ਐਪਲ ਆਈਫੋਨ XS ਦਾ ਐਂਡ੍ਰਾਇਡ ਸਮਾਰਟਫੋਨਜ਼ ਦੇ ਨਾਲ ਕੰਪੀਟਿਸ਼ਨ

09/15/2018 5:58:26 PM

ਗੈਜੇਟ ਡੈਸਕ- ਅਮਰੀਕੀ ਕੰਪਨੀ ਐਪਲ ਦੇ ਨਵੇਂ ਆਈਫੋਨਜ਼ ਨੂੰ ਆਪਣੇ ਪਾਵਰਫੁੱਲ ਪ੍ਰੋਸੈਸਰ, ਡਿਜ਼ਾਈਨ ਤੇ ਲੇਟੈਸਟ ਫੀਚਰਸ ਦੇ ਚਲਦੇ ਹਮੇਸ਼ਾ ਤੋਂ ਮਾਰਕੀਟ ਤੋਂ ਕਾਫ਼ੀ ਪ੍ਰੋਤਸਾਹਨ ਮਿਲਦਾ ਹੈ। ਉਥੇ ਹੀ ਐਂਡ੍ਰਾਇਡ ਸੈਂਟਰਡ ਪ੍ਰੈਸ ਆਮ ਤੌਰ 'ਤੇ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਦੀ ਹੈ ਕਿ ਨਵੇਂ ਆਈਫੋਨ ਦੇ 'ਚ ਦਿੱਤੇ ਗਏ ਫੀਚਰਸ ਐਂਡ੍ਰਾਇਡ ਡਿਵਾਈਸਿਸ 'ਚ ਮਹੀਨੇ ਜਾਂ ਸਾਲ ਪਹਿਲਾਂ ਸ਼ਾਮਿਲ ਹੁੰਦੇ ਹਨ।  ਉਥੇ ਹੀ ਅਕਸਰ ਅਜਿਹਾ ਦੇਖਣ ਨੂੰ ਮਿਲਦਾ ਹੈ ਜ਼ਿਆਦਾਤਰ iOS ਯੂਜ਼ਰ ਜਦ ਐਪਲ ਦੇ ਈਕੋਸਿਸਟਮ ਤੋਂ ਸ਼ਾਮਲ ਹੁੰਦੇ ਹਨ ਤਾਂ ਉਹ ਦੁਬਾਰਾ ਐਂਡ੍ਰਾਇਡ 'ਤੇ ਸਵਿੱਚ ਕਰਨ ਦੀ ਇੱਛਾ ਨਹੀਂ ਰੱਖਦੇ ਮਤਲਬ ਉਹ ਐਂਡ੍ਰਾਇਡ ਪਲੇਟਫਾਰਮ 'ਤੇ ਜਾਣਾ ਨਹੀਂ ਚਾਹੁੰਦੇ। ਉਥੇ ਹੀ Android OEMs ਦੇ ਮੁਤਾਬਕ ਇਸ ਹਫਤੇ ਲਾਂਚ ਹੋਏ ਨਵੇਂ ਆਈਫੋਨ ਨੂੰ ਸੈਮਸੰਗ, ਹੁਵਾਵੇ ਤੇ ਐੱਲ. ਜੀ ਦੇ ਸਮਾਰਟਫੋਨਸ ਕੁਝ ਹੱਦ ਤੱਕ ਟੱਕਰ ਦੇ ਰਹੇ ਹਨ। ਇਸ ਸਮੇਂ ਨਵੇਂ ਆਈਫੋਨ ਦੀ ਮੁਕਾਬਲੇ 'ਚ ਸੈਮਸੰਗ ਗਲੈਕਸੀ ਨੋਟ 9 ਨੂੰ ਮਜਬੂਤ ਦਾਵੇਦਾਰ ਮੰਨਿਆ ਜਾ ਰਿਹਾ ਹੈ, ਉਥੇ ਹੀ Huawei P20 Pro ਦਾ ਵੀ ਇਸ ਮੁਕਾਬਲੇਬਾਜ 'ਚ ਆਪਣਾ ਇਕ ਅਲਗ ਥਾਂ ਹੈ। LG V35 ThinQ ਵੀ ਦੇਖਣ 'ਚ ਆਈਫੋਨ ਵਰਗਾ ਹੀ ਹੈ। ਦੂਜੇ ਪਾਸੇ ਕੁਝ ਹਫਤੇ ਪਹਿਲਾਂ ਲਾਂਚ ਹੋਇਆ Sony Xperia XZ3 ਆਈਫੋਨ ਦਾ ਚੰਗਾ ਮੰਨਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਐਪਲ iPhone XS ਤੇ ਐਂਡ੍ਰਾਇਡ ਦੇ ਮੁਕਾਬਲੇ ਦੇ ਬਾਰੇ 'ਚ . ..

