਾ ਸਕੋਗੇ ਜਮ੍ਹਾ

Rakesh

This news is Content Editor Rakesh