ਆ ਰਿਹੈ ਸੈਲਫੀ ਦਾ ਅਪਗ੍ਰੇਡ ਵਰਜ਼ਨ Slofie, ਜਾਣੋ ਕਿਵੇਂ ਕਰਦਾ ਹੈ ਕੰਮ

09/20/2019 11:31:39 AM

ਗੈਜੇਟ ਡੈਸਕ– ਅਮਰੀਕੀ ਟੈੱਕ ਕੰਪਨੀ ਐਪਲ ਨੇ ਹਾਲ ਹੀ ’ਚ ਆਈਫੋਨ 11 ਸੀਰੀਜ਼ ਦੇ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਨੂੰ ਲਾਂਚ ਕੀਤਾ ਹੈ। ਲਾਂਚ ਦੌਰਾਨ ਕੰਪਨੀ ਨੇ ਸਲੋਫੀ ਦਾ ਸਲੋਗਨ ਪੇਸ਼ ਕੀਤਾ ਸੀ। ਸੂਤਰਾਂ ਦੀ ਮੰਨੀਏ ਤਾਂ ਹੁਣ ਐਪਲ ਦੇ ਯੂਜ਼ਰਜ਼ ਲੇਟੈਸਟ ਆਈਫੋਨ ਨਾਲ ਸੈਲਫੀ ਦੇ ਅਪਗ੍ਰੇਡ ਵਰਜ਼ਨ ਸਲੋਫੀ ਨੂੰ ਕੈਪਚਰ ਕਰ ਸਕਣਗੇ। ਦਿ ਵਰਜ਼ ਦੀ ਰਿਪੋਰਟ ਮੁਤਾਬਕ, ਸ਼ੁੱਕਰਵਾਰ ਨੂੰ ਐਪਲ ਨੇ ਸਲੋਫੀ ਨੂੰ ਟ੍ਰੇਡਮਾਰਕ ਦੇ ਰੂਪ ’ਚ ਲਿਆਉਣ ਲਈ ਅਰਜ਼ੀ ਦਿੱਤੀ ਸੀ। ਇਸ ਦਾ ਸਿੱਧਾ ਮਤਲਬ ਹੈ ਕਿ ਕੰਪਨੀ ਨੇ ਆਪਣੀ ਕੈਮਰਾ ਤਕਨੀਕ ਨੂੰ ਬਿਹਤਰ ਬਣਾਇਆ ਹੈ। 

ਕੀ ਹੁੰਦੀ ਹੈ ਸਲੋਫੀ
ਸਲੋਫੀ ਸਲੋਅ ਮੋਸ਼ਨ ਵੀਡੀਓ ਹੁੰਦੀ ਹੈ, ਜਿਸ ਨੂੰ ਫੋਨ ਦੇ ਫਰੰਟ ਕੈਮਰੇ ਨਾਲ ਸ਼ੂਟ ਕੀਤਾ ਜਾਂਦਾ ਹੈ। ਉਥੇ ਹੀ ਆਈਫੋਨ 11 ਦੇ ਯੂਜ਼ਰਜ਼ 120 ਫਰੇਮ ਪ੍ਰਤੀ ਸੈਕਿੰਡ ਰਾਹੀਂ ਸਲੋਫੀ ਬਣਾ ਸਕਣਗੇ। ਕੰਪਨੀ ਸਲੋਫੀ ਸ਼ਬਦ ਲਈ ਆਈਫੋਨ 11 ਦੇ ਨਵੇਂ ਕੈਮਰਾ ਫੀਚਰ ਨੂੰ ਪ੍ਰਮੋਟ ਕਰ ਰਹੀ ਹੈ। ਉਥੇ ਹੀ ਕੰਪਨੀ ਨੇ ਆਈਫੋਨ 11 ਦੇ ਕੈਮਰਾ ਐਪ ’ਚ ਸਲੋਅ ਮੋਸ਼ਨ ਵੀਡੀਓ ਦੇ ਨਾਂ ਨਾਲ ਇਸ ਫੀਚਰ ਨੂੰ ਦਿੱਤਾ ਹੈ। ਆਈਫੋਨ ਦੇ ਬੈਕ ਅਤੇ ਫਰੰਟ ਕੈਮਰੇ ਰਾਹੀਂ ਸਲੋਅ ਮੋਸ਼ਨ ਵੀਡੀਓ ਨੂੰ ਕੈਪਚਰ ਕੀਤਾ ਜਾਵੇਗਾ। ਦੱਸ ਦੇਈਏਕਿ ਐਪਲ ਨੇ ਸਲੋਫੀ ਦੇ ਪੇਟੈਂਟ ਲਈ 400 ਡਾਲਰ ਦਾ ਭੁਗਤਾਨ ਕੀਤਾ ਹੈ।