ਡਿਸਪਲੇ ਤੇ ਰੈਜ਼ੋਲਿਊਸ਼ਨ
ਐਪਲ iPhone XS ਦੀ ਡਿਸਪਲੇ 5.8-ਇੰਚ OLED ਹੈ ਉਥੇ ਹੀ LG V35 ThinQ ਅਤੇ Sony Xperia XZ3 'ਚ 6-ਇੰਚ ਦੀ ਡਿਸਪਲੇਅ ਹੈ। ਇਸ ਦੇ ਨਾਲ ਹੀ Huawei P20 Pro 'ਚ 6.1 ਇੰਚ ਤੇ Galaxy Note 9 'ਚ 6.4 ਇੰਚ ਦੀ ਡਿਸਪਲੇਅ ਹੈ। ਜਦੋਂ ਕਿ Xperia XZ3 'ਚ ਬਿਨਾਂ ਨੌਚ ਦੇ ਨਾਲ 6 ਇੰਚ ਦੀ ਡਿਸਪਲੇਅ ਮੌਜੂਦ ਹੈ। ਉਥੇ ਹੀ ਰੈਜ਼ੋਲਿਊਸ਼ਨ ਦੀ ਗੱਲ ਕਰੀਏ ਤਾਂ iPhone XS ਦੀ 2,436x1,125, Galaxy Note 9 ਦੀ 2,960x1,440, LG V35 ਤੇ Xperia XZ3 ਦੀ 2,880x1,440 ਹੈ। ਉਥੇ ਹੀ ਸਿਰਫ P20 Pro ਦੀ ਰੈਜ਼ੋਲਿਊਸ਼ਨ 2,240x1,080 ਹੈ ਜੋ ਕਿ iPhone XS ਤੋਂ ਘੱਟ ਹੈ।

ਚਿੱਪਸੈੱਟ
ਐਪਲ iPhone XS 'ਚ ਕੰਪਨੀ ਨੇ A12 Bionic ਚਿਪਸੈੱਟ ਦਿੱਤੀ ਹੈ ਜੋ ਕਿ 7-ਨੈਨੋਮੀਟਰ ਡਿਜ਼ਾਈਨ ਦੇ ਨਾਲ ਹੈ। ਹਾਲਾਂਕਿ ਇਸ ਚਿੱਪਸੈੱਟ ਦਾ ਅਜੇ ਬੈਂਚਮਾਰਕ ਸਕੋਰ ਸਾਹਮਣੇ ਨਹੀਂ ਆਇਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਨਵੀਂ ਚਿੱਪਸੈੱਟ ਇਸ ਸਮੇਂ ਦੇ ਸਾਰੇ ਐਂਡ੍ਰਾਇਡ ਡਿਵਾਈਸਿਸ ਤੋਂ ਬਿਹਤਰ ਹੈ। ਐਪਲ ਨੇ ਕਿਹਾ ਹੈ ਕਿ ਇਸ ਨਵੀਂ ਡਿਵਾਈਸ 'ਚ ਦਿੱਤੇ ਗਏ ਨਵੇਂ ਚਿਪਸੈੱਟ ਨਾਲ ਆਈਫੋਨ ਦੀ ਬੈਟਰੀ ਪਰਫਾਰਮੈਨਸ ਪਹਿਲਾਂ ਤੋਂ ਬਿਹਤਰ ਹੋਵੇਗੀ। ਹਾਲਾਂਕਿ ਕੰਪਨੀ ਨੇ ਇਸ 'ਚ 2,800mAh ਦੀ ਬੈਟਰੀ ਦਿੱਤੀ ਹੈ ਜੋ ਕਿ ਬਾਕੀ ਦੇ ਐਂਡ੍ਰਾਇਡ ਸਮਾਰਟਫੋਨਸ ਦੀ ਤੁਲਨਾ 'ਚ ਕਾਫ਼ੀ ਘੱਟ ਹੈ।  ਦੱਸ ਦੇਈਏ ਕਿ Galaxy Note 9 ਅਤੇ P20 Pro 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ।

