ਐਪਲ ਨੇ Maps ਐਪਸ ’ਚ ਕੀਤਾ ਵੱਡਾ ਬਦਲਾਅ, ਗੂਗਲ ਨੂੰ ਮਿਲੇਗੀ ਸਖਤ ਟੱਕਰ

11/04/2018 12:08:36 PM

ਗੈਜੇਟ ਡੈਸਕ– ਟੈਕਨਾਲੋਜੀ ਦੀ ਦੁਨੀਆ ’ਚ ਗੂਗਲ ਅਤੇ ਐਪਲ ਨੂੰ ਇਕ-ਦੂਜੇ ਦਾ ਵਿਰੋਧੀ ਮੰਨਿਆ ਜਾਂਦਾ ਹੈ। ਜਿਥੇ ਹਾਰਡਵੇਅਰ ਅਤੇ ਸਮਾਰਟਫੋਨਸ ਦੀ ਦੁਨੀਆ ’ਚ ਐਪਲ ਪਹਿਲਾਂ ਤੋਂ ਹੀ ਟਾਪ ’ਤੇ ਕਾਬਜ਼ ਹੈ, ਗੂਗਲ ਦਾ ਸਾਫਟਵੇਅਰ ਦੇ ਖੇਤਰ ’ਚ ਆਪਣਾ ਦਬਦਬਾ ਹੈ ਪਰ ਕਦੋਂ ਕੌਣ ਕਿਸ  ਨੂੰ ਟੱਕਰ ਦੇ ਦੇਵੇ, ਕੋਈ ਕਹਿ ਨਹੀਂ ਸਕਦਾ। ਇਸ ਵਾਰ ਵੀ ਗੂਗਲ ਅਤੇ ਐਪਲ ਦੇ ਨਾਲ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ ਗੂਗਲ ਦੇ ਸਭ ਤੋਂ ਪ੍ਰਸਿੱਧ ਐਪਸ ’ਚੋਂ ਇਕ ‘ਗੂਗਲ ਮੈਪਸ’ ਨੂੰ ‘ਐਪਲ ਮੈਪਸ’ ਨੇ ਜ਼ਬਰਦਸਤ ਟੱਕਰ ਦਿੱਤੀ ਹੈ। 

ਐਪਲ ਦੀ ਮੈਪਸ ਡਿਵਿਜ਼ਨ ’ਚ ਕੰਮ ਕਰਨ ਵਾਲੇ ਇਕ ਸਾਬਕਾ ਕਰਮਚਾਰੀ ਜਸਟਿਨ ਓ ਬੇਰੀਨ (Justin O'Beirne) ਦੁਆਰਾ ਕੀਤੇ ਗਏ ਇਕ ਪੋਸਟ ਮੁਤਾਬਕ, Apple Maps ਹੁਣ Google Maps ਦੇ ਮੁਕਾਬਲੇ ਜ਼ਿਆਦਾ ਵਿਸਤਾਰ ਨਾਲ ਜਾਣਕਾਰੀ ਦਿੰਦਾ ਹੈ। ਇਹ ਨਾ ਸਿਰਫ ਰਸਤਿਆਂ ਦੀ ਜਾਣਕਾਰੀ ਦਿੰਦਾ ਹੈ ਸਗੋਂ ਇਮਾਰਤਾਂ ਦੀ ਬਣਾਵਟ ਅਤੇ ਵੈਜੀਟੇਸ਼ਨ ਕਵਰੇਜ ਬਾਰੇ ਵੀ ਜਾਣਕਾਰੀ ਦਿੰਦਾ ਹੈ।

 

ਜਸਟਿਨ ਨੇ ਸਾਈਟ ’ਤੇ ਕੁਝ ਜੀ.ਆਈ.ਐੱਫ. ਇਮੇਜਿਸ ਰਾਹੀਂ ਉਦਾਹਰਣ ਵੀ ਦਿੱਤੇ। ਇਕ ਖਾਸ ਖੇਤਰ ਦੇ ਪੁਰਾਣੇ ਲੁੱਕ ਨੂੰ ਐਪਲ ਮੈਪਸ ਨੇ ਨਵੇਂ ਡਿਜ਼ਾਈਨ ’ਚ ਕੰਪੇਅਰ ਕਰਦੇ ਹੋਏ ਜਸਟਿਨ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ’ਚ ਪਹਿਲਾਂ ਹਰੀਆਲੀ ਨਹੀਂ ਸੀ ਅਤੇ ਬੰਜਰ ਦਿਖਾਈ ਦਿੰਦੇ ਸਨ, ਉਹ ਹੁਣ ਹਰਿਆਲੀ ਨਾਲ ਭਰਪੂਰ ਹਨ ਅਤੇ ਜ਼ਿਆਦਾ ਕਲੀਅਰ ਨਜ਼ਰ ਆਉਂਦਾ ਹੈ। ਇੰਨਾ ਹੀ ਨਹੀਂ, ਐਪਲ ਮੈਪਸ ’ਚ ਹੁਣ ਛੋਟੇ ਸ਼ਹਿਰੀ ਇਲਾਕੇ ਪੂਰੀ ਤਰ੍ਹਾਂ ਸਾਫ ਨਜ਼ਰ ਆਉਂਦੇ ਹਨ। ਐਪਲ ਹੁਣ ਆਪਣੇ ਮੈਪਸ ਐਪ ਨੂੰ ਹੋਰ ਡੀਟੇਲਡ ਬਣਾ ਰਹੀ ਹੈ। ਹਾਲਾਂਕਿ ਇਸ ਵਿਚ ਕਵਰ ਹੋਣ ਵਾਲੇ ਖੇਤਰ ਦਾ ਦਾਇਰਾ ਵਧਾਉਣ ’ਚ ਥੋੜ੍ਹਾ ਟਾਈਮ ਲੱਗ ਸਕਦਾ ਹੈ। ਫਿਲਹਾਲ ਇਹ ਐਪ 3.1 ਫੀਸਦੀ ਏਰੀਆ ਕਵਰ ਕਰਦਾ ਹੈ ਪਰ ਐਪਲ 2019 ਤਕ ਇਸ ਨੂੰ 100 ਫੀਸਦੀ ਤਕ ਵਧਾਉਣਾ ਚਾਹੁੰਦੀ ਹੈ।