iPhone ਦੀ ਨਵੀਂ ਅਪਡੇਟ ਨਾਲ ਬਦਲ ਜਾਵੇਗੀ End Call ਬਟਨ ਦੀ ਥਾਂ, ਜਾਣੋ ਕਿੱਥੋਂ ਕੱਟ ਸਕੋਗੇ ਕਾਲ

08/16/2023 2:38:17 PM

ਗੈਜੇਟ ਡੈਸਕ- ਐਪਲ ਨੇ iOS 17 ਦੀ ਬੀਟਾ ਅਪਡੇਟ ਜਾਰੀ ਕੀਤੀ ਹੈ ਜਿਸ ਤਹਿਤ ਕਈ ਨਵੇਂ ਫੀਚਰਜ਼ ਦਿੱਤੇ ਗਏ ਹਨ। ਜਿਸ ਨਾਲ ਆਈਫੋਨ ਦੀ ਲੁੱਕ ਪੂਰੀ ਤਰ੍ਹਾਂ ਬਦਲ ਗਈ ਹੈ। iOS 17 ਅਪਡੇਟ ਤਹਿਤ ਆਈਫੋਨ 'ਚ ਦਿੱਤਾ ਜਾਣ ਵਾਲਾ End Call ਬਟਨ ਬਦਲ ਦਿੱਤਾ ਗਿਆ ਹੈ। End Call ਬਟਨ ਦੀ ਪੋਜ਼ੀਸ਼ਨ ਨੂੰ ਬਦਲ ਕੇ ਦੂਜੀ ਥਾਂ ਕਰ ਦਿੱਤਾ ਗਿਆ ਹੈ। ਹੁਣ ਇਹ ਕਾਲ ਸਕਰੀਨ ਦੇ ਹੇਠਾਂ ਸੱਜੇ ਪਾਸੇ ਦੀ ਥਾਂ ਹੇਠਾਂ ਸੈਂਟਰ 'ਚ ਦਿਸੇਗਾ।

ਰਿਪੋਰਟਾਂ ਮੁਤਾਬਕ, ਅਪਡੇਟ ਤੋਂ ਬਾਅਦ ਹੁਣ End Call ਬਟਨ ਨੂੰ ਹੇਠਾਂ ਸੈਂਟਰ 'ਚ ਰੱਖਿਆ ਗਿਆ ਹੈ। ਹਾਲਾਂਕਿ ਯੂਜ਼ਰਜ਼ ਆਪਣੇ ਹਿਸਾਬ ਨਾਲ iOS 17 ਦੇ ਨਾਲ ਆਈਕਨ ਸੱਜੇ ਪਾਸੇ ਕਾਲ ਫੰਕਸ਼ਨ ਦੇ ਨਾਲ ਸ਼ਿਫਟ ਕਰ ਸਕਦੇ ਹਨ। ਫਿਲਹਾਲ ਇਹ ਬਦਲਾਅ ਸਿਰਫ ਬੀਟਾ ਵਰਜ਼ਨ 'ਚ ਦੇਖਿਆ ਗਿਆ ਹੈ। ਇਸਨੂੰ ਸਟੇਬਲ ਵਰਜ਼ਨ 'ਚ ਸਤੰਬਰ ਮਹੀਨੇ ਤੋਂ ਉਪਲੱਬਧ ਕਰਵਾਇਆ ਜਾ ਸਕਦਾ ਹੈ।

iOS 17 ਦੇ ਪਿਛਲੇ ਬੀਟਾ ਵਰਜ਼ਨ 'ਚ End Call ਬਟਨ ਨੂੰ ਸਕਰੀਨ ਦੇ ਹੇਠਾਂ ਅੱਧੇ ਹਿੱਸੇ 'ਚ ਕੇਂਦਰਿਤ ਕਰਨ ਦੀ ਬਜਾਏ ਸੱਜੇ ਕੋਨੇ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਹਾਲਾਂਕਿ ਨਵੀਂ ਡਿਵੈਲਪਰ ਬੀਟਾ ਅਪਡੇਟ 'ਚ End Call ਬਟਨ ਸਕਰੀਨ ਦੇ ਹੇਠਲੇ ਹਿੱਸੇ ਦੇ ਕਰੀਬ 3 ਬਟਨਾਂ ਦੇ ਵਿਚਕਾਰ vertically centered ਹੈ।

ਦੱਸ ਦੇਈਏ ਕਿ ਐਪਲ ਦਾ ਐਂਡ ਕਾਲ ਬਟਨ ਸਾਲਾਂ ਤੋਂ ਲਗਭਗ ਇਕ ਹੀ ਸਥਾਨ 'ਤੇ ਸੀ ਪਰ ਨਵੀਂ ਅਪਡੇਟ 'ਚ ਇਹ contact poster ਨਾਂ ਦੀ ਇਕ ਨਵੀਂ ਸਹੂਲਤ ਦੇ ਨਾਲ ਆਪਣੇ ਕਾਲ ਆਈ.ਡੀ. ਫੰਕਸ਼ਨ ਨੂੰ ਨਵਾਂ ਰੂਪ ਦੇ ਰਿਹਾ ਹੈ, ਜੋ ਯੂਜ਼ਰਜ਼ ਕਿਸੇ ਹੋਰ ਆਈਫੋਨ ਯੂਜ਼ਰਜ਼ ਨੂੰ ਕਾਲ ਕਰਨ 'ਤੇ ਦਿਖਾਈ ਦੇਣ ਵਾਲੀ ਤਸਵੀਰ ਚੁਣਨ ਦੀ ਮਨਜ਼ੂਰੀ ਦਿੰਦਾ ਹੈ।

Rakesh

This news is Content Editor Rakesh