ਰੈਮ
iPhone XS 'ਚ ਐਪਲ ਨੇ 4GB ਰੈਮ ਦਿੱਤੀ ਹੈ ਜਦ ਕਿ Galaxy Note 9 ਦਾ ਟਾਪ ਮਾਡਲ 'ਚ ਇਸ ਦੀ ਤੁਲਨਾ 'ਚ ਦੁੱਗਣੀ ਰੈਮ ਦਿੱਤੀ ਗਈ ਹੈ। ਜਿਸ ਦੇ ਨਾਲ ਕੰਪਨੀ ਦੁਆਰਾ ਇਸ ਨਵੇਂ ਆਈਫੋਨ 'ਚ 4GB ਰੈਮ ਨੂੰ ਦਿੱਤੇ ਜਾਣਾ ਕਾਫ਼ੀ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਨਵੇਂ ਆਈਫੋਨ 'ਚ ਮਾਈਕ੍ਰੋ ਐੈੱਸ. ਡੀ ਕਾਰਡ ਸਲਾਟ ਤੇ ਹੈੱਡਫੋਨ ਜੈੱਕ ਨਹੀਂ ਦਿੱਤਾ ਹੈ।

ਕੈਮਰਾ
ਫੋਟੋਗਰਾਫੀ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਨਵੇਂ ਆਈਫੋਨ ਦਾ ਕੈਮਰਾ ਹੁਣ ਤੱਕ ਦੇ ਸਾਰਿਆਂ ਸਮਾਰਟਫੋਨਸ ਤੋਂ ਬਿਹਤਰ ਹੈ। ਹਾਲਾਂਕਿ ਇਸ ਨਵੇਂ ਕੈਮਰੇ ਨੂੰ ਅਜੇ ਤੱਕ DxOMark 'ਤੇ ਰੇਟ ਨਹੀਂ ਕੀਤਾ ਗਿਆ। ਮਤਲਬ ਇਸ ਰੇਟਿੰਗ ਤੋਂ ਪਹਿਲਾਂ ਨਵੇਂ ਆਈਫੋਨ ਦੇ ਕੈਮਰੇ ਦੇ ਬਾਰੇ 'ਚ ਹੁਣ ਕੁਝ ਕਿਹਾ ਨਹੀਂ ਜਾ ਸਕਦਾ। ਉਥੇ ਹੀ Huawei P20 Pro 'ਚ ਟ੍ਰਿਪਲ ਕੈਮਰਾ ਲੈਂਨਜ਼ ਦਿੱਤਾ ਗਿਆ ਜੋ ਕਿ ਇਸ ਸਮੇਂ ਮਾਰਕੀਟ 'ਚ ਮੌਜੂਦ ਸਾਰੇ ਸਮਾਰਟਫੋਨਸ ਤੋਂ ਅਲਗ ਤੇ ਬਿਹਤਰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ DxOMark 'ਚ Galaxy Note 9 ਨੂੰ ਇਸ ਮਾਮਲੇ 'ਚ ਤੀਸਰੇ ਨੰਬਰ ਦੀ ਰੇਟਿੰਗ ਮਿਲੀ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਕੈਮਰੇ ਦੇ ਮਾਮਲੇ 'ਚ ਕਈ ਐਂਡ੍ਰਾਇਡ ਸਮਾਰਟਫੋਨਸ ਹਨ ਜੋ ਨਵੇਂ ਆਈਫੋਨ ਨੂੰ ਕੜੀ ਟੱਕਰ ਦੇ ਰਹੇ ਹਨ। 

