ਐਪਲ ਦੇ ਫਲੈਕਸੀਬਲ ਸਕ੍ਰੀਨ ਵਾਲੇ ਆਈਫੋਨ ਦਾ ਪੇਟੈਂਟ ਆਇਆ ਸਾਹਮਣੇ

Saturday, Jun 18, 2016 - 01:07 PM (IST)

ਐਪਲ ਦੇ ਫਲੈਕਸੀਬਲ ਸਕ੍ਰੀਨ ਵਾਲੇ ਆਈਫੋਨ ਦਾ ਪੇਟੈਂਟ ਆਇਆ ਸਾਹਮਣੇ
ਜਲੰਧਰ : ਐਪਲ ਦੇ ਪ੍ਰਾਡਕਟਸ ਬਾਰੇ ਕੁਝ ਨਾ ਕੁਝ ਨਵਾਂ ਸੁਣਨ ਨੂੰ ਮਿਲਦਾ ਹੀ ਰਹਿੰਦਾ ਹੈ। ਪਟੈਂਟ ਰਜਿਸਟਰ ਕਰਾਉਣ ਸਮੇਂ ਕਈ ਵਾਰ ਅਜਿਹੀ ਜਾਣਕਾਰੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਅਸੀਂ ਐਪਲ ਦੇ ਫਿਊਚਰ ਪ੍ਰਾਜੈਕਟਸ ਦਾ ਅੰਦਾਜ਼ਾ ਲਗਾ ਸਕਦੇ ਹਾਂ। ਹਾਲਹੀ ''ਚ ਐਪਲ ਵੱਲੋਂ ਆਪਣੇ ਇਕ ਫੋਨ ਦੇ ਡਿਜ਼ਾਈਨ ਨੂੰ ਪੇਟੈਂਟ ਕਰਵਾਇਆ ਗਿਆਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਘੁਮਾਵਦਾਰ ਸ਼ੇਪ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਉੱਪਰ ਦਿੱਤੀ ਤਸਵੀਰ ''ਚ ਦੇਖ ਸਕਦੇ ਹੋ। 
 
ਇਸ ਕਾਂਸੈਪਟ ਨੂੰ 2011 ''ਚ ਐਪਲ ਵੱਲੋਂ ਅਪਲਾਈ ਕੀਤਾ ਗਿਆ ਸੀ ਤੇ 2014 ''ਚ ਇਸ ਨੂੰ ਅਪਰੂਵਲ ਮਿਲਿਆ ਸੀ। ਪੇਟੈਂਟ ਦੇਖਣ ਤੋਂ ਇਹ ਵੀ ਪਤਾ ਲਗਦਾ ਹੈ ਕਿ ਐਪਲ ਕਿਸੇ ਅਲੱਗ ਸਕ੍ਰੀਨ ਟੈਕਨਾਲੋਜੀ ''ਤੇ ਕੰਮ ਨਹੀਂ ਕਰ ਰਹੀ ਹੈ ਬਲਕਿ ਇਸ ''ਚ ਫਲੈਕਸੀਬਲ ਓ. ਐੱਲ. ਈ. ਡੀ. ਡਿਸਪਲੇ ਦੀ ਵਰਤੋਂ ਕੀਤੀ ਗਈ ਹੈ। ਪੇਟੈਂਟ ''ਚ ਰੇਅਰ ਫੇਸਿੰਗ ਕੈਮਰਾ ਵੀ ਨਹੀਂ ਦਿਖਾਇਆ ਗਿਆ ਹੈ। ਇਕ ਗੱਲ ਜਿਸ ਨੇ ਸਾਡਾ ਧਿਆਨ ਸਾਡੇ ਵੱਲ ਖਿੱਚਆ, ਉਹ ਹੈ ਇਸ ਦੇ ਬਾਟਮ ''ਚ ਹੈੱਡਫੋਨ ਜੈਕ ਦਾ ਨਾ ਹੋਣਾ, ਇਸ ''ਚ ਕੁਨੈਕਟਰ ਦਾ ਪੋਰਟ ਤਾਂ ਦਿਖਦਾ ਹੈ ਪਰ ਹੈੱਡਫੋਨ ਜੈਕ ਨਹੀਂ। ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਇਸ ਪੇਟੈਂਟ ਐਪਲ ਦੇ ਅਜਿਹੇ ਫੋਨ ਦਾ ਹੋਵੇ ਜਿਸ ''ਚ ਦੋਵੇਂ ਪਾਸੇ ਡਿਸਪਲੇ ਹੋਵੇ। ਖੈਰ ਅੰਦਾਜ਼ਾ ਹਰ ਕੋਈ ਲਗਾ ਰਿਹਾ ਹੈ ਪਰ ਅਸਲ ਪ੍ਰਾਡਕਟ ਲਈ ਸਾਨੂੰ ਅਜੇ ਇੰਤਜ਼ਾਰ ਕਰਨਾ ਹੋਵੇਗਾ। 

 


Related News