ਐਪਲ ਲਾਂਚ ਕਰ ਸਕਦੀ ਹੈ Foldable iPhone, ਪੇਟੇਂਟ ਤੋਂ ਹੋਇਆ ਖੁਲਾਸਾ

11/25/2017 9:33:59 AM

ਜਲੰਧਰ- ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਦੇ ਅਗਲੇ ਸਾਲ ਲਾਂਚ ਹੋਣ ਵਾਲੇ ਨਵੇਂ ਆਈਫੋਨ ਨਾਲ ਸੰਬੰਧਿਤ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ 'ਚ ਇਕ ਪੇਟੇਂਟ ਸਾਹਮਣੇ ਆਇਆ ਹੈ, ਜਿਸ ਨਾਲ ਇਹ ਪਤਾ ਚੱਲਦਾ ਹੈ ਕਿ ਕੰਪਨੀ ਸ਼ਾਇਦ ਫੋਲਡੇਬਲ ਆਈਫੋਨ 'ਤੇ ਕੰਮ ਕਰ ਰਹੀ ਹੈ। ਜਾਣਕਾਰੀ ਦੇ ਮੁਤਾਬਕ ਅਮਰੀਕੀ ਪੇਟੇਂਟ ਅਤੇ ਟ੍ਰੇਡਮਾਕਸ ਆਫਿਸ ਨੇ ਐਪਲ ਦਾ ਪੇਟੇਂਟ ਐਪਲੀਕੇਸ਼ਨ ਪਬਲਿਸ਼ ਕੀਤਾ ਹੈ, ਜਿਸ 'ਚ ਫੋਲਡੇਬਲ ਪੇਟੇਂਟ ਸਾਮਣੇ ਆਇਆ ਹੈ। 

 

 

 

 

ਇਸ ਪੇਟੇਂਟ 'ਚ ਦੱਸਿਆ ਗਿਆ ਹੈ ਕਿ ਇਕ ਇਲੈਕਟ੍ਰਾਨਿਕ ਡਿਵਾਈਸ 'ਚ ਕੋਈ ਹਿੱਸਾ ਹੋ ਸਕਦਾ ਹੈ, ਜੋ ਡਿਵਾਇਸ ਨੂੰ ਮੋੜਨ ਦਾ ਕੰਮ ਕਰ ਸਕੇ। ਇਸ ਪੇਟੇਂਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਡਿਵਾਈਸ 'ਚ ਮਾਈਕ੍ਰੋ OLED ਸਕਰੀਨ ਹੋਵੋਗੀ, ਜੋ ਆਈਫੋਨ ਐੱਕਸ 'ਚ ਦਿੱਤੀ ਗਈ OLED ਡਿਸਪਲੇਅ ਨੂੰ ਰਿਪੇਲਸ ਕਰੇਗੀ।

ਦੱਸ ਦੱਈਏ ਕਿ ਪਿਛਲੇ ਦੋ ਸਾਲਾਂ ਤੋਂ ਸੈਮਸੰਗ ਦੇ ਫੋਲਡੇਬਲ ਸਮਾਰਟਫੋਨ ਦੀਆਂ ਅਫਵਾਹਾਂ ਅਤੇ ਰਿਪੋਰਟਸ ਆ ਰਹੀਆਂ ਹਨ। ਕੰਪਨੀ ਨੇ ਲਗਭਗ ਇਹ ਸਾਫ ਵੀ ਕਰ ਦਿੱਤਾ ਹੈ ਕਿ ਮੁੜਨ ਵਾਲੀ ਸਕਰੀਨ ਨਾਲ ਸਮਾਰਟਫੋਨ ਲਿਆ ਰਹੀ ਹੈ।