ਐਪਲ ਨਵੇਂ ਆਈਫੋਨ ’ਚ ਕਰ ਸਕਦੀ ਹੈ 42 ਸਾਲ ਪੁਰਾਣੇ ਲੋਗੋ ਦਾ ਇਸਤੇਮਾਲ

07/19/2019 11:09:05 AM

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਐਪਲ ਆਪਣੇ ਆਉਣ ਵਾਲੇ ਆਈਫੋਨਜ਼ ’ਚ ਆਈਕਾਨਿਕ ਰੇਂਬੋ ਲੋਗੋ ਦਾ ਇਸਤੇਮਾਲ ਕਰ ਸਕਦੀ ਹੈ। ਕੰਪਨੀ ਇਸੇ ਸਾਲ ਲਾਂਚ ਹੋਣ ਵਾਲੇ ਆਈਫੋਨਜ਼ ’ਚ ਇਸ ਲੋਗੋ ਦਾ ਇਸਤੇਮਾਲ ਕਰ ਸਕਦੀ ਹੈ। ਇਹ ਅਜੇ ਤਕ ਕਲੀਅਰ ਨਹੀਂ ਹੋਇਆ ਕਿ ਕਿਸ ਪ੍ਰੋਡਕਟ ’ਤੇ ਕੰਪਨੀ ਇਸ ਲੋਗੋ ਦਾ ਇਸਤੇਮਾਲ ਕਰੇਗੀ। ਐਪਲ ਨੇ ਇਸ ਲੋਗੋ ਦਾ ਇਸਤੇਮਾਲ ਮੈਕਇੰਟਾਸ ਦੇ ਪ੍ਰੋਡਕਟਸ ’ਤੇ ਵੀ 1984 ’ਚ ਕੀਤਾ ਸੀ। ਹਾਲਾਂਕਿ ਕੰਪਨੀ ਨੇ ਆਈਫੋਨ ਅਤੇ ਆਈਪੈਡ ’ਤੇ ਇਸ ਲੋਗੋ ਦਾ ਇਸਤੇਮਾਲ ਕਦੇ ਨਹੀਂ ਕੀਤਾ।  MacRumors ਦੀ ਇਕ ਰਿਪੋਰਟ ਮੁਤਾਬਕ, ਕੰਪਨੀ ਰੇਂਬੋ ਲੋਗੋ ਦੇ ਨਾਲ ਸਪੈਸ਼ ਐਡੀਸ਼ਨ ਵੀ ਲਾਂਚ ਕਰ ਸਕਦੀ ਹੈ। 

1977 ’ਚ ਆਇਆ ਸੀ ਲੋਗੋ
ਕੰਪਨੀ ਨੇ 1977 ’ਚ Apple II ਦੇ ਨਾਲ ਇਹ ਲੋਗੋ ਲਾਂਚ ਕੀਤਾ ਗਿਆ ਸੀ। ਇਸ ਲੋਗੋ ’ਚ 6 ਰੰਗ ਹੁੰਦੇ ਹਨ। ਕੰਪਨੀ ਨੇ ਸਾਲ 1998 ਤਕ ਇਸ ਲੋਗੋ ਦਾ ਇਸਤੇਮਾਲ ਕੀਤਾ ਸੀ। ਯਾਨੀ ਕੰਪਨੀ ਨੇ ਪਿਛਲੇ 20 ਸਾਲਾਂ ਤੋਂ ਇਸ ਲੋਗੋ ਦਾ ਇਸਤੇਮਾਲ ਨਹੀਂ ਕੀਤਾ।

ਆਈਫੋਨ 11 ਇਸੇ ਸਾਲ ਹੋਵੇਗਾ ਲਾਂਚ
ਇਸ ਸਾਲ ਆਈਫੋਨ 11 ’ਚ ਥੋੜ੍ਹੀ ਵੱਡੀ ਡਿਸਪਲੇਅ ਦੇਖਣ ਨੂੰ ਮਿਲ ਸਕਦੀ ਹੈ। ਐਪਲ ਐਨਾਲਿਸਟ ਮਿੰਗ-ਚੀ-ਕੁਓ ਦਾ ਦਾਅਵਾ ਹੈ ਕਿ ਇਸ ਸਾਲ ਆਈਫੋਨ 5.4 ਇੰਚ, 6.1 ਇੰਚ ਅਤੇ 6.7 ਇੰਚ ਦੀ ਸਕਰੀਨ ਸਾਈਜ਼ ’ਚ ਆਉਣਗੇ। ਇਸ ਸਾਲ ਆਉਣ ਵਾਲਾ ਨਵਾਂ ਆਈਫੋਨ, ਪਿਛਲੇ ਸਾਲ ਆਏ ਆਈਫੋਨ ਐਕਸ ਐਕਸ ਮੈਕਸ ਤੋਂ 0.2 ਇੰਚ ਵੱਡਾ ਹੋ ਸਕਦਾ ਹੈ। ਆਈਫੋਨ ਐਕਸ ਐਸ ਮੈਕਸ ਦਾ ਸਾਈਜ਼ 6.5 ਇੰਚ ਦਾ ਹੈ। ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵੱਡੀ ਸਕਰੀਨ ਵਾਲੇ ਆਈਫੋਨ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ। ਪਹਿਲਾਂ ਖਬਰ ਆਈ ਸੀ ਕਿ ਆਈਫੋਨ ਐਕਸ ਐੱਸ ਮੈਕਸ ਦੀ ਸਕਰੀਨ ਦਾ ਸਾਈਜ਼ 6.67 ਇੰਚ ਹੋ ਸਕਦਾ ਹੈ। 

ਸਕਰੀਨ ਦਾ ਸਾਈਜ਼ ਵੱਡਾ ਹੋਣ ਕਾਰਨ ਇਹ ਟੈਬਲੇਟਸ ਬਣਨ ਦੇ ਬਾਰਡਰ ਲਾਈਨ ’ਤੇ ਹੈ। ਦੁਨੀਆ ਦੇ ਸਭ ਤੋਂ ਪਾਪੁਲਰ ਟੈਬਲੇਟਸ ’ਚੋਂ ਇਕ ਗੂਗਲ ਨੈਕਸਸ 7 ’ਚ 7 ਇੰਚ ਦੀ ਸਕਰੀਨ ਦਿੱਤੀ ਗਈ ਹੈ। ਹਾਲਾਂਕਿ, ਪਿਛਲੇ ਸਾਲ ਐਪਲ ਨੂੰ ਫੇਮਨਿਸਟਸ ਵਲੋਂ ਤਗੜੀ ਆਲੋਚਨਾ ਝੱਲਣੀ ਪਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਆਈਫੋਨਜ਼ ਹੁਣ ਔਰਤਾਂ ਲਈ ਕਾਫੀ ਵੱਡੇ ਹੋ ਗਏ ਹਨ। ਸਕਰੀਨ ਦਾ ਸਾਈਜ਼ ਵੱਡਾ ਹੋਣ ਕਾਰਨ ਇਨ੍ਹਾਂ ਸਮਾਰਟਫੋਨਜ਼ ਨੂੰ ਹੋਲਡ ਕਰਨ ’ਚ ਪਰੇਸ਼ਾਨੀ ਹੁੰਦੀ ਹੈ। ਨਾਲ ਹੀ ਔਰਤਾਂ ਦੀ ਹੈਂਡ ਹੈਲਥ ’ਤੇ ਵੀ ਅਸਰ ਪੈ ਰਿਹਾ ਹੈ।