ਮੈਕਬੁੱਕ ਪ੍ਰੋ ਚਲਾਉਣ ’ਚ ਆ ਰਹੀ ਹੈ ਸਮੱਸਿਆ

01/24/2019 10:51:32 AM

ਗੈਜੇਟ ਡੈਸਕ– ਐਪਲ ਮੈਕਬੁੱਕ ਪ੍ਰੋ ਯੂਜ਼ਰਜ਼ ਨੂੰ ਵੱਖਰੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ। iFixit ਦੀ ਰਿਪੋਰਟ ਅਨੁਸਾਰ ਮੈਕਬੁੱਕ ਪ੍ਰੋ-ਓਨਰਜ਼ ਨੇ ਦੱਸਿਆ ਕਿ ਇਸ ਦੀ ਸਕਰੀਨ ਹੇਠਾਂ ਵੱਲ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ। ਯੂਜ਼ਰਜ਼ ਨੇ ਇਸ ਸਮੱਸਿਆ ਨੂੰ ‘‘stage light effect’’ ਦੱਸਿਆ ਹੈ। ਉਂਝ ਤਾਂ ਇਹ ਸਮੱਸਿਆ ਵੱਡੇ ਪੈਮਾਨੇ ’ਤੇ ਸਾਹਮਣੇ ਨਹੀਂ ਆਈ ਪਰ ਇੰਨੇ ਮਹਿੰਗੇ ਲੈਪਟਾਪ ਵਿਚ ਇਸ ਤਰ੍ਹਾਂ ਦੀ ਦਿੱਕਤ ਆਉਣੀ ਹੈਰਾਨੀ ਦੀ ਗੱਲ ਹੈ। ਇਸ ਮਾਮਲੇ ਨੂੰ ਲੈ ਕੇ ਫੋਟੋ ਵੀ ਜਾਰੀ ਕੀਤੀ ਗਈ ਹੈ, ਜਿਸ ਨੂੰ ਤੁਸੀਂ ਦੇਖ ਸਕਦੇ ਹੋ।

ਮਹਿੰਗੀ ਹੈ ਮੁਰੰਮਤ
ਰਿਪੋਰਟ ਅਨੁਸਾਰ ਜੇ ਇਹ ਸਮੱਸਿਆ ਦੂਰ ਨਾ ਕੀਤੀ ਗਈ ਤਾਂ ਮੈਕਬੁੱਕ ਪ੍ਰੋ ਦੇ ਕੰਪਲੈਕਸ ਡਿਜ਼ਾਈਨ ਦਾ ਹੋਣ ਕਾਰਨ ਇਸ ਦਾ ਖਰਚਾ 600 ਡਾਲਰ (ਲਗਭਗ 42 ਹਜ਼ਾਰ ਰੁਪਏ) ਦੇ ਲਗਭਗ ਰਹੇਗਾ, ਜੋ ਕਾਫੀ ਜ਼ਿਆਦਾ ਹੈ। ਇਸੇ ਲਈ ਐਪਲ ਨੂੰ ਰਿਪੇਅਰ ਪ੍ਰੋਗਰਾਮ ਚਲਾਉਣ ਦੀ ਅਪੀਲ ਕਰਨਾ ਹੀ ਸਹੀ ਰਹੇਗਾ ਪਰ ਇਸ ਦੇ ਲਈ ਆਨਲਾਈਨ ਪਟੀਸ਼ਨ ’ਤੇ ਇਸ ਸਮੱਸਿਆ ਦੇ ਸ਼ਿਕਾਰ 2220 ਲੋਕਾਂ ਦੇ ਦਸਤਖਤਾਂਂ ਦੀ ਲੋੜ ਹੈ।

ਪਹਿਲਾਂ ਵੀ ਆ ਚੁੱਕੀ ਹੈ ਸਮੱਸਿਆ
ਇਸੇ ਤਰ੍ਹਾਂ ਦੀ ਸਮੱਸਿਆ ਪਹਿਲਾਂ ਮੈਕਬੁੱਕ ਪ੍ਰੋ ਦੇ ਕੀ-ਬੋਰਡ ਵਿਚ ਵੀ ਦੇਖੀ ਗਈ ਹੈ। ਮੈਕਬੁੱਕ ਪ੍ਰੋ ਦੇ ਨਵੇਂ ਬਟਰਫਲਾਈ ਕੀ-ਬੋਰਡ ਡਿਜ਼ਾਈਨ ਬਾਰੇ ਯੂਜ਼ਰਜ਼ ਨੇ ਦੱਸਿਆ ਸੀ ਕਿ ਇਸ ਦੇ ਬਟਨਾਂ ਵਿਚ ਮਿੱਟੀ ਫਸ ਰਹੀ ਹੈ, ਜਿਸ ਨਾਲ ਜਦੋਂ ਉਹ ਇਨ੍ਹਾਂ ਦੀ ਵਰਤੋਂ ਕਰਦੇ ਹਨ ਤਾਂ ਆਵਾਜ਼ ਆਉਂਦੀ ਹੈ।