ਵਰਲਡ ਇਮੋਜੀ ਦਿਵਸ ਦੇ ਮੌਕੇ 'ਤੇ ਐਪਲ ਨੇ 70 ਨਵੇਂ Emojis ਦਾ ਕੀਤਾ ਐਲਾਨ

07/17/2018 8:07:59 PM

ਜਲੰਧਰ- ਵਰਲਡ ਇਮੋਜੀ ਦਿਵਸ ਦੇ ਮੌਕੇ 'ਤੇ ਐਪਲ ਨੇ 70 ਨਵੇਂ ਇਮੋਜੀ ਦਾ ਐਲਾਨ ਕੀਤਾ ਹੈ। ਇਹ ਇਮੋਜੀ ਇਸ ਸਾਲ ਤੋਂ ਬਾਅਦ ਆਈ. ਓ. ਐੱਸ ਡਿਵਾਈਸਿਸ 'ਚ ਆਉਣਗੇ। ਦੂਜੇ ਪਾਸੇ ਲੋਕਪ੍ਰਿਯ ਡੇਟਿੰਗ ਐਪ ਟਿੰਡਰ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਯੂਜ਼ਰਸ ਟਿੰਡਰ 'ਤੇ ਕਿਹੜੇ ਟਾਪ 8 ਇਮੋਜੀ ਦੀ ਵਰਤੋਂ ਕਰਦੇ ਹਨ। ਅਸਲ 'ਚ ਇਮੋਜੀ ਦੇ ਆਉਣ ਤੋਂ ਬਾਅਦ ਸ਼ਬਦਾਂ ਦੀ ਜਗ੍ਹਾ ਈਮੋਜੀ ਨੇ ਲੈ ਲਈ ਹੈ। ਹੁਣ ਆਪਣੇ ਭਾਵਨਾਵਾਂ ਨੂੰ ਪੇਸ਼ ਕਰਨ ਲਈ ਸ਼ਬਦਾਂ ਦੀ ਜਗ੍ਹਾ ਇਮੋਜੀ ਦੀ ਵਰਤੋਂ ਕਰਦੇ ਹਨ।

ਭਾਰਤੀ ਯੂਜ਼ਰਸ ਟਿੰਡਰ 'ਤੇ ਡੇਟਿੰਗ ਦੇ ਸਮੇਂ ਸਭ ਤੋਂ ਜ਼ਿਆਦਾ ਕਾਰ, ਪਿੱਜਾ, ਪੇਟਸ ਅਤੇ ਕਾਫ਼ੀ ਇਸ ਤਰਾਂ ਦੇ ਇਮੋਜੀ ਦਾ ਇਸਤੇਮਾਲ ਕਰਦੇ ਹਨ। ਇਹ ਈਮੋਜੀ ਯੂਜ਼ਰਸ ਦੇ ਡੇਟ ਆਈਡੀਆ ਨੂੰ ਦਰਸਾਉਂਦੇ ਹਨ। ਸਾਈਕੋਲਾਜਿਸਟ ਡਾ ਸੋਨਾਲੀ ਗੁਪਤਾ ਦਾ ਮੰਨਣਾ ਹੈ ਕਿ ਇਹ ਇਮੋਜੀ ਵਿਜ਼ੂਅਲ ਕੰਮਿਊਨਿਕੇਸ਼ਨ ਦੀ ਗਰੋਥ ਦਾ ਰਿਫਲੈਕਸ਼ਨ ਹਨ। ਇਹ ਈਮੋਜੀ ਦੱਸਦੇ ਹਨ ਕਿ ਅੱਜ ਦੀ ਦੁਨੀਆ 'ਚ ਕਿਵੇਂ ਦੀ ਭਾਸ਼ਾ ਵਿਕਾਸ ਹੋ ਰਹੀ ਹੈ। ਈਮੋਜੀ ਇਨਸਾਨੀ ਭਾਵਨਾਵਾਂ ਨੂੰ ਦਰਸਾਉਂਦੇ ਹਨ।

ਟਿੰਡਰ ਬਾਔ 'ਚ ਵੀ ਈਮੋਜੀ ਆਪਣੀ ਜਗ੍ਹਾ ਬਣਾ ਰਹੇ ਹਨ। ਇਹ ਅਜ ਦੇ ਵਿਜ਼ੂਅਲ ਕਲਚਰ ਦਾ ਰਿਫਲੈਕਸ਼ਨ ਹੈ। ਸੋਨਾਲੀ ਕਹਿੰਦੀ ਹੈ ਕਿ ਜਦ ਭਾਵਨਾਵਾਂ ਇਰਾਦੇ ਇੱਥੋ ਤੱਕ ਦੀ ਮਾਮਲੇ ਦੀ ਗੰਭੀਰਤਾ ਨੂੰ ਸੰਚਾਰਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਇਮੋਜੀ ਹੀ ਹਨ ਜੋ ਸ਼ਾਨਦਾਰ ਢੰਗ ਨਾਲ ਕੰਮ ਕਰਦੇ ਹਨ।

ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਸਭ ਤੋਂ ਜ਼ਿਆਦਾ ਇਮੋਜੀ ਦਾ ਇਸਤੇਮਾਲ ਫੇਸਬੁੱਕ 'ਤੇ ਹੁੰਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫੇਸਬੁੱਕ ਅਤੇ ਮੈਸੇਂਜਰ 'ਤੇ ਮੌਜੂਦਾ 2800 ਇਮੋਜੀਸ 'ਚੋਂ 2300 ਇਮੋਜੀਸ ਦਾ ਇਸਤੇਮਾਲ ਹਰ ਰੋਜ਼ ਹੁੰਦਾ ਹੈ। ਇਮੋਜੀ ਬਿਨਾਂ ਸ਼ਬਦਾਂ ਦੇ ਇਸਤੇਮਾਲ ਕੀਤੇ ਸਾਹਮਣੇ ਵਾਲੇ ਨਾਲ ਸਾਡੇ ਦਿਲ ਦੀ ਗੱਲ ਕਹਿ ਦਿੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਹਰ ਰੋਜ਼ ਕਰੀਬ 90 ਕਰੋੜ ਇਮੋਜੀ ਇਕ-ਦੂਜੇ ਨੂੰ ਭੇਜੇ ਜਾਂਦੇ ਹਨ। ਇਨ੍ਹਾਂ ਇਮੋਜੀਸ ਦਾ ਮਤਲਬ ਸਮਝਣ ਲਈ ਇਮੋਜੀਪੀਡੀਆ ਵੀ ਬਣਿਆ ਹੈ। ਯੂਨੀਕੋਡ ਸਟੈਂਡਰਡ ਲਿਸਟ ਮੁਤਾਬਕ 2,666 ਇਮੋਜੀਸ ਹਨ।