ਐਪਲ ਦੇਵੇਗੀ ਕਵਾਲਕਾਮ ਨੂੰ ਸਖਤ ਟੱਕਰ, ਬਣਾਵੇਗੀ ਆਪਣਾ ਮੌਡਮ

12/14/2018 10:28:51 AM

ਗੈਜੇਟ ਡੈਸਕ– ਐਪਲ ਨੇ ਚਿੱਪ ਨਿਰਮਾਤਾ ਕੰਪਨੀ ਕਵਾਲਕਾਮ ਨੂੰ ਟੱਕਰ ਦੇਣ ਲਈ ਆਪਣਾ ਮੌਡਮ ਤਿਆਰ ਕਰਨ ਦਾ ਫੈਸਲਾ ਕੀਤਾ ਹੈ, ਜੋ ਕਵਾਲਕਾਮ ਤੋਂ ਕਈ ਗੁਣਾ ਬਿਹਤਰ ਕੰਮ ਕਰੇਗਾ।

ਰਿਪੋਰਟ ਅਨੁਸਾਰ ਐਪਲ ਆਪਣਾ ਫਿਜੀਕਲ ਨੈੱਟਵਰਕਿੰਗ ਹਾਰਡਵੇਅਰ ਬਣਾਵੇਗੀ, ਜਿਸ ਦੇ ਲਈ ਇਕ ਇੰਜੀਨੀਅਰ ਨੂੰ ਕੈਲੀਫੋਰਨੀਆ ਦੇ ਸਾਂਤਾ ਕਲਾਰਾ ਤੇ ਦੂਜੇ ਨੂੰ ਸਾਨ ਡਿਆਗੋ ’ਚ ਨਿਯੁਕਤ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸੇ ਜਗ੍ਹਾ ’ਤੇ ਕਵਾਲਕਾਮ ਕੰਪਨੀ ਵੀ ਸਥਾਪਤ ਹੈ, ਮਤਲਬ ਸਿੱਧੇ ਤੌਰ ’ਤੇ ਐਪਲ ਕਵਾਲਕਾਮ ਦੇ ਕਰਮਚਾਰੀਆ ਨੂੰ ਆਪਣੇ ਵੱਲ ਖਿੱਚ ਰਹੀ ਹੈ।

ਐਪਲ ਬਣਾਵੇਗੀ ਭਵਿੱਖ ਦੇ iPhones ਨੂੰ ਬਿਹਤਰ
‘ਦਿ ਵਰਜ’ ਦੀ ਰਿਪੋਰਟ ਅਨੁਸਾਰ ਐਪਲ ਸਿਰਫ ਖੁਦ ਦਾ ਮੌਡਮ ਹੀ ਨਹੀਂ ਬਣਾਵੇਗੀ, ਸਗੋਂ ਭਵਿੱਖ ਦੇ iPhones ਨੂੰ ਬਿਹਤਰ ਬਣਾਉਣ ’ਤੇ ਵੀ ਕੰਮ ਕਰੇਗੀ। ਆਸ ਹੈ ਕਿ ਇਸ ਮੌਡਮ ਨੂੰ ਬਣਾਉਣ ਵਿਚ ਕੁਝ ਸਾਲ ਤਾਂ ਲੱਗਣਗੇ ਹੀ, ਜਿਸ ਤੋਂ ਬਾਅਦ ਕੰਪਨੀ ਮੌਡਮ ਲਈ ਸਪਲਾਈ ਕਰਨ ਵਾਲੀ ਮੌਜੂਦਾ ਪਾਰਟਨਰ ਇਨਟੈੱਲ ਨੂੰ ਛੱਡ ਸਕਦੀ ਹੈ।