ਐਪਲ ਨੇ ਲਾਂਚ ਕੀਤੀ ਨਵੀਂ ਮੈਕ ਬੁੱਕ, ਜਾਣੋ ਕੀਮਤ
Tuesday, Jun 06, 2017 - 01:25 AM (IST)

ਨਵੀਂ ਦਿੱਲੀ— ਅਮਰੀਕਾ ਦੀ ਕੰਪਨੀ ਐਪਲ ਦਾ 28ਵਾਂ ਸਲਾਨਾ ਵਰਲਡ ਵਾਈਡ ਡਿਵੈਲਪਰਜ਼ ਸੰਮੇਲਨ ਕੈਲੀਫੋਰਨੀਆ ਦੇ ਸੈਨ ਜੋਸ ਦੇ ਮੈਕੇਨਰੀ ਕਨਵੈਂਸ਼ਨ ਸੈਂਟਰ 'ਚ ਸ਼ੁਰੂ ਹੋ ਗਿਆ ਹੈ। ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਇਨਾਗਰਲ ਸਪੀਚ 'ਚ ਕਿਹਾ ਕਿ ਕੰਪਨੀ ਨੇ 6 ਵੱਡੇ ਐਲਾਨ ਕੀਤੇ ਹਨ, ਜਿਸ 'ਚ ਐਪਲ ਨੇ ਨਵੀਂ ਮੈਕ ਬੁੱਕ ਵੀ ਸ਼ਾਮਲ ਕੀਤੀ ਹੈ। ਜਿਸ ਦੀ ਕੀਮਤ 1299 ਤੋਂ ਲੈ ਕੇ 2399 ਡਾਲਰ ਤਕ ਹੈ।
ਐਪਲ ਨੇ ਇਸ ਇਵੈਂਟ 'ਚ 10.5 ਇੰਚ ਦੇ ipad pro ਨੂੰ ਲਾਂਚ ਕਰ ਦਿੱਤਾ ਹੈ। ipad pro ਬਿਹਤਰ ਵਿਜ਼ੁਅਲ ਯੂਜ਼ਰ ਐਕਸਪੀਰੀਅਨਜ਼ ਦੇਵੇਗਾ। ਇਸ 'ਚ ਐਪਲ ਪੈਂਸਿਲ ਦਾ ਵੀ ਚੰਗੀ ਤਰ੍ਹਾਂ ਵਰਤੋਂ ਕੀਤਾ ਜਾ ਸਕੇਗਾ। ਇਸ 'ਚ A10 X Fusion CPU ਤੋਂ ਇਲਾਵਾ GPU ਲੱਗਾ ਹੋਵੇਗਾ। ਜੋ ਪੁਰਾਣੇ ਵਾਲੇ CPU ਦੇ ਮੁਕਾਬਲੇ 40 ਫੀਸਦੀ ਬਿਹਤਰ ਪਰਫਾਰਮੈਂਸ ਦੇਵੇਗਾ। ਨਵੇਂ ipad pro 'ਚ ਬਿਹਤਰੀਨ ਡਿਸਪਲੇਅ ਲੱਗੀ ਹੈ। ਇਸ 'ਚ 600 nits ਬ੍ਰਾਈਟਨੇਸ ਹੈ ਅਤੇ ਇਹ ਐੱਚ.ਡੀ.ਆਰ. ਵੀਡੀਓ ਪਲੇਅਬੈਕ ਨੂੰ ਸਪੋਰਟ ਕਰੇਗਾ।
ਨਵੇਂ ipad pro 'ਚ ਬੈਟਰੀ ਦੀ ਲਾਈਫ 10 ਘੰਟੇ ਹੋਵੇਗੀ। ਇਸ 'ਚ 12 MP ਦਾ ਕੈਮਰਾ ਸਿਸਟਮ ਹੋਵੇਗਾ ਜੋ 4K- ਰੈਜੋਲੇਸ਼ਨ ਵੀਡੀਓ ਨੂੰ ਕੈਪਚਰ ਅਤੇ ਐਡਿਟ ਕਰ ਸਕਦਾ ਹੈ। ਫਰੰਟ ਕੈਮਰੇ ਨੂੰ ਵਧਾਇਆ ਗਿਆ ਹੈ ਅਤੇ ਇਹ 7MP ਯੂਨਿਟ ਹੈ। ipad pro ਦੇ ਦੋਵੇਂ ਮਾਡਲਜ਼ (10.5 ਇੰਚ ਅਤੇ 12.9 ਇੰਚ) 'ਚ 64 ਜੀ.ਬੀ. ਬੇਸ ਸਟੋਰੇਜ ਹੈ ਇਸ ਦੀ ਕੀਮਤ 649 ਡਾਲਰ ਮਤਲਬ ਕਰੀਬ 42 ਹਜ਼ਾਰ ਰੁਪਏ ਅਤੇ 799 ਡਾਲਰ ਮਤਲਬ ਕਰੀਬ 51 ਹਜ਼ਾਰ ਰੁਪਏ ਹੈ।