ਹੈੱਡਫੋਨ ਜੈੱਕ
ਕਿਸੇ ਨੇ ਵੀ iPhone XS 'ਚ ਹੈੱਡਫੋਨ ਜੈੱਕ ਨੂੰ ਸ਼ਾਮਿਲ ਨਾ ਕੀਤੇ ਜਾਣ ਦੀ ਉਮੀਦ ਨਹੀਂ ਕੀਤੀ ਸੀ। ਕਈ ਲੋਕ ਹੁਣ ਵੀ ਲੋਕ ਨਵੇਂ ਆਈਫੋਨ 'ਚ ਹੈੱਡਫੋਨ ਜੈੱਕ ਨੂੰ ਸ਼ਾਮਿਲ ਕਰਨ ਦੇ ਪੱਖ 'ਚ ਹਨ। ਉਥੇ ਹੀ ਦੂਜੇ ਪਾਸੇ Galaxy Note 9 ਤੇ LG V35 ThinQ ਸਮਾਰਟਫੋਨਸ legacy” ਹੈੱਡਫੋਨ ਨੂੰ ਸਪੋਰਟ ਕਰਦੇ ਹਨ। ਇਸ ਦੇ ਨਾਲ ਹੀ V35 ThinQ 'ਚ ਬਿਲਡ ਇਸ Quad 413 ਨੂੰ ਦਿੱਤਾ ਗਿਆ ਹੈ ਜਿਸ ਦੇ ਨਾਲ ਯੂਜ਼ਰਸ ਨੂੰ ਕਾਫ਼ੀ ਬਿਹਤਰ ਅਨੁਭਵ ਮਿਲੇਗਾ।  

Apple Pay ਤੇ NFC
ਐਪਲ ਨੇ ਆਪਣੀ ਡਿਵਾਈਸਿਸ 'ਚ Apple Pay ਪ੍ਰੋਗਰਾਮ ਨੂੰ ਲੋਕਪ੍ਰਿਯ ਬਣਾਉਣ ਲਈ ਕਈ ਕੋਸ਼ਿਸ਼ ਕੀਤੇ ਹਨ। ਜਦ ਕਿ NFC ਮੋਬਾਈਲ ਪੇਮੈਂਟਸ ਪਹਿਲਾਂ ਤੋਂ ਹੀ ਐਂਡ੍ਰਾਇਡ ਸਮਾਰਟਫੋਨਜ਼ 'ਚ ਮੌਜੂਦ ਹਨ ਜਿਸ ਦੇ ਨਾਲ ਯੂਜ਼ਰਸ ਕਾਫ਼ੀ ਆਸਾਨੀ ਨਾਲ ਭੁਗਤਾਨ ਕਰ ਸਕਦੇ ਹਨ। ਐਪਲ ਇਵੈਂਟ ਦੇ ਦੌਰਾਨ ਕੰਪਨੀ ਨੇ Apple Watch Series 4 'ਚ ਸ਼ਾਮਿਲ ਕੀਤੇ ਗਏ ਕਈ ਨਵੇਂ ਫੀਚਰਸ ਦੇ ਬਾਰੇ 'ਚ ਦੱਸਿਆ ਹੈ, ਜਦ ਕਿ iPhone XS 'ਚ ਕਈ ਯੂਨੀਕ ਫੀਚਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਉਦਾਹਰਣ ਦੇ ਤੌਰ 'ਤੇ Galaxy Note 9 'ਚ ਸੈਮਸੰਗ ਨੇ S Pen ਸਪੋਰਟ ਨੂੰ ਸ਼ਾਮਿਲ ਕੀਤਾ ਹੈ ਜਦੋਂ ਕਿ ਐਪਲ ਦੇ ਆਈਫੋਨਸ 'ਚ ਅਜਿਹਾ ਨਹੀਂ ਹੈ। ਉਥੇ ਹੀ Xperia XZ3's 'ਚ ਦਿੱਤਾ ਗਿਆ ਕੈਮਰਾ ਸ਼ਟਰ ਬਟਨ, LGV35 'ਚ Quad DAC ਤੇ P20 Pro ਦੇ ਯੂਨੀਕ ਕਲਰ ਇਸ ਨੂੰ ਆਈਫੋਨ ਤੋਂ ਕਾਫ਼ੀ ਵੱਖ ਬਣਾਉਂਦੇ ਹਨ।