ਐਪਲ iPhone XS, XS Max ਅਤੇ XR ਇਸ ਕੀਮਤ ਨਾਲ ਭਾਰਤ ''ਚ ਹੋਣਗੇ ਉਪਲੱਬਧ

09/13/2018 11:55:23 AM

ਜਲੰਧਰ-ਅਮਰੀਕਾ ਦੀ ਤਕਨੀਲੋਜੀ ਕੰਪਨੀ ਐਪਲ  (Apple) ਨੇ ਕੈਲੀਫੋਰਨੀਆ ਦੇ ਕੁਪਰਟੀਨੋ 'ਚ ਸਥਿਤ ਐਪਲ ਪਾਰਕ 'ਚ ਆਪਣਾ ਸਾਲਾਨਾ ਈਵੈਂਟ ਸ਼ੁਰੂ ਕੀਤਾ ਹੈ, ਜਿੱਥੇ ਕੰਪਨੀ ਨੇ ਆਪਣੇ ਤਿੰਨ ਨਵੇਂ ਆਈਫੋਨਜ਼ ਮਾਡਲ ਆਫਿਸ਼ੀਅਲੀ ਤੌਰ 'ਤੇ ਲਾਂਚ ਕਰ ਦਿੱਤੇ ਹਨ, ਜਿਨ੍ਹਾਂ 'ਚ ਆਈਫੋਨ ਐਕਸ. ਐੱਸ, ਆਈਫੋਨ ਐੱਕਸ. ਐੱਸ. ਮੈਕਸ ਅਤੇ ਆਈਫੋਨ ਐਕਸ. ਆਰ. (iPhone XS , iPhoneXS max and iPhone XR) ਸ਼ਾਮਿਲ ਹਨ। ਇਹ ਫੋਨਜ਼ ਐੱਜ-ਟੂ-ਐੱਜ ਡਿਸਪੇਅ, ਨੌਚ ਅਤੇ ਕਈ ਖਾਸ ਫੀਚਰਸ ਨਾਲ ਪੇਸ਼ ਕੀਤਾ ਗਏ ਹਨ। ਇਸ ਤੋਂ ਇਲਾਵਾ ਆਈਫੋਨਜ਼ 'ਚ ਸਟੇਨਲੈੱਸ ਸਟੀਲ ਫ੍ਰੇਮ ਅਤੇ ਗਲਾਸ ਬੈਕ ਦਿੱਤਾ ਗਿਆ ਹੈ, ਜੋ ਕਿ ਵਾਇਰਲੈੱਸ ਚਾਰਜਿੰਗ ਨੂੰ ਇਨੇਬਲ ਕਰਦਾ ਹੈ। ਇਸ ਦੇ ਨਾਲ ਹੀ ਐਪਲ ਨੇ ਨਵੇਂ ਆਈਫੋਨ ਐਕਸ. ਐੱਸ. ਮਾਡਲਾਂ ਦੀ ਭਾਰਤ 'ਚ ਉਪਲੱਬਧਤਾ ਅਤੇ ਕੀਮਤ ਦੀ ਜਾਣਕਾਰੀ ਦਿੱਤੀ ਹੈ।

ਐਪਲ ਆਈਫੋਨ XS ਅਤੇ XS ਮੈਕਸ ਦੀ ਸਟੋਰੇਜ, ਕਲਰ, ਵੇਰੀਐਂਟ ਅਤੇ ਕੀਮਤ-
ਆਈਫੋਨ XS ਨੂੰ ਤਿੰਨ ਸਟੋਰੇਜ ਵੇਰੀਐਂਟ-64 ਜੀ. ਬੀ, 256 ਜੀ. ਬੀ. ਅਤੇ 512 ਜੀ. ਬੀ. 'ਚ ਪੇਸ਼ ਕੀਤੇ ਗਏ ਹਨ। ਇਸ ਦੇ ਵੱਡੇ ਵੇਰੀਐਂਟ ਪ੍ਰੀਮੀਅਮ ਆਈਫੋਨ XS Max ਨੂੰ ਵੀ ਕੰਪਨੀ ਨੇ 64 ਜੀ. ਬੀ, 256 ਜੀ. ਬੀ. ਅਤੇ 512 ਜੀ. ਬੀ. ਸਟੋਰੇਜ ਵੇਰੀਐਂਟ 'ਚ ਪੇਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫੋਨਜ਼ ਸਿਲਵਰ, ਸਪੇਸ ਗ੍ਰੇਅ ਅਤੇ ਗੋਲਡ ਕਲਰ ਆਪਸ਼ਨਜ਼ 'ਚ ਉਪਲੱਬਧ ਹੋਣਗੇ।

ਆਈਫੋਨ XS ਅਤੇ XS ਮੈਕਸ ਦੀ ਕੀਮਤ ਅਤੇ ਉਪਲੱਬਧਤਾ-
ਆਈਫੋਨ ਐਕਸ. ਐੱਸ. ਦੇ ਬੇਸ ਵੇਰੀਐਂਟ (64 ਜੀ. ਬੀ. ਸਟੋਰੇਜ) ਦੀ ਕੀਮਤ 99,900 ਰੁਪਏ ਹੋਵੇਗੀ। ਆਈਫੋਨ ਐਕਸ. ਐੱਸ. ਮੈਕਸ ਦੇ ਬੇਸ ਵੇਰੀਐਂਟ ਦੀ ਕੀਮਤ 1,09,900 ਰੁਪਏ ਹੋਵੇਗੀ। ਇਸ ਤੋਂ ਇਲਾਵਾ ਐਪਲ ਨੇ ਦੂਜੇ ਵੇਰੀਐਂਟਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਭਾਰਤ 'ਚ ਇਨ੍ਹਾਂ ਨਵੇਂ ਆਈਫੋਨਜ਼ ਨੂੰ 28 ਸਤੰਬਰ ਤੋਂ ਸੇਲ ਲਈ ਉਪਲੱਬਧ ਕੀਤੇ ਜਾਣਗੇ।

ਆਈਫੋਨ XR ਦੀ ਕੀਮਤ, ਉਪਲੱਬਧਤਾ ਅਤੇ ਕਲਰ ਆਪਸ਼ਨਜ਼-
ਦੂਜੇ ਪਾਸੇ ਆਈਫੋਨ XR ਨੂੰ ਕੰਪਨੀ ਨੇ 64 ਜੀ. ਬੀ, 128 ਜੀ. ਬੀ. ਅਤੇ 256 ਜੀ. ਬੀ. ਸਟੋਰੇਜ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਦੇ ਬੇਸ ਮਾਡਲ ਦੀ ਕੀਮਤ 76,900 ਰੁਪਏ ਹੋਵੇਗੀ। ਇਸ ਦੇ ਨਾਲ ਹੀ ਡਿਵਾਈਸ 19 ਅਕਤੂਬਰ ਤੋਂ ਪ੍ਰੀ-ਆਰਡਰ ਲਈ ਉਪਲੱਬਧ ਹੋਣਗੇ। ਇਨ੍ਹਾਂ ਦੀ ਸ਼ਿਪਿੰਗ 26 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਡਿਵਾਈਸ ਨੂੰ ਬਲੈਕ, ਵਾਈਟ, ਰੈੱਡ , ਯੈਲੋ ਅਤੇ ਕੋਰਲ ਕਲਰ ਆਪਸ਼ਨਜ਼ 'ਚ ਪੇਸ਼ ਕੀਤਾ ਜਾਵੇਗਾ।