ਆਈਫੋਨ ''ਚ ਆ ਰਹੀ ਏ ਸਮੱਸਿਆ ਤਾਂ ਜਲਦੀ ਕਰੋ ਅਪਡੇਟ

09/24/2016 5:24:31 PM

ਜਲੰਧਰ : ਐਪਲ ਨੇ ਆਈ. ਓ. ਐੱਸ. 10 ਦਾ ਨਵਾਂ ਅਪਡੇਟ ਪੇਸ਼ ਕੀਤਾ ਹੈ। ਇਹ ਅਪਡੇਟ ਖਾਸ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਯੂਜ਼ਰਸ ਨੂੰ ਲਾਇਟਨਿੰਗ ਪੋਰਟ ਵਿਚ ਸਮੱਸਿਆ ਆ ਰਹੀ ਸੀ, ਜਿਸ ਨੂੰ ਹੁਣ ਫਿਕਸ ਕਰ ਦਿੱਤਾ ਗਿਆ ਹੈ। ਆਈ. ਓ. ਐੱਸ.  10.0.2 ਅਪਡੇਟ ਵਿਚ ਆਈਫੋਨ ਅਤੇ ਆਈਪੈਡ ਯੂਜ਼ਰਸ ਦੁਆਰਾ ਦੱਸੇ ਗਏ ਬਹੁਤ ਸਾਰੇ ਬੱਗਜ਼ ਨੂੰ ਠੀਕ ਕਰ ਦਿੱਤਾ ਗਿਆ ਹੈ।

 

ਹਾਈਲਾਈਟ ਫੀਚਰ ਦੀ ਗੱਲ ਕਰੀਏ ਤਾਂ ਨਵੇਂ ਅਪਡੇਟ ਨਾਲ ਲਾਈਟਨਿੰਗ ਏਏਰਪੋਰਡਸ ਅਤੇ ਹੈੱਡਫੋਂਸ ਵਿਚ ਆ ਰਹੀ ਸਮੱਸਿਆ ਠੀਕ ਹੋ ਜਾਵੇਗੀ। ਇਸ ਦੇ ਇਲਾਵਾ ਇਸ ਅਪਡੇਟ ਵਿਚ ਆਈਕਲਾਊਡ ਫੋਟੋ ਲਾਈਬ੍ਰੇਰੀ ਵਿਚ ਆ ਰਹੀ ਸਮੱਸਿਆ ਨੂੰ ਵੀ ਦੂਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਈਫੋਨ 7 ਅਤੇ ਆਈਫੋਨ 7 ਪਲੱਸ ਯੂਜ਼ਰਸ ਨੇ ਕੁਝ ਦਿਨ ਪਹਿਲਾਂ ਲਾਈਟਨਿੰਗ ਏਅਰਪਾਡਸ ਅਤੇ ਹੈੱਡਫੋਂਸ ਵਿਚ ਸਮੱਸਿਆ ਦਾ ਜ਼ਿਕਰ ਕੀਤਾ ਸੀ ਅਤੇ ਐਪਲ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਛੇਤੀ ਹੀ ਅਪਡੇਟ ਦੇ ਜ਼ਰੀਏ ਇਸ ਦਾ ਹੱਲ ਕੱਢ ਦਿੱਤਾ ਜਾਵੇਗਾ।