ਹੁਣ ਐਪਲ ਨੋਟਸ ''ਤੇ ਮਿਲਣਗੇ Evernote ਦੇ ਫੀਚਰਸ

01/03/2016 9:15:56 PM

ਜਲੰਧਰ— ਜੇਕਰ ਤੁਸੀਂ ਐਪਲ ਫੋਨ ''ਤੇ iCloud ਨੂੰ ਚਲਾਉਣਾ ਪਸੰਦ ਕਰਦੇ ਹੋ ਤਾਂ ਐਪਲ ਵੱਲੋਂ ਇਕ ਅਜਿਹੀ ਸਕ੍ਰਿਪਟ ਬਣਾਈ ਗਈ ਹੈ ਜਿਸ ਨਾਲ ਤੁਸੀਂ Evernote ਦੇ ਫੀਚਰਸ ਨੂੰ ਐਪਲ ਨੋਟਸ ''ਤੇ ਚਲਾ ਸਕਦੇ ਹੋ। 
ਇਸ ਸਕ੍ਰਿਪਟ ਨੂੰ Pay4Bugs ਦੀ CEO ਅਤੇ ਫਾਊਂਡਰ Larry Salibra ਨੇ ਬਣਾਇਆ ਹੈ। ਇਸ ਸਕ੍ਰਿਪਟ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ Evernote ''ਚ ਸੇਵ ਕੀਤੇ ਗਏ ਨੋਟਸ ਨੂੰ ਵੀ ਇਸ ਵਿਚ ਸੇਵ ਕਰਕੇ ਚਲਾ ਸਕਦੇ ਹੋ। ਇਸ ਨੂੰ ਐਪਲ ਨੋਟਸ ''ਚ ਸੇਵ ਕਰਨ ਤੋਂ ਬਾਅਦ ਤੁਹਾਨੂੰ ਐਪਲ ਨੋਟਸ ਸਕ੍ਰਿਪਟ ''ਚ play button ''ਤੇ ਕਲਿੱਕ ਕਰਨਾ ਪਵੇਗਾ ਜਿਸ ਨਾਲ ਇਨ੍ਹਾਂ ਨੂੰ ਐਪਲ ਨੋਟਸ ''ਤੇ ਚਲਾਇਆ ਜਾ ਸਕੇਗਾ। 
Evernote ਦੀ ਗੱਲ ਕਰੀਏ ਤਾਂ ਇਹ ਇਕ ਅਜਿਹੀ ਐਪਲੀਕੇਸ਼ਨ ਹੈ ਜਿਸ ''ਤੇ ਚੈਕ ਲਿਸਟਸ, ਵੈੱਬ ਆਰਟੀਕਲਸ, ਡਾਕਿਊਮੈਂਟਸ ਅਤੇ ਤਸਵੀਰਾਂ ਨੂੰ ਚਲਾਇਆ ਜਾ ਸਕਦਾ ਹੈ ਅਤੇ ਅਜੇ ਅਜਿਹੀ ਕੋਈ ਐਪ ਨਹੀਂ ਬਣੀ ਹੈ ਜੋ ਇਸ ਤਰ੍ਹਾਂ ਦੇ ਫੀਚਰਸ ਦੇਣ ਦੇ ਨਾਲ ਸਾਰੇ ਡਾਕਿਊਮੈਂਟਸ ਨੂੰ ਸੇਵ ਕਰ ਸਕੇ।