ਐਪਲ LCD ਡਿਸਪਲੇਅ ਨਾਲ ਜਲਦ ਹੀ ਪੇਸ਼ ਕਰੇਗਾ ਆਪਣਾ ਨਵਾਂ ਆਈਫੋਨ

01/24/2018 5:29:17 PM

ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਜਲਦ ਆਪਣੇ ਤਿੰਨ ਨਵੇਂ ਆਈਫੋਨਜ਼ ਨੂੰ ਐਜ-ਟੂ-ਐਜ ਡਿਸਪਲੇਅ ਅਤੇ ਫੇਸ ਆਈ. ਡੀ. ਨਾਲ ਪੇਸ਼ ਕਰੇਗੀ, ਜਿੰਨ੍ਹਾਂ 'ਚ ਦੋ ਮਾਡਲ OLED ਡਿਸਪਲੇਅ ਨਾਲ ਹੋਣਗੇ ਤਾਂ ਤੀਜੇ ਮਾਡਲ ਨੂੰ LED ਡਿਸਪੇਲਅ ਨਾਲ ਪੇਸ਼ ਹੋਵੇਗਾ। KGI ਸਕਿਓਰਿਟੀ ਦੇ ਵਿਸ਼ਲੇਸ਼ਕ ਦੇ Ming-Chi Kuo ਦੇ ਮੁਤਾਬਕ ਆਉਣ ਵਾਲੇ ਆਈਫੋਨ ਨੂੰ ਐੱਲ. ਸੀ. ਡੀ ਅਤੇ ਡਿਜ਼ਾਇਨ iPhone X ਦੀ ਤਰ੍ਹਾਂ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਐਪਲ ਡਿਵਾਇਸ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਕੁਝ ਮੈਟੀਰੀਅਲ ਨੂੰ ਬਦਲ ਕੇ ਸਸਤੀ ਕੀਮਤ ਬਿੰਦੂ ਨੂੰ ਪ੍ਰਾਪਤ ਜਾਵੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਐੱਲ. ਸੀ. ਡੀ. ਆਈਫੋਨ 'ਚ ਇਕ ਐਲੂਮੀਨੀਅਮ ਫ੍ਰੇਮ, ਸਿੰਗਲ-ਲੈਂਜ਼ ਰਿਅਰ ਕੈਮਰਾ ਹੋਵੇਗਾ ਅਤੇ 3ਡੀ ਟੱਚ ਦੀ ਕਮੀ ਹੋਵੇਗੀ। MacRumors ਰਾਹੀਂ ਪ੍ਰਾਪਤ ਇਕ ਰਿਸਰਚ ਨੋਟ 'ਚ  kuo ਦਾ ਕਹਿਣਾ ਹੈ ਕਿ ਐੱਲ. ਸੀ. ਡੀ. ਮਾਡਲ 6.1 ਇੰਚ ਡਿਸਪੇਲਅ ਨਾਲ ਆਵੇਗਾ, ਜੋ 5.8 ਇੰਚ ਦੇ  iPhone X ਨਾਲ ਵੱਡਾ ਹੋਵੇਗਾ।