iPhone 15 ਦੇ ਨਾਲ EarPods ''ਚ ਵੀ ਮਿਲੇਗਾ USB ਟਾਈਪ-ਸੀ ਪੋਰਟ! ਜਾਣੋ ਕੀ ਹੈ ਕੰਪਨੀ ਦਾ ਪਲਾਨ

05/02/2023 3:29:36 PM

ਗੈਜੇਟ ਡੈਸਕ- ਆਈਫੋਨ ਨਿਰਮਾਤਾ ਐਪਲ ਕਥਿਤ ਤੌਰ 'ਤੇ ਵਾਇਰਡ ਈਅਰਪੌਡਸ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਆਉਣ ਵਾਲੀ ਆਈਫੋਨ 15 ਸੀਰੀਜ਼ ਦੇ ਨਾਲ ਯੂ.ਐੱਸ.ਬੀ. ਟਾਈਪ-ਸੀ ਕੁਨੈਕਟਰ ਨੂੰ ਸਪੋਰਟ ਕਰਦਾ ਹੈ। ਐਪਲ ਦੇ ਪਹਿਲਾਂ ਤੋਂ ਹੀ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ ਆਈਫੋਨ ਨੂੰ ਲਾਂਚ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ। ਦੱਸ ਦੇਈਏ ਕਿ ਐਪਲ ਅਜੇ ਵੀ ਵਾਇਰਡ ਈਅਰਬਡਸ ਵੇਚਦੀ ਹੈ, ਜੋ ਜਾਂ ਤਾਂ ਲਾਈਟਨਿੰਗ ਕੁਨੈਕਟਰ ਜਾਂ 3.5 ਮਿ.ਮੀ. ਹੈੱਡਫੋਨ ਜੈੱਕ ਐਡਾਪਟਰ ਦੇ ਨਾਲ ਆਉਂਦੇ ਹਨ। ਹਾਲਾਂਕਿ, 2016 'ਚ ਟੈੱਕ ਦਿੱਗਜ ਦੁਆਰਾ ਲਾਂਚ ਕੀਤੇ ਗਏ ਵਾਇਰਲੈੱਸ ਏਅਰਪੌਡਸ ਦੇ ਮੁਕਾਬਲੇ ਉਨ੍ਹਾਂ ਦੀ ਵਰਤੋਂ ਹੁਣ ਘੱਟ ਹੁੰਦੀ ਹੈ। 

ਟਿਪਸਟਰ ਨੇ ਕੀਤਾ ਖੁਲਾਸਾ

ਇਕ ਭਰੋਸੇਯੋਗ ਟਿਪਸਟਰ ShrimpApplePro ਨੇ ਟਵਿਟਰ 'ਤੇ ਖੁਲਾਸਾ ਕੀਤਾ ਹੈ ਕਿ ਐਪਲ ਨੇ ਯੂ.ਐੱਸ.ਬੀ. ਟਾਈਪ-ਸੀ ਕੁਨੈਕਟਰ ਦੇ ਨਾਲ ਵਾਇਰਡ ਈਅਰਪੌਡਸ ਦਾ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਐੱਮ.ਐੱਫ.ਆਈ. ਯੂ.ਐੱਸ.ਬੀ. ਟਾਈਪ-ਸੀ ਕੇਬਲ ਵੀ ਬਣਾ ਰਹੀ ਹੈ। ਦੱਸ ਦੇਈਏ ਕਿ ਟਿਪਸਟਰ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਫਾਕਸਕਾਨ ਨੇ ਪਹਿਲਾਂ ਹੀ ਈਅਰਪੌਡਸ ਅਤੇ ਯੂ.ਐੱਸ.ਬੀ. ਟਾਈਪ-ਸੀ ਕੇਬਲ ਵਰਗੀ ਅਸੈਸਰੀਜ਼ ਦਾ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਯੂ.ਐੱਸ.ਬੀ. ਟਾਈਪ-ਸੀ ਚਾਰਜਰ

ਟੀ.ਐੱਫ. ਇੰਟਰਨੈਸ਼ਨਲ ਸਕਿਓਰਿਟੀ ਦੇ ਵਿਸ਼ਲੇਸ਼ਕ ਮਿੰਗ-ਚੀ ਕੁਓ ਦੇ ਹਵਾਲੇ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਆਉਣ ਵਾਲੇ ਆਈਫੋਨ 15 ਮਾਡਲ 'ਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਐੱਮ.ਐੱਫ.ਆਈ.-ਸਰਟੀਫਾਈਡ ਚਾਰਜਰ ਦੇ ਨਾਲ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਇਹ ਵੀ ਦਾਅਵਾ ਹੈ ਕਿ ਕੰਪਨੀ ਕਥਿਤ ਤੌਰ 'ਤੇ 2023 ਦੀ ਦੂਜਾ ਤਿਮਾਹੀ, ਤੀਜੀ ਤਿਮਾਹੀ 'ਤੇ 20 ਵਾਟ ਯੂ.ਐੱਸ.ਬੀ. ਟਾਈਪ-ਸੀ ਚਾਰਜਰ ਦੀ ਮੰਗ 'ਚ ਵਾਧੇ ਬਾਰੇ ਸੋਚ ਰਹੀ ਹੈ।

Rakesh

This news is Content Editor Rakesh