ਇਸ ਸਾਲ 2 ਸਸਤੇ iPhone ਲਾਂਚ ਕਰੇਗੀ ਐਪਲ

01/03/2020 12:48:04 PM

ਗੈਜੇਟ ਡੈਸਕ– ਕਾਫੀ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਐਪਲ ਆਪਣੇ ਸਸਤੇ ਸਮਾਰਟਫੋਨ iPhone SE ਦੇ ਨਵੇਂ ਮਾਡਲ ’ਤੇ ਕੰਮ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੀ ਲਾਂਚਿੰਗ ਮਾਰਚ 2020 ’ਚ ਹੋ ਸਕਦੀ ਹੈ। ਜੇਕਰ ਤੁਸੀਂ ਵੀ ਇਸ ਸਸਤੇ ਆਈਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਕ ਖੁਸ਼ਖਬਰੀ ਹੈ। ਤਾਜ਼ਾ ਰਿਪੋਰਟ ਮੁਤਾਬਕ, ਐਪਲ ਇਕ ਨਹੀਂ, ਦੋ ਸਸਤੇ ਆਈਫੋਨ ਬਾਜ਼ਾਰ ’ਚ ਉਤਾਰੇਗੀ। 9to5Mac ਦੀ ਰਿਪੋਰਟ ਮੁਤਾਬਕ, ਕੰਪਨੀ iPhone SE 2 ਦੇ ਦੋ ਮਾਡਲਸ ਲੈ ਕੇ ਆਏਗੀ। ਐਪਲ ਨੇ ਆਪਣੀ ਸਪਲਾਈ ਚੇਨ ਤੋਂ ਦੋ ਵੱਖ-ਵੱਖ LCD ਸਕਰੀਨਾਂ ਮੰਗੀਆਂ ਹਨ। ਇਸ ਤੋਂ ਪਹਿਲਾਂ ਰਿਪੋਰਟ ਆਈ ਸੀ ਕਿ ਸਸਤੇ ਆਈਫੋਨ ਦਾ ਨਾਂ iPhone SE 2 ਦੀ ਥਾਂ iPhone 9 ਰੱਖਿਆ ਜਾ ਸਕਦਾ ਹੈ। 

ਅਜਿਹਾ ਹੋਵੇਗਾ ਡਿਸਪਲੇਅ ਦਾ ਡਿਜ਼ਾਈਨ
ਅਜਿਹੇ ’ਚ ਜੇਕਰ ਕੰਪਨੀ ਨਵਾਂ ਮਾਡਲ ਆਈਫੋਨ 9 ਸਾਰੀਜ਼ ਦਾ ਲਿਆਂਦੀ ਹੈ ਤਾਂ ਦੋਵਾਂ ਸਸਤੇ ਆਈਫੋਨ ਨੂੰ ਆਈਫੋਨ 9 ਅਤੇ ਆਈਫੋਨ 9 ਪਲੱਸ ਦੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸਾਲ 2017 ’ਚ ਕੰਪਨੀ ਨੇ ਇਕੱਠੇ ਤਿੰਨ ਸਮਾਰਟਫੋਨ- iPhone X, iPhone 8 ਅਤੇ iPhone 8 Plus ਲਾਂਚ ਕੀਤੇ ਸਨ। ਅਜਿਹੇ ’ਚ ਆਈਫੋਨ 9 ਨਾਂ ਨਾਲ ਅਜੇ ਤਕ ਕੋਈ ਐਪਲ ਫੋਨ ਨਹੀਂ ਆਇਆ। ਮੰਨਿਆ ਜਾ ਰਿਹਾ ਹੈ ਕਿ ਆਈਫੋਨ 9 ਸਾਈਜ਼ ਅਤੇ ਡਿਜ਼ਾਈਨ ਦੇ ਮਾਮਲੇ ’ਚ ਕੰਪਨੀ ਦੇ ਪੁਰਾਣੇ ਮਾਡਲਸ ਆਈਫੋਨ 8 ਅਤੇ ਆਈਫੋਨ 8 ਪਲੱਸ ਵਰਗਾ ਹੋ ਸਕਦਾ ਹੈ। 

ਸਸਤੇ ਆਈਫੋਨ ਦੀ ਡਿਸਪਲੇਅ ਸਾਈਜ਼ 5.5 ਇੰਚ ਜਾਂ 6.1 ਇੰਚ ਦਾ ਹੋ ਸਕਦਾ ਹੈ। ਇਕ ਹੋਰ ਰਿਪੋਰਟ ’ਚ ਕਿਹਾ ਗਿਆ ਸੀ ਕਿ ਮਾਰਚ ਦੇ ਅੰਤ ਤਕ ਲਾਂਚ ਹੋਣ ਵਾਲੇ ਇਸ ਆਈਫੋਨ ਦੀ ਸ਼ੁਰੂਆਤੀ ਕੀਮਤ 399 ਡਾਲਰ ਹੋ ਸਕਦੀ ਹੈ। ਉਥੇ ਹੀ Digitimes ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਦੀ ਦਿੱਗਜ ਕੰਪਨੀ ਐਪਲ ਸਾਲ 2020 ’ਚ ਕੁਲ 6 ਆਈਫੋਨ ਮਾਡਲਸ ਲਾਂਚ ਕਰ ਸਕਦੀ ਹੈ। ਦੱਸ ਦੇਈਏ ਕਿ ਐਪਲ ਨੇ ਆਈਫੋਨ ਐੱਸ.ਈ. ਨੂੰ ਸਾਲ 2016 ’ਚ ਲਾਂਚ ਕੀਤਾ ਸੀ। 


Related News